
ਐਤਵਾਰ ਨੂੰ ਪਿੰਡ ਡੱਲੇਵਾਲ ਵਿਖੇ ਬਾਬਾ ਬਾਲਕ ਨਾਥ ਜੀ ਦੇ ਚਾਲੇ ਨੂੰ ਮੁੱਖ ਰੱਖਦੇ ਹੋਏ ਪਿੰਡ ਸਾਧੋਵਾਲ ਅਤੇ ਪਾਰੋਵਾਲ ਦੀਆਂ ਸੰਗਤਾਂ ਵੱਲੋਂ ਇੱਕ ਦਿਨਾਂ ਲੰਗਰ ਲਗਾਇਆ ਗਿਆ।
ਗੜ੍ਹਸ਼ੰਕਰ- ਮਿਤੀ 16 ਮਾਰਚ ਦਿਨ ਐਤਵਾਰ ਨੂੰ ਪਿੰਡ ਡੱਲੇਵਾਲ ਵਿਖੇ ਬਾਬਾ ਬਾਲਕ ਨਾਥ ਜੀ ਦੇ ਚਾਲੇ ਨੂੰ ਮੁੱਖ ਰੱਖਦੇ ਹੋਏ ਪਿੰਡ ਸਾਧੋਵਾਲ ਅਤੇ ਪਾਰੋਵਾਲ ਦੀਆਂ ਸੰਗਤਾਂ ਵੱਲੋਂ ਇੱਕ ਦਿਨਾਂ ਲੰਗਰ ਲਗਾਇਆ ਗਿਆ। ਇਸ ਲੰਗਰ ਵਿੱਚ ਦਰਬਾਰ ਬਾਬਾ ਮੌਜ ਸ਼ਾਹ (ਬਣਗੜ ) ਤੋਂ ਬਾਬਾ ਧਰਮੇ ਸ਼ਾਹ ਜੀ, ਬਾਬਾ ਸੇਵਾ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ।
ਗੜ੍ਹਸ਼ੰਕਰ- ਮਿਤੀ 16 ਮਾਰਚ ਦਿਨ ਐਤਵਾਰ ਨੂੰ ਪਿੰਡ ਡੱਲੇਵਾਲ ਵਿਖੇ ਬਾਬਾ ਬਾਲਕ ਨਾਥ ਜੀ ਦੇ ਚਾਲੇ ਨੂੰ ਮੁੱਖ ਰੱਖਦੇ ਹੋਏ ਪਿੰਡ ਸਾਧੋਵਾਲ ਅਤੇ ਪਾਰੋਵਾਲ ਦੀਆਂ ਸੰਗਤਾਂ ਵੱਲੋਂ ਇੱਕ ਦਿਨਾਂ ਲੰਗਰ ਲਗਾਇਆ ਗਿਆ। ਇਸ ਲੰਗਰ ਵਿੱਚ ਦਰਬਾਰ ਬਾਬਾ ਮੌਜ ਸ਼ਾਹ (ਬਣਗੜ ) ਤੋਂ ਬਾਬਾ ਧਰਮੇ ਸ਼ਾਹ ਜੀ, ਬਾਬਾ ਸੇਵਾ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਸ਼ਮੂਲੀਅਤ ਕੀਤੀ ਅਤੇ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ। ਨਾਲ ਹੀ ਇਸ ਲੰਗਰ ਵਿੱਚ ਡਿਪਟੀ ਸਪੀਕਰ ਪੰਜਾਬ ਸਰਦਾਰ ਜੈ ਕਿਸ਼ਨ ਸਿੰਘ ਰੋੜੀ (ਪੰਜਾਬ ਵਿਧਾਨ ਸਭਾ) ਖਾਸ ਤੌਰ ਤੇ ਪਹੁੰਚੇ। ਉਹਨਾਂ ਨੇ ਵੀ ਹੈਪੀ ਸਾਧੋਵਾਲ ਸਮੇਤ ਪਿੰਡ ਸਾਧੋਵਾਲ ਅਤੇ ਪਾਰੋਵਾਲ ਦੀਆਂ ਸੰਗਤਾਂ ਦਾ ਬਹੁਤ ਸਾਰਾ ਧੰਨਵਾਦ ਕੀਤਾ ਅਤੇ ਲੰਗਰ ਦੀ ਵਧਾਈ ਵੀ ਦਿੱਤੀ। ਉਹਨਾਂ ਤੋਂ ਇਲਾਵਾ ਇਸ ਲੰਗਰ ਵਿੱਚ ਕਾਮਰੇਡ ਦਰਸ਼ਨ ਸਿੰਘ ਮੱਟੂ, ਬੀਬੀ ਸੁਭਾਸ ਮੱਟੂ ਅਤੇ ਡਾਕਟਰ ਲਖਵਿੰਦਰ ਲੱਕੀ ਤੋਂ ਇਲਾਵਾ ਹੋਰ ਬਹੁਤ ਸਾਰੇ ਸਮਾਜ ਸੇਵਕਾਂ ਨੇ ਵੀ ਹਿੱਸਾ ਲਿਆ। ਇਸ ਇੱਕ ਦਿਨਾਂ ਲੰਗਰ ਵਿੱਚ ਚਾਹ ਬ੍ਰੈਡ ਪਕੋੜੇ, ਦਹੀਂ ਭੱਲੇ, ਛੋਲੇ ਪੂੜੀਆਂ, ਅਤੇ ਕੜੀ ਚੋਲ ਸੰਗਤਾਂ ਲਈ ਬਣਾਏ ਗਏ। ਸਪੈਸ਼ਲੀ ਧੰਨਵਾਦ ਪੈਗਾਮ ਏ ਜਗਤ ਅਖਬਾਰ ਦੇ ਸਮੂਹ ਪਰਿਵਾਰ ਵੱਲੋਂ ਕੀਤਾ ਗਿਆ। ਇਸ ਮੌਕੇ ਹੈਪੀ ਸਾਦੋਵਾਲ, ਬਾਬਾ ਦਰਸ਼ਨ ਰਾਮ, ਮਨਜੀਤ ਲੱਡੂ, ਅਜੇ ਸਾਧੋਵਾਲ, ਤੋਂ ਇਲਾਵਾ ਪਿੰਡ ਬੀਣੇਵਾਲ ਦੇ ਨੌਜਵਾਨਾਂ ਵੱਲੋਂ ਵੱਧ ਚੜ ਕੇ ਸੇਵਾ ਕੀਤੀ ਗਈ।
