ਲਾਪਤਾ ਲੜਕੀ ਦੀ ਨਹਿਰ ਚੋ ਮਿਲੀ ਲਾਸ਼

ਮੌੜ ਮੰਡੀ,12 ਮਾਰਚ- ਸਥਾਨਕ ਸ਼ਹਿਰ ਦੀ ਚੰਡੀਗੜ੍ਹ ਪੜਦੀ 18 ਸਾਲਾ ਲੜਕੀ ਚੈਰਿਸ ਗੋਇਲ ਭੇਦ ਭਰੇ ਹਲਾਤਾਂ ਚ ਲਾਪਤਾ ਹੋ ਗਈ ਸੀ।ਪੁਲਿਸ ਥਾਣਾ ਮੌੜ ਲਾਪਤਾ ਹੋਈ ਲੜਕੀ ਦੀ ਭਾਲ ਕਰਨ ਲਈ ਪੂਰਾ ਯਤਨ ਕਰ ਰਹੀ ਸੀ ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਰੋਸ ਵਜੋ ਸਵੇਰੇ ਹੀ ਸ਼ਹਿਰ ਨਿਵਾਸੀਆਂ ਵੱਲੋਂ ਦੁਕਾਨਾਂ ਬੰਦ ਕਰਕੇ ਬਠਿੰਡਾ-ਚੰਡੀਗੜ ਰਾਜ ਮਾਰਗ ਤੇ ਬਣੇ ਚੌਕ ਵਿੱਚ ਧਰਨਾ ਦਿੱਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।

ਉੱਧਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਇੱਕ ਨੌਜਵਾਨ ਤੇ ਕਤਲ ਕਰ ਦੇਣ ਤੇ ਉਸਤੋ ਬਾਅਦ ਲਾਸ਼ ਨੂੰ ਮੌੜ ਵਿੱਚੋਂ ਹੀ ਲੰਘਦੀ ਨਹਿਰ ਵਿੱਚ ਸੁੱਟ ਦੇਣ ਦਾ ਦੋਸ਼ ਲਗਾਇਆ ਸੀ।ਜਿਸਦੇ ਤਹਿਤ ਦੋਸ਼ੀਆ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਮੌੜ ਵਿਖੇ ਐੱਫ ਆਈ ਆਰ ਦਰਜ ਕੀਤੀ ਗਈ ਸੀ।ਅੱਜ ਪੁਲਿਸ ਦੁਆਰਾ ਲਾਪਤਾ ਲੜਕੀ ਦੀ ਲਾਸ਼ ਨੂੰ ਪਿੰਡ ਯਾਤਰੀ ਕੋਲ ਨਹਿਰ ਚੋ ਐਨ ਡੀ ਆਰ ਐੱਫ ਟੀਮਾਂ ਦੁਆਰਾ ਬਰਾਮਦ ਕਰ ਲਿਆ ਗਿਆ। 
ਐੱਸ ਐੱਸ ਪੀ ਬਠਿੰਡਾ ਮੈਡਮ ਅਮਨੀਤ ਕੌਡਲ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਲੋਕਾਂ ਦੇ ਗੁੱਸੇ ਨੂੰ ਸ਼ਾਤ ਕਰਵਾਇਆ ਤੇ ਇਸ ਮਾਮਲੇ ਚ 5 ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਜਿਸ ਵਿੱਚ ਮੁੱਖ ਦੋਸ਼ੀ ਮੁਕੁਲ ਉਸਦਾ ਦੋਸਤ ਕਰਨ,ਚਾਚਾ ਰਾਜੂ,ਪਿਤਾ ਰਵੀ ਕੁਮਾਰ ਤੇ ਮਾਤਾ ਡਿੰਪਲ ਸ਼ਾਮਲ ਹਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਏਮਜ਼ ਹਸਪਤਾਲ ਭੇਜ ਦਿੱਤਾ ਹੈ। ਤਫਤੀਸ਼ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲੜਕੀ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਨਹਿਰ ਵਿੱਚ ਸੁੱਟ ਦਿੱਤਾ ਗਿਆ ਇਸ ਮਾਮਲੇ ਚ ਢਿੱਲ ਵਰਤਨ ਵਾਲੇ ਐੱਸ ਐੱਚ ਓ ਮੌੜ ਮਨਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ|
 ਪੁਲਿਸ ਨੇ ਮੁੱਖ ਦੋਸ਼ੀ ਮੁਕੁਲ ਤੇ ਕਤਲ ਕੇਸ ਦਾ ਮਾਮਲਾ ਦਰਜ ਕਰਕੇ ਧਾਰਾ 302 ਨੂੰ ਜੋੜ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌੜ ਮੰਡੀ ਦੀ ਧੀ ਨੂੰ ਸ਼ਰਧਾਜ਼ਲੀ ਦੇਣ ਲਈ ਸ਼ਹਿਰ ਨਿਵਾਸੀਆਂ ਵੱਲੋਂ ਸ਼ਾਮ ਵੇਲੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਹਜਾਰਾਂ ਦੀ ਗਿਣਤੀ ਚ ਮਾਤਾਵਾਂ, ਭੈਣਾਂ ਬਜੁਰਗ, ਨੌਜਵਾਨ ਹਾਜਰ ਸਨ।