ਕਿਸਾਨ, ਆੜਤੀਏ ਅਤੇ ਮਜ਼ਦੂਰ ਪ੍ਰੇਸ਼ਾਨ ਪਰ ਕੇਂਦਰ ਅਤੇ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ: ਦਰਸ਼ਨ ਸਿੰਘ ਮੱਟੂ

ਗੜ੍ਹਸ਼ੰਕਰ 13 ਅਕਤੂਬਰ - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਗੜ੍ਹਸ਼ੰਕਰ ਵਿਖੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈਕੇ ਗੜ੍ਹਸ਼ੰਕਰ-ਹੁਸ਼ਿਆਰਪੁਰ ਮੁੱਖ ਸੜਕ ਤੇ ਧਰਨਾ ਲਾਕੇ ਟ੍ਰੈਫਿਕ ਜਾਮ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦਰਸ਼ਨ ਸਿੰਘ ਮੱਟੂ, ਗੁਰਨੇਕ ਭੱਜਲ, ਕੁਲਵਿੰਦਰ ਚਾਹਲ, ਬੀਬੀ ਸੁਭਾਸ਼ ਮੱਟੂ ਅਤੇ ਚੌਧਰੀ ਅੱਛਰ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾਂ ਨਾ ਹੋਣ ਕਾਰਨ ਅਤੇ ਝੋਨੇ ਦੇ ਲਿਫਟਿੰਗ ਨਾ ਹੋਣ ਕਾਰਨ ਕਿਸਾਨ, ਆੜਤੀਏ ਅਤੇ ਮਜ਼ਦੂਰ ਪ੍ਰੇਸ਼ਾਨ ਹੋ ਰਹੇ ਹਨ। ਪਰ ਲਗਦਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਹਨ।

ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜ ਹਜ਼ਾਰ ਦੇ ਕਰੀਬ ਸ਼ੈਲਰ ਮਾਲਕ ਪਹਿਲਾਂ ਹੀ ਪੁਰਾਣਾ ਸਟਾਕ ਪਿਆ ਹੋਣ ਕਾਰਨ ਅਰਬਾਂ ਰੁਪਏ ਦੇ ਘਾਟੇ ਵਿੱਚ  ਚਲੇ ਗਏ ਹਨ। ਜਿਸ ਰਫ਼ਤਾਰ ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਲਗਦਾ ਹੈ ਉਹ ਤਾਂ ਅਗਲੇ ਸਾਲ ਤੱਕ ਵੀ ਨਹੀਂ ਹੋਵੇਗੀ। ਇਸ ਲਈ ਸੰਘਰਸ਼ਾਂ ਤੋਂ ਬਿਨਾਂ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਝੋਨਾ ਪੰਜਾਬ ਦੇ ਲੋਕਾਂ ਦੀ ਖ਼ੁਰਾਕ ਨਹੀਂ ਹੈ। ਪਰ ਦੇਸ਼ ਲਈ ਝੋਨਾ ਪੈਦਾ ਕਰ ਰਿਹੇ ਪੰਜਾਬ ਦੇ ਕਿਸਾਨਾਂ ਨੇ ਸੂਬੇ ਦਾ ਪਾਣੀ ਵੀ ਖ਼ਤਮ ਕਰ ਲਿਆ ਹੈ। ਹਰੇਕ ਸਾਲ ਪੰਜਾਬ ਦਾ ਕਿਸਾਨ 200 ਲੱਖ ਟਨ ਦੇ ਕਰੀਬ ਝੋਨਾ ਪੈਦਾ ਕਰ ਰਿਹੈ ਹੈ। 
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਨੂੰ ਮੰਡੀ ਵਿੱਚ ਵੇਚਣ ਅਤੇ ਉਸ ਦੇ ਪੈਸੇ ਲੈਣ ਲਈ ਧਰਨੇ ਲਾਉਣੇ ਪੈਂਦੇ ਹਨ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਕਿਰਤੀ ਕਿਸਾਨ ਸਭਾ ਦੇ ਆਗੂ ਕੁਲਵਿੰਦਰ ਸਿੰਘ ਚਾਹਲ, ਹਰਮੇਸ਼ ਢੇਸੀ ਅਤੇ ਕੁਲਭੂਸ਼ਨ ਕੁਮਾਰ ਆਦਿ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਸੁਚਾਰੂ ਬਣਾ ਕੇ ਲਿਫਟਿੰਗ ਪ੍ਰਬੰਧਾਂ ਨੂੰ ਦਰੁਸਤ ਨਾ ਕੀਤਾ ਗਿਆ ਤਾਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਜ਼ੋਰਦਾਰ ਸੰਘਰਸ਼ ਅਰੰਭਿਆ ਜਾਵੇਗਾ। 
ਇਸ ਮੌਕੇ ਬਲਵੀਰ ਸਿੰਘ ਪ੍ਰਧਾਨ ਆੜਤੀ ਯੂਨੀਅਨ, ਸ਼ਾਮ ਲਾਲ, ਰਾਮਜੀ ਦਾਸ ਚੌਹਾਨ, ਹਰਭਜਨ ਅਟਵਾਲ, ਸ਼ੇਰਜੰਗ ਬਹਾਦਰ ਸਿੰਘ, ਬੂਟਾ ਸਿੰਘ ਅਲੀਪੁਰ, ਰਜਿੰਦਰ ਸਿੰਘ ਗਿੱਲ, ਜੁਝਾਰ ਸਿੰਘ ਮੱਟੂ, ਕਸ਼ਮੀਰ ਸਿੰਘ ਭੱਜਲ, ਕੁਲਵੰਤ ਸਿੰਘ ਗੋਲੇਵਾਲ, ਸ਼ਮਸ਼ੇਰ ਸਿੰਘ, ਗੋਪਾਲ ਸਿੰਘ ਥਾਂਦੀ, ਗੋਲਡੀ ਸਿੰਘ, ਬਖਸ਼ੀਸ਼ ਸਿੰਘ ਦਿਆਲ ਪ੍ਰਧਾਨ, ਰਵਿੰਦਰ ਨੀਟਾ, ਦਵਿੰਦਰ ਸਿੰਘ ਰਾਣਾ, ਬਲਵੰਤ ਰਾਏ, ਸੁਨੀਲ ਕੁਮਾਰ, ਸੁਮਿਤ ਸੋਨੀ, ਬੀਬੀ ਰਸ਼ਪਾਲ ਕੌਰ, ਤਜਿੰਦਰ ਕੌਰ ਅਤੇ ਮਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।