ਚੰਡੀਗੜ੍ਹ ਦੀਆਂ ਵੱਖ-ਵੱਖ ਯੂਨੀਅਨਾਂ ਦੇ ਵਫਦ ਵੱਲੋਂ ਕੇਂਦਰੀ ਟਰਾਂਸਪੋਰਟ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 22 ਮਈ- ਆਪਣੀਆਂ ਲੰਬਿਤ ਮੰਗਾਂ ਲਈ ਲੜ ਰਹੇ ਆਲ ਕੰਟਰੈਕਚੁਅਲ ਕਰਮਚਾਰੀ ਸੰਘ ਭਾਰਤ (ਰਜਿਸਟਰਡ), ਯੂ.ਟੀ. ਚੰਡੀਗੜ੍ਹ ਦੇ ਬੈਨਰ ਹੇਠ ਸ਼ਹਿਰ ਦੀਆਂ ਵੱਖ-ਵੱਖ ਯੂਨੀਅਨਾਂ ਦਾ ਇੱਕ ਵਫਦ ਦਿੱਲੀ ਵਿੱਚ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਨੌਕਰੀ ਸੁਰੱਖਿਆ ਅਤੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਮੰਗ ਉਠਾਈ।

ਇਸ ਮੌਕੇ ਸੰਘ ਦੇ ਚੇਅਰਮੈਨ, ਬਿੱਪਨ ਸ਼ੇਰ ਸਿੰਘ ਨੇ ਸ੍ਰੀ ਗਡਕਰੀ ਨੂੰ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਵਿੱਚ ਕੰਮ ਕਰ ਰਹੇ ਲਗਭਗ 2,500 ਕੰਟਰੈਕਟ ਅਤੇ 17,500 ਆਊਟਸੋਰਸਿੰਗ ਕਰਮਚਾਰੀਆਂ ਦੀ ਨੌਕਰੀ ਸੁਰੱਖਿਆ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਇਸ ਦੌਰਾਨ, ਐਸੋਸੀਏਸ਼ਨ ਆਫ ਅਸਿਸਟੈਂਟ ਪ੍ਰੋਫੈਸਰਜ (ਕੰਟਰੈਕਚੁਅਲ) ਦੇ ਉਪ ਪ੍ਰਧਾਨ ਚੰਦਰ ਜਸਵਾਲ ਨੇ 2010 ਤੋਂ ਕੰਮ ਕਰ ਰਹੇ ਸਹਾਇਕ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਲਈ ਇੱਕ ਠੋਸ ਨੀਤੀ ਦੀ ਮੰਗ ਕੀਤੀ।
ਆਗੂਆਂ ਨੇ ਮੰਗ ਕੀਤੀ ਕਿ ਠੇਕੇ ’ਤੇ ਰੱਖੇ ਕਰਮਚਾਰੀਆਂ ਲਈ ਕੋਈ ਕੇਂਦਰੀ ਨੀਤੀ ਨਾ ਹੋਣ ’ਤੇ, ਆਲ ਕੰਟਰੈਕਚੁਅਲ ਕਰਮਚਾਰੀ ਸੰਘ ਭਾਰਤ ਨੇ ਹਰਿਆਣਾ ਦੀ ਤਰਜ ’ਤੇ ਕੌਸ਼ਲ ਰੋਜਗਾਰ ਨਿਗਮ ਬਣਾ ਕੇ ਅਤੇ ਇਸ ਨੂੰ ਪ੍ਰਸ਼ਾਸਨ ਦੇ ਅਧੀਨ ਲਿਆ ਕੇ ਸਾਥੀ ਰਾਜਾਂ ਦੀ ਤਰਜ ’ਤੇ ਸੇਵਾਮੁਕਤੀ ਤੱਕ ਨੌਕਰੀ ਸੁਰੱਖਿਆ ਅਤੇ ਆਊਟਸੋਰਸਿੰਗ ਕਰਮਚਾਰੀਆਂ ਲਈ ਨੌਕਰੀ ਸੁਰੱਖਿਆ ਦਿੱਤੀ ਜਾਵੇ। ਇਸ ਤੋਂ ਇਲਾਵਾ, ਕਲਾਸ ਫੋਰ ਯੂਨੀਅਨ ਨੇ ਬਰਾਬਰ ਕੰਮ ਲਈ ਬਰਾਬਰ ਤਨਖਾਹ ਦੀ ਮੰਗ ਉਠਾਈ।
ਇਸ ਮੌਕੇ ਸ੍ਰੀ ਨਿਤਿਨ ਗਡਕਰੀ ਨੇ ਵਫਦ ਨੂੰ ਨੌਕਰੀ ਸੁਰੱਖਿਆ ਦੇ ਮੁੱਦੇ ’ਤੇ ਢੁਕਵੀਂ ਕਾਰਵਾਈ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸਕੂਲ ਸਿੱਖਿਆ, ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇ ਖੇਤਰਾਂ ਤੋਂ ਬਿੱਪਨ ਸ਼ੇਰ ਸਿੰਘ, ਚੰਦਰ ਜਸਵਾਲ, ਡਾ. ਨਰਿੰਦਰ, ਅੰਨੂ ਕੁਮਾਰ, ਜਾਨੀ ਕੁਮਾਰ, ਗੁਰਪ੍ਰੀਤ ਸਿੰਘ ਅਤੇ ਮਿਸ਼ਨ ਭਾਰਤ ਤੋਂ ਮੁਹੰਮਦ ਯੂਨਸ ਮੌਜੂਦ ਸਨ।