ਗਿਆਨ ਜੋਤੀ ਦੇ ਵਿਦਿਆਰਥੀਆਂ ਨੇ ਟੈਕ ਫੈਸਟ 2025 ਦੇ ਦੋ ਮੁਕਾਬਲਿਆਂ ਵਿੱਚ ਹਾਸਲ ਕੀਤਾ ਪਹਿਲਾ ਸਥਾਨ
ਐਸ.ਏ.ਐਸ. ਨਗਰ, 22 ਮਈ- ਗਿਆਨ ਜੋਤੀ ਗਲੋਬਲ ਸਕੂਲ, ਫੇਜ 2, ਮੁਹਾਲੀ ਦੇ ਵਿਦਿਆਰਥੀਆਂ ਨੇ ਟੈਕ ਫੈਸਟ 2025 ਦੇ ਦੋ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਮਿਸ ਗਿਆਨ ਜੋਤ ਕੌਰ ਨੇ ਦੱਸਿਆ ਕਿ ਸੈਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ, ਮੁਹਾਲੀ ਵਿਖੇ ਆਯੋਜਿਤ ਇਸ ਤਕਨੀਕੀ ਮੇਲੇ ਦੇ ਵਿਜੁਅਲ ਈਵੈਂਟ ਵਿੱਚ ਛੇਵੀਂ ਕਲਾਸ ਦੀ ਆਰੂਸ਼ਾ ਨੇ ਪਹਿਲਾ ਇਨਾਮ ਜਿੱਤਿਆ। ਇਸ ਦੇ ਨਾਲ-ਨਾਲ ਮੂਵੀ ਮੇਕਿੰਗ ਮੁਕਾਬਲੇ ਵਿੱਚ ਅੱਠਵੀਂ ਕਲਾਸ ਦੇ ਮਨਵਜੀਤ, ਅਰਾਧਿਆ ਅਤੇ ਸਮਾਇਰਾ ਦੀ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ।