27ਵੀਂ ਰਾਜ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਵਿੱਚ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਲੈਣਗੀਆਂ ਹਿੱਸਾ-ਰਾਜੀਵ ਵਾਲੀਆ

ਕਪੂਰਥਲਾ- ਯੂਥ ਖੇਡ ਭਲਾਈ ਬੋਰਡ ਦੀ ਇਕ ਖਾਸ ਮੀਟਿੰਗ ਸੱਚਿਵ ਪਰਮਜੀਤ ਸਿੰਘ ਅਤੇ ਮਹਾਂ ਸਚਿਵ ਗੁਰਚਰਨ ਸਿੰਘ ਦੀ ਅਗਵਾਈ ਹੇਠ ਫਾਈਟਰ ਸਪੋਰਟਸ ਜ਼ੋਨ, ਕਰਤਾਰਪੁਰ ਰੋਡ, ਕਪੂਰਥਲਾ ਵਿਖੇ ਕਰਵਾਈ ਗਈ। ਇਸ ਮੀਟਿੰਗ ਦੌਰਾਨ ਗੁਰਚਰਨ ਸਿੰਘ ਨੇ ਦੱਸਿਆ ਕਿ 27ਵੀਂ ਰਾਜ ਪੱਧਰੀ ਵੁਸ਼ੂ ਚੈਂਪੀਅਨਸ਼ਿਪ 30, 31 ਮਈ ਅਤੇ 1 ਜੂਨ 2025 ਨੂੰ ਸ਼੍ਰੀ ਸਨਾਤਨ ਧਰਮ ਸਭਾ, ਕਪੂਰਥਲਾ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਤੋਂ ਵੁਸ਼ੂ ਖਿਡਾਰੀ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। ਖਿਡਾਰੀਆਂ ਲਈ ਉੱਚ ਪੱਧਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ।
ਯੂਥ ਖੇਡ ਭਲਾਈ ਬੋਰਡ ਅਤੇ ਜ਼ਿਲ੍ਹਾ ਵੁਸ਼ੂ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਦੱਸਿਆ ਕਿ ਕਪੂਰਥਲਾ ਵਿੱਚ ਹੋਣ ਵਾਲੀ ਇਹ ਚੈਂਪੀਅਨਸ਼ਿਪ ਪੂਰੀ ਤਿਆਰੀਆਂ ਨਾਲ ਕਰਵਾਈ ਜਾ ਰਹੀ ਹੈ ਅਤੇ ਬੋਰਡ ਦੇ ਸਾਰੇ ਮੈਂਬਰ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਵੀ ਇਸ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚਣਗੀਆਂ।
ਇਸ ਮੌਕੇ ਪ੍ਰੋ. ਅਮਰੀਕ ਸਿੰਘ, ਚੇਅਰਮੈਨ ਆਰਗਨਾਈਜ਼ਰ ਕਮੇਟੀ ਨੇ ਕਿਹਾ ਕਿ ਵੁਸ਼ੂ ਇੱਕ ਮੰਨਿਆ ਹੋਇਆ ਖੇਡ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਆਪਣੇ ਸ਼ਹਿਰ ਕਪੂਰਥਲਾ ਵਿੱਚ ਰਾਜ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਲਈ ਆਯੋਜਕ ਕਮੇਟੀ ਦੇ ਸਾਰੇ ਮੈਂਬਰ ਆਪਣਾ ਪੂਰਾ ਸਮਾਂ ਦੇ ਰਹੇ ਹਨ।
ਇਸ ਮੀਟਿੰਗ ਵਿੱਚ ਜਸਪਾਲ ਸਿੰਘ ਪਨੇਸਰ, ਅਨੁਜ ਆਨੰਦ, ਸੁਖਵਿੰਦਰ ਸਿੰਘ, ਰਾਜਦੀਪ ਸਿੰਘ, ਸੰਜੀਵ, ਪਰਮਜੀਤ ਸਿੰਘ, ਸੰਜੀਵ ਕੁੰਦਰਾ, ਸੋਮਨਾਥ ਸੋਮਾ, ਦਰਸ਼ਨ ਸਿੰਘ ਬਾਜਵਾ, ਸੰજય ਮਲਹੋਤਰਾ, ਹਰਦੀਪ ਸਿੰਘ ਕੰਗ, ਸੰਤੋਖ ਸਿੰਘ ਬਸਰਾ, ਪਰਮਿੰਦਰ ਸਿੰਘ, ਸਤਨਾਮ ਸਿੰਘ, ਪ੍ਰਥਮਪਰੀਤ ਸਿੰਘ, ਅਵਧੇਸ਼ ਕੁਮਾਰ ਅਤੇ ਵਰਿੰਦਰ ਬਾਰਿਡ ਸ਼ਾਮਲ ਹੋਏ।