ਮੁਹਾਲੀ ਪੁਲੀਸ ਨੇ ਸੈਕਟਰ-78 ਵਿੱਚ ਹੋਏ ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ, ਮੁਲਜ਼ਮ ਗ੍ਰਿਫਤਾਰ
ਐਸ.ਏ.ਐਸ. ਨਗਰ, 22 ਮਈ- ਮੁਹਾਲੀ ਪੁਲੀਸ ਵੱਲੋਂ ਸੈਕਟਰ-78 ਵਿੱਚ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਹੱਲ ਕਰਕੇ 1 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ.ਐਸ.ਪੀ. ਸਿਟੀ ਮੁਹਾਲੀ ਸੀਰੀਵੇਨੇਲਾ, ਐਸ.ਪੀ. ਇਨਵੈਸਟੀਗੇਸ਼ਨ ਸਰਵ ਜਿੰਦਲ ਅਤੇ ਐਸ.ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਬੀਤੀ 11 ਮਈ ਦੀ ਰਾਤ ਨੂੰ ਥਾਣਾ ਸੋਹਾਣਾ ਏਰੀਆ ਵਿੱਚ ਸੈਕਟਰ-78 ਮੁਹਾਲੀ ਵਿਖੇ ਹੋਏ ਅੰਨ੍ਹੇ ਕਤਲ ਨੂੰ ਟਰੇਸ ਕਰਕੇ 1 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ 14 ਮਈ ਨੂੰ ਸੁਰੇਸ਼ਪਾਲ ਦੀ ਲਾਸ਼ ਲਾਵਾਰਿਸ ਹਾਲਤ ਵਿੱਚ ਸੈਕਟਰ 78-79 ਮੁਹਾਲੀ ਨਾਲ ਲੱਗਦੀ ਬੇ-ਅਬਾਦ ਥਾਂ ਵਿੱਚ ਝਾੜੀਆਂ ਵਿੱਚੋਂ ਮਿਲੀ ਸੀ। ਇਸ ਸੰਬੰਧੀ 14 ਮਈ ਨੂੰ ਪਿੰਡ ਮੌਲੀ ਬੈਦਵਾਨ ਦੇ ਵਸਨੀਕ ਨਿਰਮਲ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ, ਉਸਦਾ ਭਰਾ ਸੁਰੇਸ਼ਪਾਲ (ਉਮਰ 36 ਸਾਲ), ਜੋ ਉਸਦੇ ਨਾਲ ਹੀ ਹੋਲਸੇਲ ਤੇ ਕਰਿਆਨੇ ਦੀ ਸਪਲਾਈ ਦਾ ਕੰਮ ਕਰਦਾ ਸੀ, 11 ਮਈ ਨੂੰ ਸ਼ਾਮ 4:30 ’ਤੇ ਪਿੰਡ ਮੌਲੀ ਬੈਦਵਾਨ ਤੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ।
ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਕੀਤੀ ਗਈ ਅਤੇ ਕੁਝ ਵੀ ਪਤਾ ਨਾ ਲੱਗਣ ’ਤੇ ਥਾਣਾ ਸੋਹਾਣਾ ਵਿਖੇ ਗੁੰਮਸ਼ੁਦਗੀ ਸਬੰਧੀ ਇਤਲਾਹ ਦਿੱਤੀ ਗਈ ਸੀ। ਲਾਸ਼ ਮਿਲਣ ਤੋਂ ਬਾਅਦ ਨਾਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ।
ਉਨ੍ਹਾਂ ਕਿਹਾ ਕਿ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ ਅਤੇ ਥਾਣਾ ਸੋਹਾਣਾ ਦੀ ਟੀਮ ਵੱਲੋਂ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਅੰਨ੍ਹੇ ਕਤਲ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ 1 ਮੁਲਜ਼ਮ ਨੂੰ ਨਾਮਜ਼ਦ ਕਰਕੇ ਗੁਰਦੁਆਰਾ ਸ਼ਹੀਦਾ ਸਾਹਿਬ ਸੋਹਾਣਾ ਦੇ ਸਾਹਮਣੇ ਤੋਂ ਭੱਜਦੇ ਹੋਏ ਨੂੰ ਗ੍ਰਿਫਤਾਰ ਕੀਤਾ। ਇਸ ਵਿਅਕਤੀ ਦੇ ਸੱਟਾਂ ਵੀ ਵੱਜੀਆਂ ਅਤੇ ਉਹ ਇਲਾਜ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਮੁਕੇਸ਼ ਕੁਮਾਰ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਸੋਹਾਣਾ ਵਿਖੇ ਟਾਇਰਾਂ ਦੀ ਦੁਕਾਨ ’ਤੇ ਕੰਮ ਕਰਦਾ ਹੈ ਅਤੇ ਰਾਤ ਸਮੇਂ ਉੱਥੇ ਹੀ ਰਹਿੰਦਾ ਹੈ। ਉਹ ਨਸ਼ਾ ਕਰਨ ਦਾ ਵੀ ਆਦੀ ਹੈ। ਉਸ ਨੇ ਪੁੱਛਗਿੱਛ ’ਤੇ ਮੰਨਿਆ ਕਿ 11 ਮਈ ਨੂੰ ਰਾਤ ਸਮੇਂ ਉਸ ਨੇ ਮ੍ਰਿਤਕ ਸੁਰੇਸ਼ਪਾਲ ਨੂੰ ਸੈਕਟਰ-78/79 ਮੁਹਾਲੀ ਦੀ ਬੇ-ਅਬਾਦ ਜਗ੍ਹਾ ਸਰਵਿਸ ਰੋਡ ਦੇ ਨਾਲ ਪੈਂਦੇ ਟ੍ਰੈਂਗਲ ਪਾਰਕ ਵਿੱਚ ਸ਼ਰਾਬੀ ਹਾਲਤ ਵਿੱਚ ਡਿੱਗੇ ਪਏ ਨੂੰ ਦੇਖਿਆ ਸੀ ਅਤੇ ਉਸ ਨੇ ਮ੍ਰਿਤਕ ਨੂੰ ਸ਼ਰਾਬੀ ਹਾਲਤ ਵਿੱਚ ਦੇਖਕੇ ਉਸ ਨਾਲ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਕੀਤੀ।
ਤਾਂ ਮ੍ਰਿਤਕ ਸੁਰੇਸ਼ਪਾਲ ਨੇ ਮੁਲਜ਼ਮ ਮੁਕੇਸ਼ ਕੁਮਾਰ ਨਾਲ ਕਾਫੀ ਕਸ਼ਮਕਸ਼ ਕੀਤੀ, ਪਰ ਮੁਲਜ਼ਮ ਮੁਕੇਸ਼ ਕੁਮਾਰ ਨੇ ਉਸ ਨੂੰ ਟ੍ਰੈਂਗਲ ਪਾਰਕ ਵਿੱਚ ਮਾਰ-ਕੁੱਟ ਕਰਕੇ ਘਸੀਟ ਕੇ ਨਾਲ ਲੱਗਦੀ ਬੇ-ਅਬਾਦ ਜਗ੍ਹਾ ਵਿੱਚ ਲੈ ਗਿਆ ਅਤੇ ਉੱਥੇ ਲਿਜਾਕੇ ਉਸ ਨੇ ਸੁਰੇਸ਼ਪਾਲ ਨੂੰ ਸਿਰ ਵਿੱਚ ਪੱਥਰ ਮਾਰ-ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸ ਦੇ ਪਹਿਨੇ ਹੋਏ ਕੱਪੜੇ, ਪੈਂਟ ਅਤੇ ਅੰਡਰਵੀਅਰ ਉਤਾਰ ਕੇ ਸੁੱਟ ਦਿੱਤੇ ਅਤੇ ਉਸ ਨੂੰ ਕਮੀਜ ਤੋਂ ਫੜਕੇ ਖਿੱਚ ਕੇ ਅੱਗੇ ਬੇ-ਅਬਾਦ ਜਗ੍ਹਾ ਵਿੱਚ ਸੁੱਟ ਕੇ ਫਰਾਰ ਹੋ ਗਿਆ ਸੀ। ਮੁਲਜ਼ਮ ਖਿਲਾਫ ਥਾਣਾ ਸੋਹਾਣਾ ਵਿੱਚ ਪਹਿਲਾਂ ਵੀ 2 ਮਾਮਲੇ ਦਰਜ ਹਨ।