ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੀ ਮੀਟਿੰਗ ਹੋਈ

ਮਾਹਿਲਪੁਰ ,10 ਮਾਰਚ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਲੱਬ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਕਲੱਬ ਦੇ ਦਫ਼ਤਰ ਖਾਲਸਾ ਕਾਲਜ ਮਾਹਿਲਪੁਰ ਵਿੱਚ ਹੋਈ। ਇਸ ਮੌਕੇ ਪਿਛਲੇ ਦਿਨੀਂ ਕਲੱਬ ਵੱਲੋਂ ਕਰਵਾਏ 62ਵੇਂ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਕੁਸ਼ਲ ਪ੍ਰਬੰਧਾਂ 'ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਟੂਰਨਾਮੈਂਟ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਮਾਹਿਲਪੁਰ ,10 ਮਾਰਚ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਲੱਬ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਕਲੱਬ ਦੇ ਦਫ਼ਤਰ ਖਾਲਸਾ ਕਾਲਜ ਮਾਹਿਲਪੁਰ ਵਿੱਚ ਹੋਈ। ਇਸ ਮੌਕੇ ਪਿਛਲੇ ਦਿਨੀਂ ਕਲੱਬ ਵੱਲੋਂ ਕਰਵਾਏ 62ਵੇਂ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਕੁਸ਼ਲ ਪ੍ਰਬੰਧਾਂ 'ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਟੂਰਨਾਮੈਂਟ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
 ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਦੱਸਿਆ ਕਿ 62ਵੇਂ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਟੂਰਨਾਮੈਂਟ ਦੇ ਸਫਲ ਆਯੋਜਨ ਪਿੱਛੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਹਿਯੋਗੀਆਂ ਸਮੇਤ ਕਲੱਬ ਦੇ ਸਾਰੇ ਅਹੁਦੇਦਾਰਾਂ ਦਾ ਵੱਡਾ ਹੱਥ ਰਿਹਾ ਹੈ। ਉਨ੍ਹਾਂ ਦੱਸਿਆ ਕਿ 63ਵੇਂ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਲਈ ਅਗਲੇ ਸਾਲ 13 ਫਰਵਰੀ ਤੋਂ 20 ਫਰਵਰੀ ਤੱਕ ਦੀਆਂ ਤਰੀਕਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਅਤੇ ਵੱਖ ਵੱਖ ਕੈਟਾਗਰੀਆਂ ਦੇ ਫੁੱਟਬਾਲ ਮੁਕਾਬਲਿਆਂ ਦੀ ਇਨਾਮੀ ਰਾਸ਼ੀ ਅਤੇ ਖਿਡਾਰੀਆਂ ਦੇ ਆਉਣ ਜਾਣ ਦੇ ਭੱਤੇ ਪਹਿਲਾਂ ਤੋਂ ਵਧਾ ਕੇ ਦੇਣ ਦਾ ਫੈਸਲਾ ਕੀਤਾ ਗਿਆ ਹੈ।।
 ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ਕਲੱਬ ਕੈਟਾਗਰੀ ਵਿੱਚ ਪਹਿਲਾ ਇਨਾਮ ਵਧਾ ਕੇ ਜੇਤੂ ਟੀਮ ਲਈ 3 ਲੱਖ ਅਤੇ ਉਪ ਜੇਤੂ ਟੀਮ ਲਈ 2 ਲੱਖ ਰੁਪਏ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਾਲਜ ਕੈਟਾਗਰੀ ਵਿੱਚ ਵੀ ਪਹਿਲਾ ਇਨਾਮ ਜੇਤੂ ਟੀਮ ਲਈ ਸਵਾ ਲੱਖ ਰੁੁੁਪਏ ਅਤੇ ਉਪ ਜੇਤੂ ਟੀਮ ਲਈ 1 ਲੱਖ ਰੁਪਏ ਘੋਸ਼ਿਤ ਕੀਤਾ ਗਿਆ ਹੈ ਅਤੇ ਇਹ ਇਨਾਮ ਪਰਵਾਸੀ ਸਹਿਯੋਗੀ ਚੰਦਰ ਸ਼ੇਖਰ ਮੈਨਨ ਵੱਲੋਂ ਹਰ ਸਾਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਅਕੈਡਮੀ ਵਰਗ ਦੇ ਵਧਾਏ ਇਨਾਮਾਂ ਵਿੱਚ ਜੇਤੂ ਟੀਮ ਨੂੰ 75 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 50 ਹਜ਼ਾਰ ਦੇਣ ਦਾ ਫੈਸਲਾ ਹੋਇਆ ਹੈ ।
 ਇਸੇ ਤਰ੍ਹਾਂ ਖਿਡਾਰੀਆਂ ਦੇ ਟੀਏ/ਡੀਏ ਵਿੱਚ ਸੂਬੇ ਤੋਂ ਬਾਹਰ ਤੋਂ ਆਉਣ ਵਾਲੀਆਂ ਕਲੱਬ ਪੱਧਰ ਦੀਆਂ ਟੀਮਾਂ ਲਈ 15000 ਰੁਪਏ ਪ੍ਰਤੀ ਮੈਚ ਅਤੇ ਸਥਾਨਕ ਟੀਮਾਂ ਲਈ 12000 ਰੁਪਏ ਪ੍ਰਤੀ ਮੈਚ ਰਾਸ਼ੀ ਵਧਾਈ ਗਈ ਹੈ। ਇਸੇ ਤਰ੍ਹਾਂ ਕਾਲਜ ਵਰਗ ਵਿੱਚ ਖਿਡਾਰੀਆਂ ਦੇ ਟੀਏ/ਡੀਏ 10 ਹਜ਼ਾਰ ਰੁਪਏ ਪ੍ਰਤੀ ਮੈਚ ਅਤੇ ਅਕੈਡਮੀ ਵਰਗ ਵਿੱਚ 8000 ਪ੍ਰਤੀ ਮੈਚ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਾਲਜ ਵਰਗ ਦੀ ਜੇਤੂ ਟੀਮ ਨੂੰ ਸਾਲ 2026 ਵਿੱਚ ਟੂਰਨਾਮੈਂਟ ਦੇ ਵਿਸ਼ੇਸ਼ ਸਹਿਯੋਗੀ ਪਰਵਾਸੀ ਸਹਿਯੋਗੀ ਸੱਜਣ ਚੰਦਰ ਸ਼ੇਖਰ ਮੈਨਨ (ਹਵੇਲੀ) ਵੱਲੋਂ ਸਵਾ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦੀ ਹੋਰ ਪ੍ਰਫੁੱਲਤਾ ਲਈ ਪ੍ਰਿੰਸੀਪਲ ਹਰਭਜਨ ਸਿੰਘ ਸਿੰਘ ਮੈਮੋਰੀਅਲ ਟਰੱਸਟ ਨਿਊਜ਼ੀਲੈਂਡ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਪ੍ਰਵਾਸੀ ਸਹਿਯੋਗੀ ਸੱਜਣ ਤਾਰਾ ਸਿੰਘ ਕਰਨਗੇ ਇਸੇ ਤਰ੍ਹਾਂ ਜਰਮਨੀ ਵਿੱਚ ਵੀ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਐਂਡ ਐਜੂਕੇਸ਼ਨ ਟਰਸਟ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਸ੍ਰੀ ਚੰਦਰ ਸ਼ੇਖਰ ਮੈਨਨ ਕਰਨਗੇ। 
ਇਸ ਮੌਕੇ ਕੁਲਵੰਤ ਸਿੰਘ ਸੰਘਾ, ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਦਲਜੀਤ ਸਿੰਘ ਬੈਂਸ, ਰਿਟਾਇਰਡ ਐਸਪੀ ਸ਼ਵਿੰਦਰਜੀਤ ਸਿੰਘ ਬੈਂਸ,ਹਰਨੰਦਨ ਸਿੰਘ ਖਾਬੜਾ, ਪਰਮਪ੍ਰੀਤ ਕੈਂਡੋਵਾਲ, ਬਨਿੰਦਰ ਸਿੰਘ, ਤਰਲੋਚਨ ਸਿੰਘ ਸੰਧੂ, ਅੱਛਰ ਕੁਮਾਰ ਜੋਸ਼ੀ, ਦਲਜੀਤ ਸਿੰਘ ਬੈਂਸ, ਆਰਵਿੰਦਰ ਸਿੰਘ,ਸੇਵਕ ਸਿੰਘ ਬੈਂਸ, ਰੁਪਿੰਦਰਜੋਤ ਸਿੰਘ, ਬਲਜਿੰਦਰ ਮਾਨ,ਡਾ ਜੇ ਬੀ ਸੇਖੋਂ,ਅਰਵਿੰਦਰ ਸਿੰਘ ਹਵੇਲੀ, ਹਰਜੀਤ ਸਿੰਘ, ਕੁਲਵੰਤ ਸਿੰਘ ਸੈਣੀ,ਮੋਹਣ ਸਿੰਘ ਬੈਂਸ,ਚੰਦਰ ਸ਼ੇਖਰ ਮੰਨਣ, ਜਮਸ਼ੇਰ ਸਿੰਘ ਆਦਿ ਹਾਜ਼ਰ ਸਨ।