
ਸਹਾਇਕ ਦੇ ਸਰਪੰਚ ਕਤਲ ਕੇਸ ਵਿਚ ਫਸਣ ’ਤੇ ਮਹਾਰਾਸ਼ਟਰ ਦੇ ਮੰਤਰੀ ਮੁੰਡੇ ਵੱਲੋਂ ਅਸਤੀਫ਼ਾ
ਮੁੰਬਈ, 4 ਮਾਰਚ- ਬੀਡ ਸਰਪੰਚ ਕਤਲ ਮਾਮਲੇ ਵਿੱਚ ਆਪਣੇ ਕਰੀਬੀ ਸਹਿਯੋਗੀ ਵਾਲਮੀਕ ਕਰਾਡ ਨੂੰ ਮਾਸਟਰਮਾਈਂਡ ਨਾਮਜ਼ਦ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਮਹਾਰਾਸ਼ਟਰ ਦੇ ਮੰਤਰੀ ਧਨੰਜੈ ਮੁੰਡੇ ਨੇ ਮੰਗਲਵਾਰ ਨੂੰ ਸੂਬਾਈ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ।
ਮੁੰਬਈ, 4 ਮਾਰਚ- ਬੀਡ ਸਰਪੰਚ ਕਤਲ ਮਾਮਲੇ ਵਿੱਚ ਆਪਣੇ ਕਰੀਬੀ ਸਹਿਯੋਗੀ ਵਾਲਮੀਕ ਕਰਾਡ ਨੂੰ ਮਾਸਟਰਮਾਈਂਡ ਨਾਮਜ਼ਦ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਮਹਾਰਾਸ਼ਟਰ ਦੇ ਮੰਤਰੀ ਧਨੰਜੈ ਮੁੰਡੇ ਨੇ ਮੰਗਲਵਾਰ ਨੂੰ ਸੂਬਾਈ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ।
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਧਾਨ ਭਵਨ ਵਿੱਚ ਪੱਤਰਕਾਰਾਂ ਨੂੰ ਕਿਹਾ, “ਧੰਨੰਜੈ ਮੁੰਡੇ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਮੈਂ ਇਸਨੂੰ ਸਵੀਕਾਰ ਕਰ ਲਿਆ ਹੈ ਅਤੇ ਇਸਨੂੰ ਰਾਜਪਾਲ ਸੀ.ਪੀ. ਰਾਧਾਕ੍ਰਿਸ਼ਨਨ ਨੂੰ ਭੇਜ ਦਿੱਤਾ ਹੈ।”
ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਰੋਧੀ ਧਿਰ ਵੱਲੋਂ ਮੁੰਡੇ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਜ਼ੋਰਦਾਰ ਮੰਗ ਤੋਂ ਬਾਅਦ ਅਸਤੀਫਾ ਦਿੱਤਾ। ਫੜਨਵੀਸ ਨੇ ਸੋਮਵਾਰ ਨੂੰ ਉਪ ਮੁੱਖ ਮੰਤਰੀ ਅਤੇ ਐਨਸੀਪੀ ਮੁਖੀ ਅਜੀਤ ਪਵਾਰ ਨਾਲ ਦੇਰ ਰਾਤ ਮੀਟਿੰਗ ਕੀਤੀ, ਜਿਸ ਵਿੱਚ ਮੁੰਡੇ ਸਮੇਤ ਸੀਨੀਅਰ ਐਨਸੀਪੀ ਨੇਤਾ ਸ਼ਾਮਲ ਸਨ। ਇਸ ਤੋਂ ਪਹਿਲਾਂ ਮੁੰਡੇ ਦੇ ਅਸਤੀਫ਼ੇ ਦੀ ਮੰਗ ਵਿਰੋਧੀ ਧਿਰ ਵੱਲੋਂ ਤੇਜ਼ ਹੋ ਗਈ ਸੀ ਕਿਉਂਕਿ ਮਸਜੋਗ ਪਿੰਡ ਦੇ ਸਰਪੰਚ ਸੰਤੋਸ਼ ਦੇਸ਼ਮੁਖ ਦੀ ਹੱਤਿਆ ਨਾਲ ਸਬੰਧਤ ਖੂਨੀ ਫੋਟੋਆਂ ਅਤੇ ਅਦਾਲਤੀ ਚਾਰਜਸ਼ੀਟ ਦੇ ਵੇਰਵੇ ਸਾਹਮਣੇ ਆਏ ਹਨ। ਇਨ੍ਹਾਂ ਫੋਟੋਆਂ ਤੇ ਵੀਡੀਓਜ਼ ਵਿਚ ਸਰਪੰਚ ਦਾ ਕਤਲ ਬਹੁਤ ਬੇਰਹਿਮੀ ਨਾਲ ਕੀਤੇ ਜਾਣਦਾ ਖ਼ੁਲਾਸਾ ਹੋਇਆ ਹੈ।
ਬੀਡ ਦੇ ਮਸਜੋਗ ਪਿੰਡ ਦੇ ਸਰਪੰਚ ਦੇਸ਼ਮੁਖ ਨੂੰ ਪਿਛਲੇ ਸਾਲ 9 ਦਸੰਬਰ ਨੂੰ ਜ਼ਿਲ੍ਹੇ ਵਿੱਚ ਇੱਕ ਊਰਜਾ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਜਬਰੀ ਵਸੂਲੀ ਦੀ ਕੋਸ਼ਿਸ਼ ਨੂੰ ਰੋਕਣ ਦੇ ਯਤਨ ਕਰਨ ਦੇ ਦੋਸ਼ ਵਿੱਚ ਅਗਵਾ ਕੀਤਾ ਗਿਆ ਸੀ ਅਤੇ ਫਿਰ ਭਾਰੀ ਤਸੀਹੇ ਦੇ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ।
