ਲੇਬਰ ਪਾਰਟੀ ਦੇ ਵਫਦ ਨੇ ਡਿਪਟੀ ਕਮਿਸ਼ਨਰ ਆਸਿ਼ਕਾ ਜੈਨ ਜੀ ਨੂੰ ਮਿਲ ਹੁਸਿ਼ਆਪੁਰ ਆਉਣ ਤੇ ਵਧਾਈ ਦਿਤੀ।
ਹੁਸ਼ਿਆਰਪੁਰ- ਲੇਬਰ ਪਾਰਟੀ ਦਾ ਵਫਦ ਡਿਪਟੀ ਕਮਿਸ਼ਨਰ ਆਸਿ਼ਕਾ ਜੈਨ ਜੀ ਨੂੰ ਮਿਲਿਆ ਤੇ ਉਨ੍ਹਾਂ ਨੂੰ ਹੁਸਿ਼ਆਪੁਰ ਵਿਚ ਜੁਆਇਨ ਕਰਨ ਤੇ ਵਧਾਈ ਦਿਤੀ ਤੇ ਉਨ੍ਹਾਂ ਨੂੰ ਧੀਮਾਨ ਨੇ ਪੂਰਨ ਰੂਪ ਵਿਚ ਸਹਿਯੋਗ ਦੇਣ ਦਾ ਬਾਅਦਾ ਵੀ ਕੀਤਾ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਕੰਮ ਕਰਨ ਦੀ ਪੂਰਨ ਅਜ਼ਾਦੀ ਦਿਤੀ ਜਾਵੇ ਤਾਂ ਕਿ ਹਰ ਕੰਮ ਯੋਗਤਾ ਦੇ ਅਧਾਰ ਅਤੇ ਬਿਨ੍ਹਾਂ ਕਿਸੇ ਸਿਫਾਰਸ਼ ਅਤੇ ਰਾਜਨੀਤਕ ਦਖ਼ਲ ਅੰਦਾਜੀ ਤੋਂ ਹੋ ਸਕੇ।

ਉਨ੍ਹਾਂ ਕਿਹਾ ਕਿ ਲੋਕਾਂ ਵਿਚ ਆਤਮਨਿਭਰਤਾ ਪੈਦਾ ਕਰਨ ਦੀ ਸਖਤ ਲੋੜ ਹੈ। ਧੀਮਾਨ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਇਮਾਨਦਾਰੀ ਉਨ੍ਹਾਂ ਚਿਰ ਕਦੇ ਵੀ ਪੈਦਾ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਚਿਰ ਸਾਰੇ ਅਧਿਕਾਰੀਆਂ ਨੂੰ ਨਿਯਮਾਂ ਅਨੁਸਾਰ ਅਤੇ ਸਹਿਣਸ਼ੀਲਤਾ ਨਾਲ ਕੰਮ ਕਰਨ ਦੀ ਪੂਰਨ ਅਜ਼ਾਦੀ ਨਹੀਂ ਮਿਲਦੀ।ਸਵੇਰੇ 9 ਵਜੇ ਤੋਂ ਲੈ ਕੇ 01 ਵਜੇ ਤੱਕ ਪਬਲਿਕ ਡੀਲਿੰਗ ਟਾਇਮ ਪੱਕੇ ਤੋਰ ਤੇ ਫਿਕਸ ਕੀਤਾ ਜਾਵੇ ਅਤੇ ਉਸ ਸਮੇਂ ਤੋ ਬਾਅਦ ਅਧਿਕਾਰੀ ਬਾਕੀ ਦੇ ਕੰਮ ਕਰਨ ਲਈ ਅਜ਼ਾਦ ਹੋਣ।
ਪੰਜਾਬ ਅੰਦਰ ਸਾਰੇ ਉਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ 01 ਵਜੇ ਤੋਂ ਪਹਿਲਾਂ ਸਾਰੇ ਦਫਤਰਾਂ ਵਿਚ ਵਿਡੀਓ ਕਾਨਫਰੰਸਾਂ ਬੰਦ ਹੋਣੀਆਂ ਚਾਹੀ ਦੀਆਂ ਹਨ ਤਾਂ ਹੀ ਵਰਕ ਕਲਚਰ ਵਿਚ ਸੁਧਾਰ ਹੋਵੇਗਾ। ਇਸ ਸਬੰਧ ਵਿਚ ਮਾਨਯੋਗ ਚੀਫ ਸਕੱਤਰ ਪੰਜਾਬ ਸਰਕਾਰ ਜੀ ਨੂੰ ਲਿਖਿਆ ਜਾਵੇਗਾ ਤਾਂ ਕਿ ਲੋਕਾਂ ਦੇ ਕੰਮਾ ਨੂੰ ਪਹਿਲਤਾ ਮਿਲ ਸਕੇ ਤੇ ਅਧਿਕਾਰੀਆਂ ਦੀ ਅੰਨੇਵਾਹ ਦੋੜ ਦੁੜਾਈ ਬੰਦ ਹੋਵੇ ਤਾਂ ਕਿ ਚੰਗੇ ਫੈਸਲੇ ਲਏ ਜਾ ਸਕਣ।
ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰ ਅਧਿਕਾਰੀਆਂ ਨੂੰ ਸਹਿਯੋਗ ਦੇਣ ਲਈ ਅਤੇ ਊਨ੍ਹਾਂ ਤੋਂ ਬਿਨ੍ਹਾਂ ਸਿਫਾਰਸ਼ ਤੋਂ ਕੰਮ ਕਰਵਾਉਣ ਲਈ ਬਿਨ੍ਹਾਂ ਝਿਝੱਕ ਅੱਗੇ ਆਉਣ। ਇਸ ਮੋਕੇ ਪਾਰਟੀ ਮੀਤ ਪ੍ਰਧਾਨ ਜਸਵਿੰਦਰ ਕੁਮਾਰ, ਜਿ਼ਲਾ ਸਕੱਤਰ ਗੁਰਬਚਨ ਸਿੰਘ,ਹਰਜੀਤ ਸਿੰਘ, ਰਾਕੇਸ਼ ਬਾਲਾ, ਬਲਵੀਰ ਕੁਮਾਰ, ਤਰਲੋਕ ਸਿੰਘ ਅਤੇ ਸੁਰਜੀਤ ਕੁਮਾਰ ਆਦਿ ਹਾਜਰ ਸਨ।