ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ*
ਗੜਸ਼ੰਕਰ 31 ਜੁਲਾਈ- ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਬੰਗਾ ਚੌਂਕ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਰਾਜਕੁਮਾਰ ਡੋਗਰਪੁਰ, ਵਿਨੇ ਕੁਮਾਰ ਅਤੇ ਮੈਡਮ ਹਰਪ੍ਰੀਤ ਕੌਰ ਮਾਨਸਾ ਨੇ ਕੀਤੀ।

ਇਸ ਸਮੇਂ ਵੱਖ-ਵੱਖ ਆਗੂਆਂ ਮੁਕੇਸ਼ ਕੁਮਾਰ,ਜਰਨੈਲ ਸਿੰਘ,ਵਿਨੇ ਕੁਮਾਰ, ਮਨਪ੍ਰੀਤ ਬੋਹਾ ਅਤੇ ਡਾ.ਜੋਗਿੰਦਰ ਕੁਲੇਵਾਲ ਨੇ ਸ਼ਹੀਦ ਊਧਮ ਸਿੰਘ ਵਲੋ ਸਾਮਰਾਜ ਦੇ ਖਿਲਾਫ ਅਤੇ ਦੇਸ਼ ਦੀ ਆਜ਼ਾਦੀ ਵਿੱਚ ਪਾਏ ਸੰਘਰਸ਼ ਬਾਰੇ ਵਿਸਥਾਰ ਨਾਲ ਚਾਨਣਾ ਪਾਉਦਿਆ ਕਿਹਾ ਕਿ ਸ਼ਹੀਦ ਊਧਮ ਸਿੰਘ ਬ੍ਰਿਟਿਸ਼ ਸਾਮਰਾਜ ਵੱਲੋਂ ਭਾਰਤੀਆਂ ਦੀ ਕੀਤੀ ਜਾਂਦੀ ਲੁੱਟ ਤੇ ਕੀਤੇ ਜਾਂਦੇ ਜ਼ੁਲਮਾਂ ਦੇ ਵਿਰੁੱਧ ਸੀ। ਉਹ ਭਾਰਤ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਸੀ।
ਉਹ ਆਜ਼ਾਦੀ, ਜ਼ਮਹੂਰੀਅਤ ਅਤੇ ਬਰਾਬਰੀ ਤੇ ਟਿਕੇ ਨਿਆਂ ਭਰੇ ਭਾਰਤ ਦੀ ਸਿਰਜਣਾ ਕਰਨ ਦੇ ਆਦਰਸ਼ਾਂ ਨੂੰ ਪਰਨਾਏ ਹੋਏ ਸਨ। 13 ਮਾਰਚ 1940 ਨੂੰ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਚ ਅੰਗਰੇਜ਼ ਅਫਸਰ ਮਾਈਕਲ ਓਡਵਾਇਰ ਨੂੰ ਮਾਰ ਕੇ ਵਿਸਾਖੀ ਵਾਲੇ ਦਿਨ 1919 ਨੂੰ ਜਿਲਿਆਂ ਵਾਲੇ ਬਾਗ ਵਿਚ ਸੈਕੜੇ ਨਿਹੱਥੇ ਲੋਕਾਂ ਨੂੰ ਮਾਰਨ ਅਤੇ ਭਾਰਤੀਆਂ 'ਤੇ ਕੀਤੇ ਜੁਲਮਾਂ ਦਾ ਬਦਲਾ ਲਿਆ।
ਉਹਨਾਂ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੀ ਤੇ ਆਪਣੀ ਮਾਤ ਭੂਮੀ ਲਈ ਫਾਂਸੀ 'ਤੇ ਚੜ੍ਹ ਗਏ। ਇਸ ਸਮੇਂ ਸ਼ਰਧਾਂਜਲੀ ਸਮਾਗਮ ਵਿੱਚ ਵੱਖ ਵੱਖ ਮੁਲਾਜ਼ਮ ਆਗੂ ਸਤਪਾਲ ਕਲੇਰ, ਗੁਰਮੇਲ ਸਿੰਘ, ਹੰਸ ਰਾਜ ਗੜਸ਼ੰਕਰ, ਰਜਿੰਦਰ ਸਿੰਘ, ਮਨਦੀਪ ਕੁਮਾਰ, ਦਵਿੰਦਰ ਸਿੰਘ, ਜਸਕਰਨ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ ਪੀ ਟੀ ਆਈ ਅਤੇ ਸੰਜੀਵ ਕੁਮਾਰ ਪੀਟੀਆਈ ਆਦਿ ਹਾਜ਼ਰ ਸਨ।