
ਸਰਕਾਰੀ ਸਕੂਲ ਘਨੌਰ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
ਘਨੌਰ, 28 ਫਰਵਰੀ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਯੁਵਕ ਸੇਵਾਵਾਂ ਕਲੱਬ ਘਨੌਰ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ (ਕਾਲਾ) ਅਤੇ ਸਾਬਕਾ ਸਰਪੰਚ ਸ੍ਰ ਮਲਕੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਘਨੌਰ, 28 ਫਰਵਰੀ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਯੁਵਕ ਸੇਵਾਵਾਂ ਕਲੱਬ ਘਨੌਰ ਦੇ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ (ਕਾਲਾ) ਅਤੇ ਸਾਬਕਾ ਸਰਪੰਚ ਸ੍ਰ ਮਲਕੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਸਮਾਰੋਹ ਵਿਚ ਸਕੂਲ ਦੇ ਸਾਇੰਸ ਅਧਿਆਪਕ, ਲੈਕਚਰਾਰ ਅਤੇ ਸਾਇੰਸ ਖੇਤਰ ਵਿੱਚ ਵੱਡੀਆਂ ਉਪਲਬਧੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਲੈਕਚਰਾਰ ਸ਼੍ਰੀ ਦੌਲਤ ਰਾਮ, ਮੈਡਮ ਕਰਮਜੀਤ ਕੌਰ, ਮੈਡਮ ਸੁਨੀਤਾ ਜੈਨ, ਮੈਡਮ ਸੰਦੀਪ ਕੌਰ ਸੰਧੂ ਅਤੇ ਮਾਸਟਰ ਕੇਡਰ ਵਿਚੋਂ ਮੈਡਮ ਮਮਤਾ, ਸ਼੍ਰੀਮਤੀ ਰਾਜਦੀਪ ਕੌਰ, ਮੈਡਮ ਸ਼ੀਨਾਮ ਸ਼ਰਮਾ ਅਤੇ ਮੈਡਮ ਸ਼ਾਲੂ ਕੁੰਦਰਾ ਦੀਆਂ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਸਕੂਲ ਪ੍ਰਿੰਸੀਪਲ ਸ ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿੱਚ ਸਾਇੰਸ ਗਰੁੱਪ ਵਿੱਚ ਲਗਭਗ 100 ਵਿਦਿਆਰਥੀ ਪੜ੍ਹ ਰਹੇ ਹਨ ਜਿਸਦਾ ਸਾਰਾ ਸਿਹਰਾ ਸਾਇੰਸ ਲੈਕਚਰਾਰ ਅਤੇ ਸਾਇੰਸ ਅਧਿਆਪਕਾਂ ਨੂੰ ਜਾਂਦਾ ਹੈ।
ਇਸ ਮੌਕੇ ਸ਼੍ਰੀ ਦੌਲਤ ਰਾਮ ਲੈਕਚਰਾਰ ਨੇ ਦੱਸਿਆ ਕਿ ਸਕੂਲ ਦੇ ਸਾਇੰਸ ਗਰੁੱਪ ਵਿੱਚ ਵਿਦਿਆਰਥੀ ਬਹੁਤ ਦੂਰ ਦੁਰਾਡੇ ਤੋਂ ਆਉਂਦੇ ਹਨ ਜੋ ਕਿ ਇਸ ਸਕੂਲ ਗਰੁੱਪ ਦੀ ਸਫਲਤਾ ਦਾ ਪ੍ਰਤੀਕ ਹਨ। ਇਸ ਮੌਕੇ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਸਕੂਲ ਦੀ 7ਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ ਵਧੀਆ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼ ਮੁਕਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਯੂਥ ਕਲੱਬ ਘਨੌਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ ਬਲਜਿੰਦਰ ਸਿੰਘ, ਹਰਪਾਲ ਸਿੰਘ ਸ਼੍ਰੀਮਤੀ ਗੁਰਸ਼ਰਨ ਕੌਰ, ਮੈਡਮ ਰੇਨੂੰ ਵਰਮਾ, ਸ਼੍ਰੀਮਤੀ ਅਰੁਣੇਸ਼, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਕੌਂਸਲਰ, ਜੀਵਨਸੂ ਮਿੱਤਲ, ਸ਼੍ਰੀਮਤੀ ਸੁਖਵਿੰਦਰ ਕੌਰ, ਸ਼੍ਰੀਮਤੀ ਰਮਨਦੀਪ ਕੌਰ ਆਦਿ ਮੌਜੂਦ ਸਨ।
