ਫੇਜ਼ 5 ਅਤੇ ਸ਼ਾਹੀ ਮਾਜਰਾ ਦੇ ਵਸਨੀਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੇ ਨਗਰ ਨਿਗਮ: ਅਸ਼ੋਕ ਝਾ

ਐਸ ਏ ਐਸ ਨਗਰ, 28 ਫਰਵਰੀ- ਸਥਾਨਕ ਫੇਜ਼ 5 ਅਤੇ ਉਦਯੋਗਿਕ ਖੇਤਰ ਫੇਜ਼ 5 ਨੂੰ ਵੰਡਦੀ ਸੜਕ ਦੇ ਕਿਨਾਰੇ ਤੇ ਨਗਰ ਨਿਗਮ ਵਲੋਂ ਬਣਾਏ ਗਏ ਆਰ ਐਮ ਸੀ ਕੇਂਦਰ ਦੇ ਅੰਦਰ ਅਤੇ ਬਾਹਰ ਸੜਦੇ ਕੂੜੇ ਦੀ ਸਮੱਸਿਆ ਦੇ ਖਿਲਾਫ ਵਸਨੀਕ ਇੱਕਜੁੱਟ ਹੋ ਗਏ ਹਨ ਅਤੇ ਉਨ੍ਹਾਂ ਵਲੋਂ ਨਗਰ ਨਿਗਮ ਦੇ ਖਿਲਾਫ ਸੰਘਰਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਅੱਜ ਸਾਬਕਾ ਕੌਂਸਲਰ ਸ੍ਰ ਅਸ਼ੋਕ ਝਾਅ ਦੀ ਅਗਵਾਈ ਵਿੱਚ ਫੇਜ਼ 5 ਅਤੇ ਪਿੰਡ ਸ਼ਾਹੀਮਾਜਰਾ ਦੇ ਵਸਨੀਕਾਂ ਅਤੇ ਉਦਯੋਗਿਕ ਖੇਤਰ ਵਿੱਚ ਕੰਮ ਕਰਦੇ ਸਨਅਤਕਾਰਾਂ ਦੀ ਇੱਕ ਮੀਟਿੰਗ ਵਿੱਚ ਨਗਰ ਨਿਗਮ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਵਸਨੀਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰੇ ਵਰਨਾ ਵਸਨੀਕਾਂ ਵਲੋਂ ਉਸਦੇ ਖਿਲਾਫ ਜਬਰਦਸਤ ਸੰਘਰਸ਼ ਛੇੜਿਆ ਜਾਵੇਗਾ।

ਇਸ ਮੌਕੇ ਸ੍ਰੀ ਅਸ਼ੋਕ ਝਾਅ ਨੇ ਕਿਹਾ ਕਿ ਇਸ ਥਾਂ ਤੇ ਬਣਾਏ ਗਏ ਆਰ ਐਮ ਸੀ ਕੇਂਦਰ ਦੇ ਬਾਹਰ ਸੜਕ ਤੇ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ ਜਿਹੜੇ ਹਫਤਾ ਹਫਤਾ ਚਕਵਾਏ ਨਹੀਂ ਜਾਂਦੇ। ਇਸਦੇ ਨਾਲ ਹੀ ਇਸ ਆਰ ਐਮ ਸੀ ਕੇਂਦਰ ਦੇ ਅੰਦਰ ਵੀ ਮਹੀਨਾ ਮਹੀਨਾ ਕੂੜਾ ਸੜਦਾ ਰਹਿੰਦਾ ਹੈ ਜਿਸਤੋਂ ਭਾਰੀ ਬਦਬੂ ਨਿਕਲਦੀ ਹੈ ਅਤੇ ਵਸਨੀਕਾਂ ਦਾ ਰਹਿਣਾ ਖਾਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸੜਕ ਕਿਨਾਰੇ 10-12 ਗੱਡੀਆਂ ਦੇ ਬਰਾਬਰ ਕੂੜਾ ਸੜ ਰਿਹਾ ਸੀ ਜਿਹੜਾ ਅੱਜ ਹੀ ਚੁਕਵਾਇਆ ਗਿਆ ਹੈ ਅਤੇ ਨਗਰ ਨਿਗਮ ਦੀ ਇਸ ਕਾਰਵਾਈ ਕਾਰਨ ਇਸ ਇਲਾਕੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਆਰ ਐਮ ਸੀ ਕੇਂਦਰ ਦੇ ਵਿੱਚ ਪਿਆ ਕੂੜਾ ਖਾਲੀ ਕਰਵਾ ਕੇ ਇੱਥੇ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਇੱਥੇ ਕੂੜੇ ਦੀ ਤੁਰੰਤ ਨਿਕਾਸੀ ਅਤੇ ਦਵਾਈ ਦੇ ਛਿੜਕਾਅ ਦਾ ਲਗਾਤਾਰ ਪ੍ਰਬੰਧ ਕੀਤਾ ਜਾਵੇ ਵਰਨਾ ਵਸਨੀਕ ਨਿਗਮ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਇਸ ਖੇਤਰ ਦੇ ਵਸਨੀਕਾਂ ਵਲੋਂ 3 ਮਾਰਚ ਨੂੰ ਸ਼ਾਮ ਵੇਲੇ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਅਗਲੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ, ਰਾਜਨ ਖੰਨਾ, ਅਵਤਾਰ ਸਿੰਘ, ਮਹਿੰਦਰ ਸਿੰਘ, ਵਿਜੈ ਗੋਇਲ, ਰਣਜੀਤ ਕੌਰ, ਉਸ਼ਾ ਸਾਹੀ, ਸਵਯਾ, ਚੰਦਰ ਅਤੇ ਹੋਰ ਵਸਨੀਕ ਹਾਜ਼ਿਰ ਸਨ।