ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ

ਗੜ੍ਹਸ਼ੰਕਰ 28 ਫਰਵਰੀ- ਅੱਜ ਸਰਕਾਰੀ ਹਾਈ ਸਕੂਲ ਪੰਡੋਰੀ (ਬੀਤ) ਵਿੱਚ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਪੋਸਟਰ ਮੇਕਿੰਗ, ਭਾਸ਼ਣ ਅਤੇ ਕੁਇਜ਼ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂI ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਪੁਰਸਕਾਰ ਦਿੱਤੇ ਗਏ।

ਭਾਸ਼ਣ ਪ੍ਰਤੀਯੋਗਤਾਂ ਵਿੱਚੋਂ ਪਹਿਲਾ ਇਨਾਮ ਜਸਪ੍ਰੀਤ, ਦੂਜਾ ਧਵਨਪ੍ਰੀਤ ਅਤੇ ਤੀਜਾ ਸੁਖਵੀਰ ਦਾਸ ਨੂੰ ਦਿੱਤਾ ਗਿਆ। ਪੇਟਿੰਗ ਪ੍ਰਤੀਯੋਗਤਾ- ( 6 ਅਤੇ 7 ਜਮਾਤ) ਪਹਿਲਾ ਇਨਾਮ ਯਸ਼ਪ੍ਰੀਤ, ਦੂਜਾ ਕਿਰਨ ਭਾਟੀਆ ਅਤੇ ਤੀਜਾ ਸੋਨੀਆਂ ਨੂੰ ਦਿੱਤਾ ਗਿਆ।
ਪੇਟਿੰਗ ਪ੍ਰਤੀਯੋਗਤਾ( 9 ਅਤੇ 10 ਜਮਾਤ) ਪਹਿਲਾ ਸਥਾਨ ਹਰਵਿੰਦਰ ਸਿੰਘ ਦੂਜਾ ਧਰੁਵ ਚੌਧਰੀ ਅਤੇ ਤੀਜਾ ਰਵਿੰਦਰ ਰਿਆਤ ਕੁਇਜ ਵਿੱਚੋਂ ਪਹਿਲਾ ਸਥਾਨ ਲਵਪ੍ਰੀਤ ਤੇ ਸਾਥੀ, ਦੂਜਾ ਜਸਪ੍ਰੀਤ ਤੇ ਸਾਥੀ ਅਤੇ ਤੀਜਾ ਧਵਨਪ੍ਰੀਤ ਤੇ ਸਾਥੀ ਨੇ ਪ੍ਰਾਪਤ ਕੀਤਾ। ਬਲਾਕ ਪੱਧਰ ਤੋਂ ਲੈ ਕੇ ਜਿਲ੍ਹਾ ਪੱਧਰ ਦੇ ਮੁਕਾਬਲੇ , ਸਾਇੰਸ ਕੁਇਜ ਮੁਕਾਬਲਾ ਅਤੇ ਬਾਲ ਵਿਗਿਆਨਕਾਂ ਨੂੰ ਸਨਮਾਨਿਤ ਕੀਤਾ। 
ਇਨ੍ਹਾਂ ਮੁਕਾਬਲਿਆ ਵਿਚ ਸਮੂਹ ਸਟਾਫ ਦਾ ਵਿਸ਼ੇਸ਼ ਯੋਗਦਾਨ ਹੋਣ  ਕਾਰਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਸ਼ੀ੍ ਤੇਜਪਾਲ ,ਸ਼ੀ੍ ਅਨੁਪਮ ਕੁਮਾਰ ਸ਼ਰਮਾ, ਸ਼ੀ੍ ਮਤੀ ਜਸਵੀਰ ਕੌਰ ਜੀ ਨੇ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਕੂਲ ਇੰਚਾਰਜ ਸ਼ੀ੍ ਮਤੀ ਪਰਵਿੰਦਰ ਕੌਰ ਨੇ ਪੜ੍ਹਾਈ ਦੇ ਨਾਲ ਨਾਲ ਵਿਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ । ਅਧਿਆਪਕ ਸ਼ਿਕਸ਼ਕ ਸੋਨੀਆਂ ਨੇ ਕੁਇਜ ਮਾਸਟਰ ਦੀ ਭੂਮਿਕਾ ਅਦਾ ਕੀਤੀ।