ਆਤਮਾ ਦੀ ਸ਼ੁੱਧੀ ਦਾ ਸਰਵ ਉੱਤਮ ਸਾਧਨ ਹੈ ਨਾਮ ਜਾਪ - ਸਾਧਕ ਮਹੇਸ਼।
ਨਵਾਂਸ਼ਹਿਰ- ਸਥਾਨਕ ਟੀਚਰ ਕਲੋਨੀ ਵਿਖੇ ਸੁਆਮੀ ਸੱਤਿਆਨੰਦ ਮਹਾਰਾਜ ਅਤੇ ਗੁਰੂਜਨਾ ਦੇ ਆਸ਼ੀਰਵਾਦ ਨਾਲ 42 ਦਿਨਾਂ ਅਖੰਡ ਨਾਮ ਜੱਪ ਮਹਾਯੱਗ ਪੂਰਤੀ ਅਤੇ ਪਵਿੱਤਰ ਸ਼੍ਰੀ ਅੰਮ੍ਰਿਤ ਬਾਣੀ ਸਤਸੰਗ ਦਾ ਆਯੋਜਨ ਕੀਤਾ ਗਿਆ। ਸ਼੍ਰੀ ਰਾਮ ਸ਼ਰਣਮ ਸੰਗਤ ਪ੍ਰਬੰਧਕ ਕਮੇਟੀ ਦੇ ਮੈਂਬਰ ਮਧੂ ਸਹਿਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਪਵਿੱਤਰ ਸ਼੍ਰੀ ਅੰਮ੍ਰਿਤਬਾਣੀ ਦਾ ਪਾਠ ਅਤੇ ਸਤਸੰਗ ਕੀਤਾ ਗਿਆ।

ਪ੍ਰਭੂ ਦੇ ਨਾਮ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਸਾਧਕ ਮਹੇਸ਼ ਨੇ ਕਿਹਾ ਕਿ ਨਾਮ ਜਾਪ ਪ੍ਰਭੂ ਦੇ ਨਜ਼ਦੀਕ ਪਹੁੰਚਣ ਦਾ ਸਰਲ ਅਤੇ ਬਹੁਤ ਹੀ ਸੌਖਾ ਸਾਧਨ ਹੈ। ਇਹ ਮੁਕਤੀ ਦਾ ਦੁਆਰ ਖੋਲ੍ਹਦਾ ਹੈ ਅਤੇ ਜਨਮ ਮਰਨ ਦੇ ਬੰਧਨਾਂ ਤੋਂ ਛੁਟਕਾਰਾ ਕਰਵਾਉਂਦਾ ਹੈ। ਪ੍ਰਭੂ ਦੇ ਨਾਮ ਦਾ ਜੱਪ ਕਰਨ ਨਾਲ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਆਤਮਾ ਸ਼ੁਧ ਅਤੇ ਪਵਿੱਤਰ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਜਨਮ ਵਿੱਚ ਹੀ ਪ੍ਰਭੂ ਦੇ ਨਾਮ ਦਾ ਜਾਪ ਕਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਸਾਧਕ ਮਹੇਸ਼ ਨੇ ਆਪਣੇ ਭਜਨਾਂ ਨਾਲ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿਚ ਸ਼੍ਰੀ ਰਾਮ ਸ਼ਰਣਮ ਸਤਸੰਗ ਘਰ ਲਾਲ ਚੌਂਕ ਨਵਾਂਸ਼ਹਿਰ ਵਲੋਂ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਗਿਆ।
ਅੰਤ ਵਿੱਚ ਸ਼ਾਂਤੀ ਪਾਠ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਨਵਾਂਸ਼ਹਿਰ ਤੋਂ ਇਲਾਵਾ ਪੰਜਾਬ ਦੇ ਦੂਜੇ ਸ਼ਹਿਰਾਂ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ