ਗੁਰਦੁਆਰਾ ਸਿੰਘ ਸਭਾ ਗੋਲੇਵਾਲ ਨੂੰ ਜ਼ਮੀਨ ਦਾਨ ਕੀਤੀ।
ਨਵਾਂਸ਼ਹਿਰ- ਨਵਾਂਸ਼ਹਿਰ ਨਜ਼ਦੀਕੀ ਪਿੰਡ ਗੋਲੇਵਾਲ ਦੇ ਗੁਰਦੁਆਰਾ ਸਿੰਘ ਸਭਾ ਨੂੰ ਬਾਬੂ ਸਿੰਘ ਧਾਦਲੀ, ਕਰਤਾਰ ਕੌਰ ਧਾਦਲੀ, ਮਨਜੀਤ ਕੌਰ,,ਪਿਆਰਾ ਸਿੰਘ ਰਾਏ, ਮਨਜੀਤ ਸਿੰਘਗੁਰਦੁਆਰਾ ਰਾਏ, ਜੁਝਾਰ ਸਿੰਘ ਰਾਏ, ਅਤੇ ਸੁਰਿੰਦਰ ਕੌਰ ਲੱਲੀ ਪਰਿਵਾਰ ਵਲੋਂ 21 ਕਨਾਲ 9 ਮਰਲੇ ਜਗਾ ਦਾਨ ਦੇ ਦਿੱਤੀ। ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਕੀਰਤਨ ਦਰਬਾਰ ਉਪਰੰਤ ਦਾਨ ਵਜੋਂ ਦਿੱਤੀ ਜ਼ਮੀਨ ਦੇ ਰੱਖੇ ਗਏ ਨੀਂਹ ਪੱਥਰ ਦਾ ਉਦਘਾਟਨ ਜੁਝਾਰ ਸਿੰਘ ਰਾਏ ਵਲੋਂ ਕੀਤਾ ਗਿਆ।

ਇਸ ਮੌਕੇ ਭਾਈ ਅਜੈਬ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਗੀ ਸੋਚ ਅਤੇ ਗੁਰੂ ਪ੍ਰਤੀ ਸ਼ਰਧਾ ਭਾਵਨਾ ਹੀ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਪ੍ਰੇਰਿਤ ਕਰਦੀ ਹੈ। ਉਹਨਾਂ ਕਿਹਾ ਕਿ ਪਿੰਡ ਵਿੱਚ ਖੇਡ ਦੇ ਮੈਦਾਨ ਦੀ ਕਮੀਂ ਵੀ ਪੂਰੀ ਹੋ ਗਈ ਹੈ ਅਤੇ ਗੁਰਦੁਆਰਾ ਸਾਹਿਬ ਵਾਸਤੇ ਵੀ ਇਹ ਜਗ੍ਹਾ ਕੰਮ ਆਵੇਗੀ। ਪਰਮਜੀਤ ਸਿੰਘ ਬੱਬਰ ਨੇ ਕਿਹਾ ਕਿ ਕੋਈ ਵਿਰਲਾ ਤੇ ਵੱਡੇ ਜਿਗਰੇ ਵਾਲਾ ਇਸ ਤਰ੍ਹਾਂ ਦਾ ਦਾਨ ਕਰ ਸਕਦਾ ਹੈ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਅਤੇ ਗੁਰਦੁਆਰਾ ਸੰਗਤ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਦਾਨੀ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਧੰਨਵਾਦ ਕੀਤਾ।
ਇਸ ਮੌਕੇ ਦਲਵਿੰਦਰ ਕੌਰ, ਚਰਨਜੀਤ ਸਿੰਘ ਮੁਬਾਰਕਪੁਰ, ਸੁਰਿੰਦਰ ਕੌਰ ਲੱਲੀ, ਮੱਖਣ ਸਿੰਘ, ਕੁਲਦੀਪ ਸਿੰਘ ਜੌਹਲ, ਪਰਮਜੀਤ ਸਿੰਘ ਬੱਬਰ, ਜਗਤਾਰ ਸਿੰਘ ਭੱਜਲਾਂ, ਮਹਿੰਦਰ ਸਿੰਘ, ਸਰਵਣ ਸਿੰਘ ਪ੍ਰਧਾਨ, ਜੋਗਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਭੁਪਿੰਦਰ ਸਿੰਘ ਪਲਵਿੰਦਰ ਸਿੰਘ, ਕੁਲਵੰਤ ਸਿੰਘ, ਕਰਤਾਰ ਸਿੰਘ, ਹਰਪ੍ਰੀਤ ਕੌਰ ਸਰਪੰਚ,ਚਰਨ ਸਿੰਘ, ਹਰਭਜਨ ਸਿੰਘ, ਦਲਜੀਤ ਸਿੰਘ, ਬਲਵੀਰ ਸਿੰਘ,ਪਿਆਰਾ ਸਿੰਘ, ਜਸਪਾਲ ਸਿੰਘ, ਸ਼ਿੰਗਾਰਾ ਸਿੰਘ, ਰਤਨ ਸਿੰਘ, ਕਰਨੈਲ ਸਿੰਘ, ਦਿਲਬਾਗ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਲਾਲ, ਸਰੂਪ ਸਿੰਘ ਆਦਿ ਹਾਜ਼ਰ ਸਨ।