
ਨਸ਼ੇ ਦੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤਿ ਜਰੂਰੀ -ਕਮਲਜੀਤ ਕੌਰ
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਪੰਚਾਇਤ ਘਰ ਪਿੰਡ ਮੰਗੂਵਾਲ ( ਐਸ.ਬੀ.ਐਸ. ਨਗਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈੰਪ ਦੀ ਪ੍ਰਧਾਨਗੀ ਸ਼੍ਰੀਮਤੀ ਜਸਵੀਰ ਕੌਰ(ਸਰਪੰਚ) ਨੇ ਕੀਤੀ।
ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਪੰਚਾਇਤ ਘਰ ਪਿੰਡ ਮੰਗੂਵਾਲ ( ਐਸ.ਬੀ.ਐਸ. ਨਗਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈੰਪ ਦੀ ਪ੍ਰਧਾਨਗੀ ਸ਼੍ਰੀਮਤੀ ਜਸਵੀਰ ਕੌਰ(ਸਰਪੰਚ) ਨੇ ਕੀਤੀ।
ਸ਼੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਰੈੱਡ ਕਰਾਸ ਦੀ ਸੰਸਥਾ ਬਾਰੇ ਦੱਸਿਆ ਅਤੇ ਰੈੱਡ ਕਰਾਸ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧਿਆਂ ਬਾਰੇ ਦੱਸਿਆ। ਉਨਾ ਨੇ ਭਾਰਤ ਅਤੇ ਪੰਜਾਬ ਵਿੱਚ ਨਸ਼ੇ ਦੇ ਆਦੀ ਲੋਕਾਂ ਦੇ ਅੰਕੜੇ ਦੇ ਕੇ ਦੱਸਿਆ ਕਿ ਕਿੰਨੀ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ। ਉਨਾ ਨੇ ਦੱਸਿਆ ਕਿ ਅੱਜ ਇਹ ਨਤੀਜੇ ਨਿਕਲ ਆ ਰਹੇ ਹਨ ਕਿ ਨਸ਼ੇ ਛੁਡਾਓ ਕੇਂਦਰਾਂ ਵਿੱਚ ਨਸ਼ੇ ਦੇ ਆਦੀ ਨੌਜਵਾਨ, ਛੋਟੀ ਉਮਰ ਵਿੱਚ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ। ਇਸ ਕਰਕੇ ਵਿਦਿਆਰਥੀਆ ਨੂੰ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਨਸ਼ਿਆ ਬਾਰੇ ਵੀ ਜਾਣਕਾਰੀ ਦੇਣੀ ਜਰੂਰੀ ਹੈ। ਉਨਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਛੋਟੀ ਉਮਰ ਵਿੱਚ ਕਈ ਨੌਜਵਾਨ ਆਪਣੇ ਘਰ ਵਿੱਚ ਮਾਤਾ ਪਿਤਾ ਨੂੰ ਨਸ਼ੇ ਕਰਦਿਆਂ ਦੇਖ ਕੇ ਨਸ਼ੇ ਦਾ ਸੇਵਨ ਕਰਨ ਲੱਗ ਪੈਂਦੇ ਹਨ ਅਤੇ ਹੌਲੀ -ਹੌਲੀ ਉਹ ਹੈਰੋਇਨ ਵਰਗੇ ਵੱਡੇ ਨਸ਼ਿਆ ਦੀ ਦਲਦਲ ਵਿੱਚ ਫਸ ਜਾਦੇ ਹਨ। ਇਸ ਕਰਕੇ ਬੱਚਿਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰਨ ਬਹੁਤ ਜਰੂਰੀ ਹੈ। ਉਨਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਤੁਸੀ ਵੀ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਦਾ ਹਿੱਸਾ ਬਣੋ ਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਤਾਂ ਹੀ ਅਸੀ ਨਸ਼ੇ ਨੂੰ ਪੰਜਾਬ ਵਿੱਚ ਖਤਮ ਕਰ ਸਕਦੇ ਹਾਂ ਕਿਉਕ ਜੇਕਰ ਅਸੀ ਕਿਸੇ ਬੁਰਾਈ ਨੂੰ ਦੂਰ ਕਰਨਾ ਹੈ ਤਾਂ ਪਹਿਲਾ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਪਵੇਗੀ। ਨੌਜਵਾਨਾਂ ਨੂੰ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਨਸ਼ੇ ਤੋਂ ਦੂਰ ਰਹਿਣਾ ਪਵੇਗਾ। ਉਨਾਂ ਨੇ ਨਸ਼ੇ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ।
ਸ਼੍ਰੀ ਪਰਵੇਸ਼ ਕੁਮਾਰ(ਸਟਾਫ ਮੈਂਬਰ) ਨੇ ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿੱਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ ਨਸ਼ਾ ਕਦੇ ਵੀ ਘਰ ਰਹਿ ਕੇ ਨਹੀ ਛੱਡਿਆ ਜਾ ਸਕਦਾ । ਇਹ ਮਾਨਸਿਕ ਅਤੇ ਸ਼ਰੀਰਕ ਰੋਗ ਹੈ ਜਿਸਦਾ ਇਲਾਜ ਹੋਣਾ ਜਰੂਰੀ ਹੈ ।
ਇਸ ਮੌਕੇ ਤੇ ਸ਼੍ਰੀ ਦਵਿੰਦਰ ਸਿੰਘ(ਪਿੰਡ ਵਾਸੀ) ਨੇ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ। ਉਨਾ ਨੇ ਰੈੱਡ ਕਰਾਸ ਟੀਮ ਵਲੋਂ ਦਿੱਤੇ ਸੁਝਾਵਾਂ ਨੂੰ ਆਪਣੀ ਜਿੰਦਗੀ ਵਿੱਚ ਅਮਲ ‘ਚ ਲਿਆਉਣ ਲਈ ਕਿਹਾ । ਇਸ ਮੌਕੇ ਤੇ ਪ੍ਰੇਮ ਲਤਾ(ਨਰੇਗਾ ਮੇਟ), ਨਰਿੰਦਰ ਕੌਰ(ਪੰਚ), ਅਮਰਜੀਤ ਸਿਘ(ਪੰਚ), ਸੁਨੀਤਾ ਰਾਣੀ(ਬੀ.ਡੀ.ਪੀ.ਓ. ਅਫਸਰ ਗੜ੍ਹਸ਼ੰਕਰ), ਚੰਦਨ(TA,BDPO,Nawanshahr), ਬਲਜੀਤ ਕੁਮਾਰ(ਸ਼ੋਸ਼ਲ ਆਡਿਟ ਯੂਨਿਟ ਮੁਹਾਲੀ), ਮਨਪ੍ਰੀਤ ਕੌਰ((ਸ਼ੋਸ਼ਲ ਆਡਿਟ ਯੂਨਿਟ ਮੁਹਾਲੀ), ਅਮਨਦੀਪ ਕੌਰ((ਸ਼ੋਸ਼ਲ ਆਡਿਟ ਯੂਨਿਟ ਮੁਹਾਲੀ), ਕਰਨੈਲ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ, ਪਿਆਰਾ ਲਾਲ, ਗੁਰਮੇਲ ਲਾਲ(ਚੌਕੀਦਾਰ) ਅਤੇ ਪਿੰਡ ਹਾਜਿਰ ਸਨ।
