ਮੈਥਮੈਟਿਕਸ ਵਿਭਾਗ ਵੱਲੋਂ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ
ਮਾਹਿਲਪੁਰ 20 ਮਾਰਚ- ਇਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗ੍ਰੈਜੂਏਟ ਗਣਿਤ ਵਿਭਾਗ ਵੱਲੋਂ ਇੰਟਰ ਕਾਲਜ ਮੈਥਮਨਿਆ@2025 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਣਿਤ ਵਿਸ਼ੇ ਨਾਲ ਸੰਬੰਧਿਤ ਸਵਾਲ ਜਵਾਬ ਪ੍ਰਤੀਯੋਗਤਾ, ਡੈਕਲਾਮੇਸ਼ਨ ਅਤੇ ਪੋਸਟਰ ਸਿਰਜਨ ਦੇ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਵਿੱਚ ਗਣਿਤ ਵਿਸ਼ੇ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ।

ਇਸ ਮੁਕਾਬਲੇ ਵਿੱਚ ਮੇਜ਼ਬਾਨ ਕਾਲਜ ਤੋਂ ਇਲਾਵਾ ਡੀਏਵੀ ਕਾਲਜ ਹੁਸ਼ਿਆਰਪੁਰ, ਐਸਪੀਐਨ ਕਾਲਜ ਮੁਕੇਰੀਆਂ, ਜੇਸੀਡੀਏਵੀ ਕਾਲਜ ਦਸੂਹਾ, ਜੀਜੀਡੀਐਸਡੀ ਕਾਲਜ ਹਰਿਆਣਾ, ਖਾਲਸਾ ਕਾਲਜ ਗੜਸ਼ੰਕਰ, ਖਾਲਸਾ ਕਾਲਜ ਗੜ੍ਹਦੀਵਾਲ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਵਿਦਿਆਰਥੀਆਂ ਦੇ ਮੁਕਾਬਲਿਆਂ ਦੀ ਜਜਮੈਂਟ ਰਾਮਗੜ੍ਹੀਆ ਕਾਲਜ ਫਗਵਾੜਾ ਦੇ ਸਹਾਇਕ ਪ੍ਰੋਫੈਸਰ ਵੰਦਨਾ ਬੰਸਲ ਨੇ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਨਗੀਆਂ ਵਿੱਚ ਇਨਾਮ ਸਨਮਾਨ ਪ੍ਰਾਪਤ ਕੀਤੇ। ਇਸ ਮੌਕੇ ਵਾਈਸ ਪ੍ਰਿੰਸੀਪਲ ਅਰਾਧਨਾ ਦੁੱਗਲ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।
ਇਸ ਮੌਕੇ ਪ੍ਰੋ ਸੁਖਵਿੰਦਰ ਸਿੰਘ, ਡਾ ਮੀਨਾਕਸ਼ੀ ਸ਼ਰਮਾ, ਡਾ ਆਰਤੀ ਸ਼ਰਮਾ, ਪ੍ਰੋ ਸੁਰਿੰਦਰ ਕੁਮਾਰ, ਪ੍ਰੋ ਮਨਪ੍ਰੀਤ ਸਿੰਘ, ਪ੍ਰੋ ਪੰਕਜ,ਪ੍ਰੋ ਰਜਨੀ, ਪ੍ਰੋ ਸੰਜਨਾ ਆਦਿ ਹਾਜ਼ਰ ਸਨ।