ਐਮਿਟੀ ਯੂਨੀਵਰਸਿਟੀ ਪੰਜਾਬ ਨੇ ਐਨਐਸਐਸ ਯੂਨਿਟਾਂ ਅਤੇ ਰੈੱਡ ਰਿਬਨ ਕਲੱਬ* ਦੇ ਸਹਿਯੋਗ ਨਾਲ ਐਮਿਟੀ ਯੂਨੀਵਰਸਿਟੀ, ਆਈਟੀ ਸਿਟੀ, ਸੈਕਟਰ 82, ਮੋਹਾਲੀ ਵਿਖੇ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ।

ਮੋਹਾਲੀ- ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ (ਰਜਿ.) ਅਤੇ ਲਿੳ ਕਲੱਬ ਮੋਹਾਲੀ ਸਮਾਇਲਿੰਗ ਵੱਲੋਂ ਐਮ.ਜੇ.ਐਫ. ਲਾਇਨ ਅਮਿਤ ਨਰੂਲਾ * ਦੀ ਪ੍ਰਧਾਨਗੀ ਹੇਠ *ਐਮਿਟੀ ਯੂਨੀਵਰਸਿਟੀ ਪੰਜਾਬ ਦੀ ਐਨ.ਐਸ.ਐਸ. ਯੂਨਿਟਸ ਅਤੇ ਰੈਡ ਰਿਬਨ ਕਲੱਬ * ਦੇ ਸਹਿਯੋਗ ਨਾਲ *ਐਮਿਟੀ ਯੂਨੀਵਰਸਿਟੀ, ਆਈ. ਟੀ. ਸਿਟੀ, ਸੈਕਟਰ 82, ਮੋਹਾਲੀ ਵਿੱਖੇ ਖੂਨਦਾਨ ਕੈਂਪ ਲਗਾਇਆ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਲੱਬ ਦੇ ਜ਼ੋਨ ਚੇਅਰਪਰਸਨ ਲਾਇਨ ਅਮਨਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਕੈਂਪ ਦੌਰਾਨ ਪੀ.ਜੀ.ਆਈ. ਦੀ ਟੀਮ ਵੱਲੋਂ 110 ਯੂਨਿਟਸ ਬਲੱਡ ਇਕੱਤਰ ਕੀਤਾ ਗਿਆ।
ਇਸ ਉਪਰੰਤ ਲਾਇਨਜ਼ ਕਲੱਬ ਮੋਹਾਲੀ ਵੱਲੋਂ ਪੀ.ਜੀ.ਆਈ. ਦੀ ਟੀਮ ਅਤੇ ਡੋਨਰਜ਼ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ  ਸਨਮਾਨ ਵੀ ਕੀਤਾ ਗਿਆ।
ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਐਮਿਟੀ ਯੂਨੀਵਰਸਿਟੀ ਵਿੱਚ ਦੂਸਰੀ ਵਾਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਵੱਲੋਂ ਕਾਫੀ ਉਤਸ਼ਾਹ ਪਾਇਆ ਗਿਆ।
ਕਲੱਬ ਵੱਲੋਂ ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਚੇਅਰਮੈਨ ਲਾਇਨ ਕੁਐਸਟ), ਲਾਇਨ ਜਸਵਿੰਦਰ ਸਿੰਘ ਲੀਓ ਐਡਵਾਈਜ਼ਰ, ਲਾਇਨ ਰਾਜਿੰਦਰ ਚੌਹਾਨ (ਸਕੱਤਰ), ਲਾਇਨ ਐਨ ਐਸ ਦਾਲਮ, ਲਾਇਨ ਸਨੀ ਗੋਇਲ, ਲਾਇਨ ਜਸਮਿੰਦਰ ਸਿੰਘ ਬੇਦੀ ਅਤੇ ਹੋਰ ਮੈਂਬਰਜ਼ ਸਾਹਿਬਾਨ ਮੌਜੂਦ ਸਨ।  ਲਿੳ ਕਲੱਬ ਵੱਲੋ ਲੀਓ ਅਗਮਜੋਤ,  ਲੀਓ ਰਿਸ਼ਪ੍ਰੀਤ, ਲੀਓ ਰੂਪਾਕਸ਼ੀ ਅਤੇ ਲੀਓ ਗੁਰਪ੍ਰੀਤ ਮੌਜੂਦ ਸਨ।
 ਪੀ ਜੀ ਆਈ ਤੋਂ ਡਾ ਸੁਚੇਤ ਐਸੋਸੀਏਟ ਪ੍ਰੋਫੈਸਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਦੌਰਾਨ ਐਮ ਜੇ ਐਫ ਲਾਇਨ ਅਮਿਤ ਨਰੂਲਾ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਆਰ ਕੇ ਕੋਹਲੀ, ਰਜਿਸਟਰਾਰ ਸ਼੍ਰੀ ਦਲੀਪ ਕੁਮਾਰ ਪ੍ਰਬੰਧਕ ਕਰਨਲ ਅੰਮ੍ਰਿਤ ਗੋਹਤਰਾ, ਐਨ.ਐਸ.ਐਸ. ਦੇ ਵਲੰਟੀਅਰਸ ਡਾ ਬਿੰਦੂ, ਡਾ ਦਮਨਪ੍ਰੀਤ ਸਿੰਘ ਚੁੱਗ ਵੱਲੋਂ ਵਧੀਆ ਢੰਗ ਨਾਲ ਕੀਤੇ ਪ੍ਰਬੰਧਾਂ ਦਾ ਅਤੇ ਸਟਾਫ਼ ਦੇ ਮੈਂਬਰਾਂ ਵੱਲੋਂ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।