ਗੜ੍ਹਸ਼ੰਕਰ ਨੂੰ ਰਿੰਗ ਰੋਡ ਦੀ ਬੇਹਦ ਲੋੜ:- ਬੇਦੀ
ਗੜ੍ਹਸ਼ੰਕਰ, 17 ਫਰਵਰੀ- ਗੜਸ਼ੰਕਰ ਦੇ ਉੱਘੇ ਸਮਾਜ ਸੇਵਕ ਆਜਿੰਦਰ ਸਿੰਘ ਬੇਦੀ ਨੇ ਮੰਗ ਕੀਤੀ ਕਿ ਗੜ੍ਹਸ਼ੰਕਰ ਸ਼ਹਿਰ ਵਿੱਚ ਵਧੇ ਹੋਏ ਟ੍ਰੈਫ਼ਿਕ ਨੂੰ ਮੁੱਖ ਰੱਖਦੇ ਹੋਏ ਇੱਥੇ ਤੁਰੰਤ ਰਿੰਗ ਰੋਡ ਬਣਾਇਆ ਜਾਵੇ ਜੋ ਕਿ ਸ਼ਹਿਰ ਦੀਆਂ ਵੱਖ- ਵੱਖ ਸਾਈਡਾਂ ਤੋਂ ਆਉਣ ਵਾਲੀਆਂ ਸੜਕਾਂ ਨੂੰ ਆਪਸ ਵਿੱਚ ਜੋੜਦਾ ਹੋਵੇ ਤਾਂ ਕਿ ਸ਼ਹਿਰ ਦੇ ਅੰਦਰ ਟ੍ਰੈਫ਼ਿਕ ਜਾਮ ਦੀ ਸਮੱਸਿਆ ਤੋ ਲੋਕਾਂ ਨੂੰ ਰਾਹਤ ਮਿਲ ਸਕੇ।

ਆਜਿੰਦਰ ਸਿੰਘ ਬੇਦੀ ਨੇ ਮੰਗ ਕੀਤੀ ਸਰਕਾਰ ਨੂੰ ਬਿਨਾਂ ਦੇਰੀ ਗੜਸ਼ੰਕਰ ਰਿੰਗ ਰੋਡ ਦੀ ਨਿਸ਼ਾਨਦੇਹੀ ਕਰਕੇ ਇਸ ਨੂੰ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਹੈ, ਇਹ ਲੋਕਾਂ ਦੀ ਅਤੇ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਨੇ ਕਿਹਾ ਕਿ ਵੱਖ- ਵੱਖ ਸਰਕਾਰਾਂ ਨੇ ਗੜ੍ਹਸ਼ੰਕਰ ਦੇ ਲੋਕਾਂ ਨੂੰ ਲਾਰੇ ਲਾ ਕੇ ਡੰਗ ਟਪਾਉਣ ਵਾਲੀ ਨੀਤੀ ਅਖਤਿਆਰ ਕੀਤੀ ਹੋਈ ਹੈ।