ਪਿੰਡ ਮੋਇਲਾ ਵਾਹਿਦਪੁਰ ਵਿੱਚ ਕਬੱਡੀ ਟੂਰਨਾਂਮੈਂਟ ਕਰਵਾਇਆ

ਗੜ੍ਹਸ਼ੰਕਰ, 17 ਫਰਵਰੀ- ਇੱਥੋਂ ਦੇ ਪਿੰਡ ਮੋਇਲਾ ਵਾਹਿਦਪੁਰ ਵਿੱਚ ਪਿੰਡ ਦੇ ਸਰਪੰਚ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ। ਸਰਪੰਚ ਜਸਵੰਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਸੰਤ ਬਾਬਾ ਹਰਨਾਮ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਰੰਗਪੁਰ ਵਾਲੇ ਦੀ ਨਿੱਘੀ ਯਾਦ ਨੂੰ ਸਮਰਪਿਤ ਹੈ ਜਿਸ ਦਾ ਮਕਸਦ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਆਪਸ ਵਿੱਚ ਮਿਲ ਜੁਲ ਕੇ ਰਹਿਣ, ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਨੇ ਬੱਚਿਆਂ ਨੂੰ ਅੱਗੇ ਵਧਣ ਅਤੇ ਸਪੋਰਟਸ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਆਖਿਆ।

ਇਸ ਸਮੇਂ ਤੇ ਵਿਸ਼ੇਸ਼ ਮਹਿਮਾਨ ਡਾ ਰਣਜੀਤ ਸਿੰਘ, ਫ਼ਾਰਿਸਟ ਸਾਇੰਟਿਸਟ ਅਤੇ ਡਾਈਰੈਕਟਰ ਜਨਰਲ ਫ਼ਾਰਿਸਟ, ਭਾਰਤ ਸਰਕਾਰ ਨੇ ਕਿਹਾ ਕਿ ਮੋਇਲਾ ਵਾਹਿਦਪੁਰ ਦੇ ਸਰਪੰਚ ਨੇ ਨੇਕ ਉਪਰਾਲਾ ਕਰਕੇ ਪਿੰਡ ਵਿੱਚ ਇਹ ਕਬੱਡੀ ਟੂਰਨਾਮੈਟ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਰਾਹੀਂ ਜਿਹੜੇ ਨੌਜਵਾਨ ਬੱਚੇ ਨਸ਼ੇ ਕਰਦੇ ਹਨ ਉਨ੍ਹਾਂ ਨੂੰ ਵੀ ਇਸ ਤੋਂ ਸਿੱਖਿਆ ਮਿਲੇਗੀ ਤਾਂ ਜੋ ਨਸ਼ਾ ਛੱਡ ਕੇ ਖੇਡਾਂ ਵੱਲ ਵੱਧਣਗੇ।  
ਸਰਪੰਚ ਜਸਵੰਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਰਣਜੀਤ ਸਿੰਘ, ਪਰਮਜੀਤ ਸਿੰਘ, ਗੁਰਸੁਰਿੰਦਰ ਸਿੰਘ, ਪਿਆਰਾ ਸਿੰਘ, ਕਰਮਜੀਤ ਸਿੰਘ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਹ ਕਬੱਡੀ ਟੂਰਨਾਂਮੈਂਟ ਕਰਵਾਇਆ ਜਾ ਰਿਹਾ ਹੈ। 35 ਕਿੱਲੋ, 45 ਕਿੱਲੋ, ਆਲ ਓਪਨ 55 ਕਿੱਲੋ ਅਤੇ 70 ਕਿੱਲੋ ਇਹ ਟੂਰਨਾਂਮੈਂਟ ਸੰਤ ਬਾਬਾ ਹਰਨਾਮ ਸਿੰਘ ਜੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਰੰਗਪੁਰ ਵਾਲਿਆ ਦੀ ਨਿੱਘੀ ਯਾਦ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਥੇ ਅੱਜ ਤਕਰੀਬਨ 15 ਟੀਮਾਂ ਆਈਆ ਅਤੇ ਬਹੁਤ ਵਧੀਆ ਫਾਸਵੇ ਮੁਕਾਬਲੇ ਵੀ ਹੋਏ। ਜਿੱਤਣ ਵਾਲੀ ਟੀਮ 35 ਕਿੱਲੋ ਲਈ ਇਨਾਮੀ ਰਾਸ਼ੀ 2500 ਅਤੇ ਹਾਰਨ ਵਾਲੀ ਟੀਮ ਲਈ 2000 ਰੁਪਏ, 45 ਕਿੱਲੋ ਟੀਮ ਲਈ 4000 ਅਤੇ ਹਾਰਨ ਵਾਲੀ ਟੀਮ ਲਈ 3000 ਰੁਪਏ, 55 ਕਿੱਲੋ ਵਾਲੀ ਟੀਮ ਲਈ 7000 ਅਤੇ ਹਾਰਨ ਵਾਲੀ ਟੀਮ ਲਈ 5000 ਰੁਪਏ, ਇਸੇ ਤਰ੍ਹਾਂ 70 ਕਿੱਲੋ ਵਾਲੀ ਟੀਮ ਲਈ 10,000 ਅਤੇ ਹਾਰਨ ਵਾਲੀ ਟੀਮ ਲਈ 8000 ਰੁਪਏ ਅਤੇ ਹੋਰ ਉਨ੍ਹਾਂ ਦੇ ਮਾਣ ਸਨਮਾਨ ਲਈ ਕਪ ਅਤੇ ਸ਼ੀਲਡਾਂ ਅਲੱਗ ਤੋ ਦਿੱਤੀਆਂ ਗਈਆ। ਉਨ੍ਹਾਂ ਕਿਹਾ ਇਹ ਟੂਰਨਾਮੈਟ ਬਹੁਤ ਹੀ ਉਤਸ਼ਾਹ ਨਾਲ ਹੋਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨਆਰਆਈ ਵੀਰ ਪੰਮਾ ਬੈਂਸ, ਅਮਨ ਯੂਕੇ, ਡਾ ਨਰਿੰਦਰ ਕੁਮਾਰ, ਤੀਰਥ ਸਿੰਘ, ਜਸਵੰਤ ਸਿੰਘ, ਕਰਮਵੀਰ ਸਿੰਘ, ਪਰਮਜੀਤ ਸਿੰਘ ਫੌਜੀ, ਆਫਤਾਬ ਮੀਕਾ ਬੈਂਸ, ਰਣਜੀਤ ਸਿੰਘ, ਬੇਦੀ ਸ਼ਿਬੂ, ਗੁਰਸੁਰਿੰਦਰ ਸਿੰਘ ਬੇਦੀ, ਬਲਵਿੰਦਰ ਕੁਮਾਰ ਬੁੱਧੂ, ਦਲਵੀਰ ਸਿੰਘ, ਮੱਖਣ ਸਿੰਘ, ਮੱਖਣ ਸਿੰਘ ਚੌਹਾਨ, ਜਗਦੀਸ਼ ਦਿਸ਼ਾ ਲੰਬੜ, ਬੀਰੂ ਦਿਓਲ, ਮੱਖਣ ਸਿੰਘ, ਰੌਕੀ ਪਹਿਲਵਾਨ, ਇੰਦਰਜੀਤ, ਗੁਰਵਿੰਦਰ ਸਿੰਘ ਅਤੇ ਜੋਤਾ ਸੰਘਾ ਦਾ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਬਹੁਤ ਵੱਡਾ ਸਹਿਯੋਗ ਰਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਬੜੇ ਹੀ ਤਨ ਮਨ ਅਤੇ ਧਨ ਨਾਲ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦੇ ਦਿਲੋਂ ਧੰਨਵਾਦੀ ਹਾਂ ਇਹਨਾਂ ਨੇ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਸਾਡਾ ਸਹਿਯੋਗ ਦਿੱਤਾ।ਉਨ੍ਹਾਂ ਨੇ ਆਈਆਂ ਹੋਈਆ ਟੀਮਾਂ ਦਾ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚਾਹ, ਰੋਟੀ ਅਤੇ ਦਵਾਈ ਦਾ ਵੀ ਟੀਮਾਂ ਲਈ ਖਾਸ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਵਧੀਆ ਖੇਡਦੇ ਹਨ ਉਨ੍ਹਾਂ ਲਈ ਸਪੈਸ਼ਲ ਇਨਾਮ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਇਹ ਟੂਰਨਾਂਮੈਂਟ ਪਹਿਲੀ ਵਾਰ ਕਰਵਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਦ ਤੱਕ ਉਹ ਸਰਪੰਚ ਰਹਿਣਗੇ ਉਦੋਂ ਤੱਕ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ।