ਜੇ.ਸੀ.ਟੀ ਵਰਕਰਾਂ ਪੀ.ਐਫ ਦੀ ਅਦਾਇਗੀ ਲਈ ਵਫਦ ਨੇ ਸੋਮ ਪ੍ਰਕਾਸ਼ ਨਾਲ ਕੀਤੀ ਮੁਲਾਕਾਤ

ਹੁਸ਼ਿਆਰਪੁਰ- ਜੇਸੀਟੀ ਐਕਸ ਇੰਪਲਾਈ ਐਸੋਸੀਏਸ਼ਨ ਕਾਰੀਗਰ ਅਤੇ ਸਟਾਫਮ ਦਾ ਵਫਦ ਅੱਜ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨੂੰ ਮਿਿਲਆ ਅਤੇ ਜੇ.ਸੀ.ਟੀ ਵਰਕਰਾਂ ਦਾ ਪੀ.ਐਫ ਦੇ ਭੁਗਤਾਨ ਲਈ ਇੱਕ ਮੰਗ ਪੱਤਰ ਸੌਂਪਿਆ। ਵਫਦ ਵੱਲੋਂ ਸੋਮ ਪ੍ਰਕਾਸ਼ ਨੂੰ ਦੱਸਿਆ ਗਿਆ ਕਿ ਦਸੰਬਰ 2022 ਤੋਂ ਜੋ ਪ੍ਰੋਵੀਡੈਂਟ ਫੰਡ ਦਾ ਪੈਸਾ ਤਨਖਾਹ ਦੇ ਵਿੱਚੋਂ ਕੱਟਿਆ ਗਿਆ ਸੀ ਉਹ ਕੰਪਨੀ ਨੇ ਜਮਾਂ ਨਹੀਂ ਕਰਵਾਇਆ ਜਿਸ ਕਾਰਨ ਦੋ ਸਾਲ ਬੀਤਣ ਦੇ ਬਾਅਦ ਵੀ ਮੁਲਾਜ਼ਮਾਂ ਨੂੰ ਉਹਨਾਂ ਦਾ ਪੀ ਐਫ ਨਹੀਂ ਮਿਲ ਰਿਹਾ ਪੀਐਫ ਜਲੰਧਰ ਆਫਿਸ ਵਲੋਂ ਵੀ ਇਸ ਬਾਬਤ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਗਈ ਹੈ।

ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸ਼ਨ ਵਲੋਂ ਤਕਰੀਬਨ 6 ਮਹੀਨੇ ਬਾਅਦ ਪਰਚਾ ਦਰਜ ਕੀਤਾ ਗਿਆ ਜਦ ਕਿ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।ਐਸੋਸੀਏਸ਼ਨ ਅਤੇ ਸਟਾਫ ਮੈਂਬਰ ਨੇ ਸੋਮ ਪ੍ਰਕਾਸ ਜੀ ਨੂੰ ਬੇਨਤੀ ਕੀਤੀ ਕਿ ਇਸ ਸਕੈਂਡਲ ਦੀ ਡੂੰਘੀ ਜਾਂਚ ਕਰਵਾ ਕੇ ਜੇ.ਸੀ.ਟੀ ਵਰਕਰਾਂ ਨੂੰ ਉਨਾਂ ਦੇ ਹੱਕ ਦਾ ਪੈਸਾ ਦਿਵਾਇਆ ਜਾਵੇ। ਵਫਦ ਵੱਲੋਂ ਇਹ ਵੀ ਦੱਸਿਆ ਗਿਆ ਕਿ ਸਾਰੇ ਜੇ.ਸੀ.ਟੀ ਸਟਾਫ ਅਤੇ ਵਰਕਰਾਂ ਦਾ ਪੀ.ਐਫ ਤਕਰੀਬਨ 90 ਕਰੋੜ ਬਣਦਾ ਹੈ ਜੋ ਮਿੱਲ ਮਾਲਕਾਂ ਵੱਲੋਂ ਰਿਕਵਰੀ ਕਰਵਾ ਕੇ ਸਬੰਧਤ ਵਰਕਰਾਂ ਨੂੰ ਦਿੱਤਾ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਕੇ ਉਨਾਂ ਨੂੰ ਜੇਲ ਭੇਜਿਆ ਜਾਵੇ। 
ਇਸ ਮੌਕੇ ਐਕਸ ਇੰਪਲਾਈ ਐਸੋਸੀਏਸ਼ਨ ਕਾਰੀਗਰ ਅਤੇ ਸਟਾਫ ਦੇ ਵਨੀਤ ਸਾਹਨੀ, ਅਸ਼ਵਨੀ ਥਾਪਰ, ਪਵਨ ਦੁੱਗਲ, ਰਾਮ ਕੁਮਾਰ, ਕੁਲਦੀਪ ਸੈਣੀ, ਗੌਤਮ, ਭੋਲਾ ਪ੍ਰਸ਼ਾਦ, ਓਮ ਪ੍ਰਕਾਸ਼ ਤਿਵਾੜੀ, ਊਦੈ ਸ਼ੰਕਰ ਤਿਵਾੜੀ, ਲਾਲ ਬਾਬੂ, ਮਨੋਜ ਸਿੰਘ, ਮਨੋਜ ਰਾਏ, ਸੁਧਾਂਸ਼ੂੴ ਮਹਾਤਮ ਤਿਵਾੜੀ, ਸੁਬੋਧ ਸਿੰਘ, ਵਿੱਕੀ, ਵਿਨੋਦ ਅਤੇ ਬੀਬਾ ਹਾਜ਼ਰ ਸਨ।