ਬੁੱਧ ਜੈਅੰਤੀ 'ਤੇ ਨਿਰਵਾਣੁ ਕੁਟੀਆਂ ਮਾਹਿਲਪੁਰ ਵਿਖੇ ਕੀਤਾ ਜਾਵੇਗਾ ਵਿਸ਼ੇਸ਼ ਸਮਾਗਮ

ਮਾਹਿਲਪੁਰ, 22 ਅਪ੍ਰੈਲ- ਸਮੁੱਚੇ ਸੰਸਾਰ ਨੂੰ ਅਮਨ - ਸ਼ਾਂਤੀ ਅਤੇ ਤਰਕ ਦਾ ਸੰਦੇਸ਼ ਦੇਣ ਵਾਲੇ ਤਥਾਗਤ ਭਗਵਾਨ ਬੁੱਧ ਜੀ ਦੇ 2589 ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਉਨਾਂ ਦੇ ਜਨਮ ਦਿਨ ( ਬੁੱਧ ਜੰਅੰਤੀ ) ਤੇ 12 ਮਈ ਦਿਨ ਸੋਮਵਾਰ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਸਭ ਤੋਂ ਪਹਿਲਾਂ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਬੁੱਧ ਵੰਦਨਾ, ਤ੍ਰੀਸ਼ਰਨ ਅਤੇ ਪੰਚਸ਼ੀਲ ਦਾ ਉਚਾਰਨ ਕੀਤਾ ਜਾਵੇਗਾ। ਉਸ ਤੋਂ ਬਾਅਦ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਸੱਚਾਈ ਦੇ ਮਾਰਗ ਤੇ ਚੱਲਣ ਦਾ ਪ੍ਰਣ ਕੀਤਾ ਜਾਵੇਗਾ। ਇਸ ਮੌਕੇ ਚਾਹ - ਪਾਣੀ ਦਾ ਉਚਿਤ ਪ੍ਰਬੰਧ ਹੋਵੇਗਾ। 
ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਤਥਾਗਤ ਭਗਵਾਨ ਬੁੱਧ ਨਾਲ ਸੰਬੰਧਿਤ ਕਿਸੇ ਅਸਥਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਜਾਇਆ ਜਾਵੇਗਾ। ਨਿਰਵਾਣੁ ਕੁਟੀਆ ਮਾਹਿਲਪੁਰ ਦੇ ਪ੍ਰਬੰਧਕਾਂ ਵੱਲੋਂ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਗਿਆ ਹੈ।