ਪੀਐਮ ਇੰਟਰਨਸ਼ਿਪ ਸਕੀਮ ਦਾ ਲਾਭ ਲੈਣ ਲਈ ਪੀਐਮ ਇੰਟਰਨਸ਼ਿਪ ਪੋਰਟਲ ਰਾਹੀਂ ਕੀਤਾ ਜਾ ਸਕਦਾ ਹੈ ਅਪਲਾਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਜਨਵਰੀ: ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੀਐਮ ਇੰਟਰਨਸ਼ਿਪ ਸਕੀਮ ਦੀ 3 ਅਕਤੂਬਰ, 2024 ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਉਦੇਸ਼ 2024-25 ਲਈ ਇੱਕ ਪਾਇਲਟ ਪ੍ਰੋਜੈਕਟ ਵਜੋਂ 1.25 ਲੱਖ ਇੰਟਰਨਸ਼ਿਪ ਪ੍ਰਦਾਨ ਕਰਨਾ ਹੈ।

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਜਨਵਰੀ: ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੀਐਮ ਇੰਟਰਨਸ਼ਿਪ ਸਕੀਮ ਦੀ 3 ਅਕਤੂਬਰ, 2024 ਸ਼ੁਰੂਆਤ ਕੀਤੀ ਗਈ ਸੀ, ਜਿਸ ਦਾ ਉਦੇਸ਼ 2024-25 ਲਈ ਇੱਕ ਪਾਇਲਟ ਪ੍ਰੋਜੈਕਟ ਵਜੋਂ 1.25 ਲੱਖ ਇੰਟਰਨਸ਼ਿਪ ਪ੍ਰਦਾਨ ਕਰਨਾ ਹੈ।
    ਉਨ੍ਹਾਂ ਦੱਸਿਆ ਕਿ ਇੰਟਰਨਸ਼ਿਪ ਦੇ ਮੌਕੇ ਤੇਲ, ਗੈਸ, ਊਰਜਾ, ਯਾਤਰਾ, ਪ੍ਰਾਹੁਣਚਾਰੀ, ਆਟੋਮੋਟਿਵ ਅਤੇ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਆਦਿ ਸਮੇਤ 24 ਖੇਤਰਾਂ ਵਿੱਚ ਹਨ, ਜਿਸ ਸਬੰਧੀ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਕੀਮ ਅਧੀਨ ਇੰਟਰਨਸ਼ਿਪ ਲਈ 12-10-2024 ਤੋਂ ਪੀਐਮ ਇੰਟਰਨਸ਼ਿਪ ਪੋਰਟਲ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਐਸ.ਏ.ਐਸ ਨਗਰ ਦੇ ਨੌਜਵਾਨ ਇਸ ਇੰਟਰਨਸ਼ਿਪ ਲਈ ਜ਼ਿਲ੍ਹਾ ਮੋਹਾਲੀ ਦੀਆਂ 3 ਨਾਮੀ ਕੰਪਨੀਆਂ, ਜੁਬਲੀਐਂਟ ਫੂਡਵਰਕਸ ਲਿਮਿ: (Jubiliant foodworks Ltd) ਪਾਸੋਂ 202, ਡਾਬਰ ਇੰਡੀਆ (Dabur India) ਵੱਲੋਂ 1 ਅਤੇ ਹੋਂਡਾ ਸਕੂਟਰਜ਼ ਐਂਡ ਮੋਟਰਸਾਈਕਲਜ਼ ਲਿਮਿ:(Honda scooters and motorcycles Ltd.) ਵੱਲੋਂ 1 ਇੰਟਰਨਸ਼ਿਪ ਲੈ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਕੰਪਨੀਆਂ ਵਿੱਚ ਅਪਲਾਈ ਕਰ ਸਕਦੇ ਹਨ।
         ਇਸ ਸਬੰਧੀ ਡਿਪਟੀ ਡਾਇਰੈਕਟਰ, ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ  ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਹੋਰ ਦੱਸਿਆ ਗਿਆ ਕਿ ਪੀਐਮ ਇੰਟਰਨਸ਼ਿਪ ਸਕੀਮ  ਅਧੀਨ ਭਾਰਤ ਸਰਕਾਰ ਵੱਲੋਂ 1 ਕਰੋੜ ਨੌਜਵਾਨਾਂ ਨੂੰ 5 ਸਾਲਾਂ ਲਈ 500 ਦੇ ਕਰੀਬ ਨਾਮੀ ਕੰਪਨੀਆਂ ਵਿੱਚ ਨੌਕਰੀ ਮੁਹੱਈਆ ਕਰਵਾਈ ਜਾਣੀ ਹੈ। ਇਸ ਸਕੀਮ ਅਧੀਨ 21 ਤੋਂ 24 ਸਾਲ ਦੀ ਉਮਰ ਦੇ ਨੌਜਵਾਨ 12 ਮਹੀਨੇ ਦੇ ਇੰਟਰਨਸ਼ਿਪ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹਨ। ਇਹ ਸਕੀਮ ਉਹਨਾਂ ਭਾਰਤੀ ਨਾਗਰਿਕਾਂ ਲਈ ਹੈ, ਜੋ ਫੁੱਲ-ਟਾਈਮ ਨੌਕਰੀ ਨਹੀਂ ਕਰਦੇ ਜਾਂ ਫੁੱਲ-ਟਾਈਮ ਪੜ੍ਹਾਈ ਕਰ ਰਹੇ ਹਨ।  
    ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜੋ ਨੌਜਵਾਨ ਆਨਲਾਈਨ ਜਾਂ ਡਿਸਟੈਂਸ ਸਟੱਡੀ (Distance Study) ਕਰਦੇ ਹਨ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ। ਪੀਐਮ ਇੰਟਰਨਸ਼ਿਪ ਸਕੀਮ ਲਈ ਅਪਲਾਈ ਕਰਨ ਲਈ ਵਿਦਿਅਕ ਯੋਗਤਾ 10ਵੀਂ, 12ਵੀਂ, ਆਈ.ਟੀ.ਆਈ, ਡਿਪਲੋਮਾ, ਬੀਏ, ਬੀ.ਐਸ ਸੀ, ਬੀ.ਕਾਮ, ਬੀਸੀਏ, ਬੀ-ਫਾਰਮਾ ਕੀਤੀ ਹੋਣੀ ਲਾਜ਼ਮੀ ਹੈ। ਇਸ ਇੰਟਰਨਸ਼ਿਪ ਦੌਰਾਨ 5,000 ਰੁਪਏ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ, ਇਸ ਤੋਂ ਇਲਾਵਾ ਇੰਟਰਨਸ਼ਿਪ ਅਪਲਾਈ ਕਰਨ ਤੋਂ ਬਾਅਦ (One time grant) 6000/- ਰੁਪਏ ਡਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਦਿੱਤੀ ਜਾਵੇਗੀ।  ਇਸ ਸਕੀਮ ਅਧੀਨ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਸਰਕਾਰ ਦੀਆਂ ਬੀਮਾ ਯੋਜਨਾਵਾਂ (ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ) ਦੇ ਤਹਿਤ ਕਵਰ ਕੀਤਾ ਜਾਵੇਗਾ। 
      ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜਿਹੜੇ ਉਮੀਦਵਾਰਾਂ ਨੇ ਨੈਸ਼ਨਲ ਅਪ੍ਰੇਂਟਿਸਸ਼ਿਪ ਟ੍ਰੇਨਿੰਗ (NATS) ਅਧੀਨ ਅਪ੍ਰੇਂਟਿਸਸ਼ਿਪ ਕੀਤੀ ਹੈ ਜਾਂ ਨੈਸ਼ਨਲ ਅਪ੍ਰੇਂਟਿਸਸ਼ਿਪ ਪ੍ਰੋਮੋਸ਼ਨ ਸਕੀਮ (NAPS) ਲਈ ਅਪਲਾਈ ਕੀਤਾ ਹੈ, ਉਹ ਪੀਐਮ ਇੰਟਰਨਸ਼ਿਪ ਸਕੀਮ  ਅਧੀਨ ਅਪਲਾਈ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਪਰਮਾਨੈਂਟ ਜਾਂ ਰੈਗੂਲਰ ਗੌਰਮਿੰਟ ਇੰਪਲਾਈਜ਼ ਹੈ ਉਹ ਨੌਜਵਾਨ ਇਸ ਪੀਐਮ ਇੰਟਰਨਸ਼ਿਪ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ। ਪੀਐਮ ਇੰਟਰਨਸ਼ਿਪ ਸਕੀਮ ਲਈ ਉਮੀਦਵਾਰ pminternship.mca.gov.in ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।