ਬਲਦੇਵ ਸਿੰਘ ਖੁਰਾਣਾ ਦੀ ਪੁਸਤਕ 'ਸੰਭੇ ਮੋਤੀ' ਦਾ ਲੋਕ ਅਰਪਣ
ਰਾਜਪੁਰਾ, 8 ਅਪ੍ਰੈਲ: ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦਾ ਸਾਹਿਤਕ ਸਮਾਗਮ ਰੋਟਰੀ ਭਵਨ ਵਿਖੇ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਦੇਖਰੇਖ ਵਿੱਚ ਹੋਇਆ। ਜਿਸ ਵਿੱਚ ਬਲਦੇਵ ਸਿੰਘ ਖੁਰਾਣਾ ਦੀ ਪੁਸਤਕ 'ਸੰਭੇ ਮੋਤੀ' ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਤੇ ਉੱਘੇ ਸਾਹਿਤਕਾਰ ਡਾ. ਸੁਰਿੰਦਰ ਗਿੱਲ ਨੇ ਪ੍ਰਧਾਨਗੀ ਕੀਤੀ ਜਦੋਂਕਿ ਡਾ. ਅਮਰਜੀਤ ਕੌਂਕੇ ਤੇ ਅਵਤਾਰ ਜੀਤ ਅਟਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਡਾ. ਅਮਰਜੀਤ ਕੌਂਕੇ ਨੇ ਕਿਤਾਬ ਬਾਰੇ ਕਿਹਾ ਕਿ ਬਲਦੇਵ ਸਿੰਘ ਖੁਰਾਣਾ ਦੀ ਇਹ ਪੁਸਤਕ ਨਵੀਂ ਚੇਤਨਾ ਪੈਦਾ ਕਰਕੇ ਨੈਤਿਕਤਾ ਨੂੰ ਅਪਨਾਉਣ ਲਈ ਪ੍ਰੇਰਦੀ ਹੈ। ਸਮਾਗਮ ਦੌਰਾਨ ਦਲਜੀਤ ਸਿੰਘ ਖ਼ਾਕ, ਤਾਰਾ ਸਿੰਘ ਮਠਿਆੜਾ, ਕਰਮ ਸਿੰਘ ਹਕੀਰ, ਪ੍ਰੋਫੈਸਰ ਭੁਪਿੰਦਰ ਸ਼ਾਹੀ, ਬਾਬੂ ਰਾਮ, ਰਣਜੀਤ ਸਿੰਘ ਫਤਹਿਗੜ੍ਹ ਸਾਹਿਬ ਅਤੇ ਹਰਪਾਲ ਸਿੰਘ ਪਾਲ ਨੇ ਰਚਨਾਵਾਂ ਸੁਣਾਈਆਂ।
ਇਸਤੋਂ ਇਲਾਵਾ ਨੌਜਵਾਨ ਗ਼ਜ਼ਲਗੋ ਅਵਤਾਰ ਪੁਆਰ, ਕੁਲਵੰਤ ਸਿੰਘ ਜੱਸਲ, ਇੰਸਪੈਕਟਰ ਰਵਿੰਦਰ ਕ੍ਰਿਸ਼ਨ, ਹਰਪਾਲ ਸਿੰਘ ਪਾਲ, ਕਰਨੈਲ ਸਿੰਘ ਪਰਵਾਨਾ, ਸੁਨੀਤਾ ਦੇਸਰਾਜ, ਲਵਲੀ ਸਲੂਜਾ ਪੰਨੂ, ਹਰੀ ਸਿੰਘ ਚਮਕ, ਰਣਦੀਪ ਕੌਰ, ਇੰਦਰਜੀਤ ਸਿੰਘ ਲਾਂਬਾ, ਸੁਰਿੰਦਰ ਕੌਰ ਬਾੜਾ, ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ, ਖੁਸ਼ਵਿੰਦਰ ਕੌਰ ਖੁਰਾਣਾ, ਗੁਰਦਰਸ਼ਨ ਸਿੰਘ ਗੁਸੀਲ, ਅਵਤਾਰ ਜੀਤ ਅਟਵਾਲ ਨੇ ਵੀ ਹਾਜਰੀ ਲਗਵਾਈ।
ਸਮਾਗਮ ਦੀ ਕਾਰਵਾਈ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਚਲਾਈ। ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਰਤਨ ਸ਼ਰਮਾ, ਸੋਮ ਨਾਥ, ਸੁਰੇਸ਼ ਕੱਕੜ, ਅਮਰੀਕ ਸਿੰਘ, ਜਗਦੀਸ਼ ਚੋਹਾਨ, ਰਮੇਸ਼ ਗੁਪਤਾ, ਬਲਕਾਰ ਸਿੰਘ ਸੈਣੀ, ਇੰਦਰਜੀਤ ਸਿੰਘ, ਸੁਖਵਿੰਦਰ ਕੌਰ ਖੁਰਾਣਾ, ਪੱਤਰਕਾਰ ਗੁਰਵਿੰਦਰ ਦੀਪ, ਐਸ.ਪੀ. ਨੰਦਰਾਯੋਗ, ਹਰਨੀਤ ਕੌਰ, ਸਤੀਸ਼ ਵਰਮਾ, ਰਣਜੀਤ ਸਿੰਘ, ਜਸਪ੍ਰੀਤ ਸਿੰਘ ਖੁਰਾਣਾ ਅਤੇ ਦਮਨਜੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ।