ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਗਣਤੰਤਰ ਦਿਵਸ ਮਨਾਇਆ।

ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਤੇ ਸਭ ਤੋਂ ਪਹਿਲਾਂ ਉਨਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਅਤੇ ਸਮੂਹ ਇਕੱਠ ਵਲੋਂ ਰਾਸ਼ਟਰੀ ਗੀਤ ਗਾਇਆ।

ਨਵਾਂਸ਼ਹਿਰ- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ  ਨੇ ਕੀਤੀ। ਇਸ ਮੌਕੇ ਤੇ ਸਭ ਤੋਂ ਪਹਿਲਾਂ ਉਨਾ ਵਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਅਤੇ ਸਮੂਹ ਇਕੱਠ ਵਲੋਂ ਰਾਸ਼ਟਰੀ ਗੀਤ ਗਾਇਆ। 
ਉਹਨਾਂ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਅੱਜ ਦੇ ਦਿਨ ਦੀ ਮਹੱਤਤਾ ਨੂੰ ਦਸਦਿਆਂ ਕਿਹਾ ਕਿ ਅੱਜ ਦੇ ਦਿਨ ਸਾਡੇ ਦੇਸ਼ ਵਿੱਚ ਸੰਵਿਧਨ ਨੂੰ ਲਾਗੂ ਕੀਤਾ ਗਿਆ ਸੀ। ਸਾਡੇ ਦੇਸ਼ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਹੈ। ਇਸਨੂੰ ਬਣਾਉਣ ਦੇ ਲਈ 2 ਸਾਲ 11 ਮਹੀਨੇਂ 18 ਦਿਨ ਲੱਗੇ ਸੀ। ਡਾ.ਬੀ.ਆਰ.ਅੰਬੇਦਕਰ ਨੂੰ ਯਾਦ ਕਰਦਿਆਂ ਕਿਹਾ ਉਨ੍ਹਾ ਦਾ ਸੰਵਿਧਾਨ ਨੂੰ ਬਣਾਉਣ ਵਿੱਚ ਵੱਡਾ ਯੋਗਦਾਨ ਹੈ। ਸੰਵਿਧਾਨ ਬਣਾਉਣ ਦੇ ਲਈ ਵੱਖ ਵੱਖ ਦੇਸ਼ਾ ਦੇ ਸੰਵਿਧਾਨ ਨੂੰ ਪੜਿਆ ਗਿਆ ਤੇ ਉਹਨਾਂ ਕਾਨੂੰਨਾਂ ਨੂੰ ਆਪਣੇ ਸੰਵਿਧਾਨ ਵਿੱਚ ਲਾਗੂ ਕੀਤਾ ਗਿਆ।
 ਉਹਨਾਂ ਨੇ ਕਿਹਾ ਸਾਨੂੰ ਆਪਣੇ ਮੌਲਿਕ ਕਰੱਤਵਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ,ਜਿਵੇ ਕਿ ਅਸੀ ਆਪਣੇ ਦੇਸ਼ ਵਿੱਚ ਕਿਸੇ ਵੀ ਸਥਾਨ ਤੇ ਰਹਿ ਸਕਦੇ ਹਾਂ, ਆਪਣੀ ਮਰਜੀ ਨਾਲ ਕਿਸੇ ਕਿੱਤੇ ਨੂੰ ਅਪਣਾ ਸਕਦੇ ਹਾਂ, ਕਿਸੇ ਧਰਮ ਨੂੰ ਅਪਣਾ ਸਕਦੇ ਹਾ, ਕਿਸੇ ਧਰਮ ਨੂੰ ਛੱਡ ਸਕਦੇ ਹਾਂ ਆਦਿ ਇਸ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀ ਹੈ।ਉਹਨਾਂ ਨੇ ਕਿਹਾ ਕਿ ਜੇਕਰ ਅੱਜ ਦੇਸ਼ ਵਿੱਚ ਸਾਰੀਆਂ ਜਾਤਾ ਬਾਰਬਰ ਹਨ ਉਹ ਸਾਡੇ ਸੰਵਿਧਾਨ ਕਰਕੇ ਹੀ ਹੈ। ਜਿਸ ਨਾਲ ਜਾਤ ਪਾਤ ਦਾ ਅੰਤਰ ਖਤਮ ਹੋਇਆ ਸਾਰੇ ਲੋਕਾਂ ਨੂੰ ਬਰਾਬਰ ਹੱਕ ਮਿਲੇ ਹਨ ਅਤੇ ਔਰਤਾਂ ਨੂੰ ਆਪਣੇ ਹੱਕ ਮਿਲੇ ਹਨ। 
ਇਸ ਮੌਕੇ ਤੇ ਸੰਚਾਲਕ ਸੁਭਾਸ਼ ਅਤੇ ਜੱਸੀ ਜਾਦੂਗਰ ਵਲੋਂ ਇਸ ਸੈਮੀਨਾਰ ਵਿੱਚ ਆਪਣੇ ਜਾਦੂ ਦੌਰਾਨ ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ ਕਰਨ ਦਾ ਸੰਦੇਸ਼ ਦਿੱਤਾ ਅਤੇ ਰੋਮਾਚਕ ਢੰਗ ਨਾਲ ਬੈਠੇ ਸਰੋਤਿਆਂ ਨੂੰ ਜਾਦੂ ਦਿਖਾ ਕੇ ਮਨੋਰੰਜਨ ਕੀਤਾ। ਇਸ ਮੌਕੇ ਕਮਲਜੀਤ ਕੌਰ ਕੌਂਸਲਰ, ਨੇ ਵਧੀਆ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ ਅਤੇ ਸਾਂਝ ਪਾਈ। ਸ਼੍ਰੀਮਤੀ ਜਸਵਿੰਦਰ ਕੌਰ, ਕੌਂਸਲਰ ਨੇ ਇਸ ਦਿਨ ਤੇ ਗੱਲਬਾਤ ਕੀਤੀ ਅਤੇ ਇਸ ਦਿਨ ਦੀ ਸਥਾਪਨਾ ਬਾਰੇ ਚਾਨਣਾ ਪਾਇਆ।
 ਇਸ ਮੌਕੇ ਤੇ ਦਿਨੇਸ਼ ਕੁਮਾਰ, ਮਨਜੀਤ ਸਿੰਘ, ਮਨਜੋਤ, ਕਮਲਾ ਰਾਣੀ, ਜਸਵਿੰਦਰ ਕੌਰ, ਹਰਸ਼ ਸਾਹਨੀ, ਹਰਪ੍ਰੀਤ, ਕੋਮਲ , ਪਰਵੀਨ ਕੁਮਾਰੀ, ਕੁਲਵੰਤ ਸਿੰਘ ,ਮਰੀਜ, ਅਤੇ ਉਨ੍ਹਾਂ ਦੇ ਮਾਤਾ ਪਿਤਾ  ਹਾਜਿਰ ਸਨ।