ਪ੍ਰਵਾਸੀ ਭਾਰਤੀਆਂ ਨੇ ਲੱਖਪੁਰ ‘ਚ ਪੁਰਾਤਨ ਖੂਹੀ ਦੀ ਚੱਲ ਰਹੀ ਕਾਰਸੇਵਾ ਲਈ ਦਿੱਤੇ 1.50 ਲੱਖ ਰੁਪਏ
ਨਵਾਂਸ਼ਹਿਰ - ਭਗਤ ਜਵਾਲਾ ਦਾਸ ਵੈਲਫੇਅਰ ਕਮੇਟੀ ਪਿੰਡ ਲੱਖਪੁਰ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੀ ਯਾਦਗਾਰ ਵਜੋਂ ਪੁਰਾਤਨ ਖੂਹੀ ਦੀ ਕਰਵਾਈ ਜਾ ਰਹੀ ਕਾਰਸੇਵਾ ਵਿਚ ਪ੍ਰਵਾਸੀ ਭਾਰਤੀਆਂ ਨਛੱਤਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਢਡਵਾਲ, ਪਰਮਿੰਦਰ ਸਿੰਘ ਪੁੱਤਰ ਪਰਗਨ ਸਿੰਘ, ਬਲਵਿੰਦਰ ਸਿੰਘ ਪੁੱਤਰ ਮੋਦਨ ਸਿੰਘ, ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ, ਰਘਬੀਰ ਸਿੰਘ ਪੁੱਤਰ ਆਤਮਾ ਸਿੰਘ, ਨਿਰਮਲ ਸਿੰਘ ਪੁੱਤਰ ਸੰਸਾਰ ਸਿੰਘ ਨੇ ਸਾਂਝਾ ਉਪਰਾਲਾ ਕਰਦੇ ਹੋਏ 1 ਲੱਖ 50 ਹਜਾਰ ਰੁਪਏ ਦੀ ਰਾਸ਼ੀ ਭੇਜੀ ਹੈ।

ਇਹ ਰਕਮ ਨਛੱਤਰ ਸਿੰਘ ਢੱਡਵਾਲ ਯੂ.ਐੱਸ.ਏ. ਨੇ ਕਮੇਟੀ ਚੇਅਰਮੈਨ ਅਤੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਅਤੇ ਕਾਰਜਕਾਰੀ ਪਿ੍ਰੰਸੀਪਲ ਮਨਜੀਤ ਸਿੰਘ ਜਸਵਾਲ ਨੂੰ ਭੇਂਟ ਕੀਤੀ। ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਦੱਸਿਆ ਕਿ ਭਗਤ ਜਵਾਲਾ ਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਜਿੱਥੇ ਬਹੁਤ ਸਾਰੇ ਨੇਕ ਕੰਮ ਕੀਤੇ ਉੱਥੇ ਹੀ ਪਸ਼ੂ, ਪੰਛੀਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਇਸ ਡੂੰਘੀ ਖੂਹੀ ਦੀ ਉਸਾਰੀ ਕਰਵਾਈ ਸੀ। ਜੋ ਸਮੇਂ ਦੇ ਨਾਲ ਅਤੇ ਅਣਦੇਖੀ ਦੇ ਚਲਦਿਆਂ ਮਾੜੀ ਹਾਲਤ ਵਿੱਚ ਸੀ। ਜਿਸਦੇ ਸੁੰਦਰੀਕਰਣ ਦਾ ਉਪਰਾਲਾ ਐੱਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ ਜੋ ਹੁਣ ਅੰਤਿਮ ਦੌਰ ਵਿਚ ਹੈ।
ਉਹਨਾਂ ਸਹਿਯੋਗ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਕਮੇਟੀ ਸਕੱਤਰ ਸਰਬਜੀਤ ਸਿੰਘ ਢੱਡਵਾਲ, ਰਣਜੀਤ ਸਿੰਘ, ਬਲਦੇਵ ਸਿੰਘ ਢੱਡਵਾਲ , ਜਸਬੀਰ ਸਿੰਘ, ਮੈਡਮ ਬਿੰਦੀਆ ਲੱਖਪੁਰ, ਲਾਲਾ ਚਮਨ ਲਾਲ, ਮੇਜਰ ਸਿੰਘ ਆਦਿ ਤੋਂ ਇਲਾਵਾ ਸਕੂਲੀ ਸਟਾਫ ਵੀ ਹਾਜ਼ਰ ਸਨ।