ਕਰਨ ਹਸਪਤਾਲ 'ਚ ਜਨਮੀਆਂ ਧੀਆਂ ਦੀ ਲੋਹੜੀ ਪਾਈ
ਨਵਾਂਸ਼ਹਿਰ- ਇੱਥੋਂ ਦੇ ਕਰਨ ਹਸਪਤਾਲ ਵਿਖੇ ਜਨਮੀਆਂ ਧੀਆਂ ਦੀ ਲੋਹੜੀ ਚਾਵਾਂ ਨਾਲ ਮਨਾਈ ਗਈ। ਇਹਨਾਂ ਬੱਚਿਆਂ ਨੂੰ ਹਾਰ ਪਹਿਣਾਏ ਗਏ ਅਤੇ ਤੋਹਫ਼ੇ ਦੇਣ ਦੇ ਨਾਲ ਉਹਨਾਂ ਦੀਆਂ ਮਾਤਾਵਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ। ਇਹ ਰਸਮਾਂ ਹਸਪਤਾਲ ਦੇ ਮੁੱਖੀ ਡਾ. ਬਖਸ਼ੀਸ਼ ਸਿੰਘ ਅਤੇ ਡਾ. ਬਲਵੀਰ ਕੌਰ ਨੇ ਸਾਂਝੇ ਰੂਪ ਵਿੱਚ ਨਿਭਾਈ।

ਉਹਨਾਂ ਕਿਹਾ ਕਿ ਹਸਪਤਾਲ ਦੇ ਵਿਹੜੇ ਕੁੜੀਆਂ ਦੀ ਲੋਹੜੀ ਲਈ ਹਰ ਸਾਲ ਜਸ਼ਨ ਮਨਾਏ ਜਾਂਦੇ ਹਨ ਜਿਸ ਤਹਿਤ ਇਸ ਵਰ੍ਹੇ ਜਨਮੀਆਂ ਕੁੜੀਆਂ ਦੀ ਵੀ ਉਕਤ ਰੂਪ ਵਿੱਚ ਖੁਸ਼ੀ ਸਾਂਝੀ ਕੀਤੀ ਗਈ। ਇਸ ਸਮਾਗਮ ਦੇ ਕੋ-ਆਰਡੀਨੇਟਰ ਸੁਰਜੀਤ ਮਜਾਰੀ ਨੇ ਇਸ ਕਾਰਜ ਲਈ ਹਸਪਤਾਲ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਕੁੜੀਆਂ ਦੇ ਉੱਜਵਲ ਭਵਿੱਖ ਲਈ ਕਾਮਨਾ ਕੀਤੀ ਗਈ। ਇਸ ਮੌਕੇ ਲੈਕਚਰਾਰ ਪੰਜਾਬੀ ਰਾਜ ਰਾਣੀ ਨੇ ਦੇਸ਼ ਦੇ ਨਿਰਮਾਣ ਹਿੱਤ ਵੱਖ ਵੱਖ ਮਹਿਲਾ ਹਸਤਾਖਰਾਂ ਦਾ ਗੁਣ ਗਾਣ ਕੀਤਾ।
ਇਸ ਮੌਕੇ ਲੋਹੜੀ ਦਾ ਸਬੱਬ ਬਣੀਆਂ ਨਵ ਜਨਮੀਆਂ ਕੁੜੀਆਂ ਵਿੱਚ ਪ੍ਰਭਸਿਮਰਨ ਕੌਰ ਪਿੰਡ ਭੂਤ, ਰਹਿਮਤ ਕੌਰ ਪਿੰਡ ਸੱਲ ਕਲਾਂ, ਇਮਰਤ ਗੇੜਾ ਪਿੰਡ ਸਰਹਾਲ ਮੁੰਡੀ, ਜਸਨੀਤ ਕੌਰ ਪਿੰਡ ਮੰਡੇਰ, ਮਨਰੀਤ ਕੌਰ ਪਿੰਡ ਕਰਿਆਮ, ਬਰਕਤ ਕੌਰ ਪਿੰਡ ਗਹਿਲ ਮਜਾਰੀ, ਅਰਸ਼ਦੀਪ ਕੌਰ ਪਿੰਡ ਨਡਾਲੋਂ, ਰਾਹਤ ਸਾਬਰੀ ਗੜ੍ਹਸੰਕਰ ਆਦਿ ਸ਼ਾਮਲ ਸਨ।