ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਯੂ ਕੇ ਐਂਡ ਪੰਜਾਬ ਵਲੋਂ ਅੰਗਹੀਣਾਂ ਨੂੰ ਟਰਾਈਸਾਈਕਲ,ਵੀਲ ਚੈਅਰ ਦਿੱਤੇ

ਗੜ੍ਹਸ਼ੰਕਰ- ਅੱਜ ਇੱਥੇ ਬੱਸ ਸਟੈਂਡ ਗੜ੍ਹਸ਼ੰਕਰ ਸ਼ਹੀਦ ਭਗਤ ਸਿੰਘ ਦੇ ਬੁੱਤ ਸਾਹਮਣੇ ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਯੂ ਕੇ ਐਂਡ ਪੰਜਾਬ ਵਲੋਂ ਅਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਲੋੜ ਵੰਦ ਅੰਗਹੀਣਾਂ ਨੂੰ ਟਰਾਈਸਾਈਕਲ ਵੀਲ ਚੈਅਰ ਅਤੇ ਵਾਕਰ ਦਿੱਤੇ ਗਏ|

ਇਸ ਮੌਕੇ ਤੇ ਦਰਸ਼ਨ ਸਿੰਘ ਮੱਟੂ ਚੈਅਰਮੈਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰਜੀਤ ਸਿੰਘ ਰਾਜੂ, ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਯੂ ਕੇ ਐਂਡ ਪੰਜਾਬ ਦੇ ਪ੍ਰਧਾਨ ਵਲੋਂ ਕਿਹਾ ਹੈ ਕਿ ਬਿਨਾਂ ਕਿਸੇ ਭੇਦ ਭਾਵ, ਜਾਤ ਪਾਤ ਦੇ ਕਿਸੇ ਵੀ ਧਰਮ ਦੇ ਹੋਣ ਲੋੜਵੰਦ ਲੋਕਾਂ ਨੂੰ ਟਰਾਈਸਾਈਕਲ, ਵੀਲ ਚੈਅਰ ਅਤੇ ਵਾਕਰ ਦੀ ਲੋੜ ਹੋਵੇ ਉਹਨਾਂ ਨੂੰ ਦਿੱਤੇ ਜਾਣਗੇ। ਏਕਮ ਟੈਂਟ ਹਾਊਸ ਦੇ ਮਾਲਕ ਹੈਪੀ ਸਾਧੋਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੈਂਕੜੇ ਲੋੜਵੰਦ ਲੋਕਾਂ ਨੂੰ ਟਰਾਈਸਾਈਕਲ ਵੰਡੇ ਜਾ ਚੁੱਕੇ ਹਨ| 
ਇਸ ਮੌਕੇ ਤੇ ਲੋੜਵੰਦ ਵਿਅਕਤੀ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ। ਇਸ ਮੌਕੇ ਤੇ ਡਾਕਟਰ ਲਖਵਿੰਦਰ ਸਿੰਘ, ਸੁਭਾਸ਼ ਮੱਟੂ, ਜੋਗਾ ਸਿੰਘ, ਬਲਜੀਤ ਕੌਰ, ਹੈਪੀ ਸਾਧੋਵਾਲ, ਬਲਵੀਰ ਸਿੰਘ ਰੁੜਕੀ ਖ਼ਾਸ, ਬਿਟੂ ਬਿਜ, ਅਮਰਜੀਤ ਸਿੰਘ ਕੁਲੇਵਾਲ ਆਦਿ ਹਾਜ਼ਰ ਸਨ। ਅੱਜ ਦੇ ਇਸ ਸਮੇਂ ਪਰਮਜੀਤ ਸਿੰਘ ਵੀਲ ਚੈਅਰ, ਜਤਿਨ ਨੂੰ ਟਰਾਈਸਾਈਕਲ, ਦਵਿੰਦਰ ਸਿੰਘ ਨੂੰ ਵਾਕਰ ਦਿੱਤੇ ਗਏ।