
ਸੰਤ ਸਤਵਿੰਦਰ ਹੀਰਾ ਦੀ ਅਗਵਾਈ ਹੇਠ ਆਦਿ ਧਰਮ ਮਿਸ਼ਨ ਦਿੱਲੀ ਯੂਨਿਟ ਦੀ ਚੋਣ ਹੋਈ
ਹੁਸ਼ਿਆਰਪੁਰ- ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਵਿਸ਼ੇਸ਼ ਮੀਟਿੰਗ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰੂ ਰਵਿਦਾਸ ਮੰਦਿਰ ਸੁਦਰਸ਼ਨ ਪਾਰਕ ਨਵੀਂ ਦਿੱਲੀ ਵਿਖੇ ਹੋਈ , ਜਿਸ ਵਿਚ ਕੈਪਟਨ ਬੀ ਆਰ ਨਈਅਰ ਯੂ ਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਰੀਬ ਪੰਜ ਘੰਟੇ ਚੱਲੀ ਮੀਟਿੰਗ ਦੌਰਾਨ ਦੇਸ਼ ਵਿਦੇਸ਼ ਦੇ ਆਲ ਇੰਡੀਆ ਆਦਿ ਧਰਮ ਦੇ ਪੈਰੋਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਲ ਇੰਡੀਆ ਆਦਿ ਧਰਮ ਲਹਿਰ ਨੂੰ ਜਨਤਕ ਮੁਹਿੰਮ ਬਣਾਉਣ ਅਤੇ ਜਨ ਜਨ ਤੱਕ ਪਹੁੰਚਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ।
ਹੁਸ਼ਿਆਰਪੁਰ- ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਵਿਸ਼ੇਸ਼ ਮੀਟਿੰਗ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਗੁਰੂ ਰਵਿਦਾਸ ਮੰਦਿਰ ਸੁਦਰਸ਼ਨ ਪਾਰਕ ਨਵੀਂ ਦਿੱਲੀ ਵਿਖੇ ਹੋਈ , ਜਿਸ ਵਿਚ ਕੈਪਟਨ ਬੀ ਆਰ ਨਈਅਰ ਯੂ ਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਕਰੀਬ ਪੰਜ ਘੰਟੇ ਚੱਲੀ ਮੀਟਿੰਗ ਦੌਰਾਨ ਦੇਸ਼ ਵਿਦੇਸ਼ ਦੇ ਆਲ ਇੰਡੀਆ ਆਦਿ ਧਰਮ ਦੇ ਪੈਰੋਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਲ ਇੰਡੀਆ ਆਦਿ ਧਰਮ ਲਹਿਰ ਨੂੰ ਜਨਤਕ ਮੁਹਿੰਮ ਬਣਾਉਣ ਅਤੇ ਜਨ ਜਨ ਤੱਕ ਪਹੁੰਚਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ। ਇਸ ਮੌਕੇ ਆਦਿ ਧਰਮ ਇਤਿਹਾਸ, ਅਜੋਕੇ ਸਮੇਂ ਵਿੱਚ ਮਿਸ਼ਨ ਨੂੰ ਚਣੌਤੀਆਂ, ਸਮਾਜ ਵਿੱਚ ਵੱਧ ਰਹੇ ਭੇਦ ਭਾਵ, ਔਰਤਾਂ ਤੇ ਹੋ ਰਹੇ ਅਤਿਆਚਾਰ ਤੇ ਅਪਮਾਨ ਦੀਆਂ ਘਟਨਾਵਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਭਾਰੀ ਸੰਗਤ ਦੀ ਹਾਜਰੀ ਵਿੱਚ ਦਿੱਲੀ ਆਲ ਇੰਡੀਆ ਆਦਿ ਧਰਮ ਮਿਸ਼ਨ ਯੂਨਿਟ ਦੀ ਚੋਣ ਕੀਤੀ ਗਈ ਅਤੇ ਗੁਰੂ ਰਵਿਦਾਸ ਮੰਦਿਰ ਸੁਦਰਸ਼ਨ ਪਾਰਕ ਦਿੱਲੀ ਨੂੰ ਆਲ ਇੰਡੀਆ ਆਦਿ ਧਰਮ ਦਾ ਮੁੱਖ ਦਫਤਰ ਐਲਾਨ ਕੀਤਾ ਗਿਆ। ਇਸ ਮੌਕੇ ਜੀ ਸੀ ਸੱਲ੍ਹਣ ਨੂੰ ਦਿੱਲੀ ਯੂਨਿਟ ਦਾ ਪ੍ਰਧਾਨ ਅਤੇ ਹਜਾਰੀ ਲਾਲ, ਪ੍ਰਵੀਨ ਦਿਆਲ, ਬਨਾਰਸੀ ਦਾਸ ਉਪ ਪ੍ਰਧਾਨ ਅਕਸ਼ੈ ਭਾਰਦਵਾਜ ਜਨਰਲ ਸੈਕਟਰੀ, ਬੀ ਐਸ ਸੋਂਧੀ ਸੈਕਟਰੀ, ਜੁਗਿੰਦਰ ਸਿੰਘ ਨਰਵਾਲ ਅਰਗੇਨਾਇਜਰ ਸੈਕਟਰੀ, ਪੀ ਆਰ ਓ ਉਮਰ ਪਾਲ , ਵਿਲੀਅਮ ਪਾਲ ਮੀਡੀਆ ਸੈਕਟਰੀ, ਨੰਗੋਲੀ ਸੈਕਟਰੀ,ਓ ਪੀ ਢਾਂਡਾ ਕੈਸ਼ੀਅਰ, ਸ੍ਰੀਮਤੀ ਮੰਜੂ ਆਦਿਬਸ਼ੀ, ਸ੍ਰੀਮਤੀ ਰਾਣੀ ਚੋਪੜਾ , ਦੁਰਗਾ ਪ੍ਰਸ਼ਾਦ ਮੈਂਬਰ ਨਿਯੁਕਤ ਕੀਤੇ ਗਏ ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਨੇ ਦਿੱਲੀ ਯੂਨਿਟ ਦੀ ਨਵੀਂ ਚੁਣੀ ਆਦਿ ਧਰਮ ਟੀਮ ਨੂੰ ਸ਼ੁਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਆਦਿ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਖੋਜ ਕੀਤੇ ਇਤਿਹਾਸਕ ਅਸਥਾਨਾਂ ਦੀ ਨਵ ਉਸਾਰੀ ਲਈ ਏਕਤਾ, ਪਿਆਰ ਤੇ ਭਾਈਚਾਰਾ ਬਣਾਕੇ ਉਸਾਰੂ ਯਤਨ ਆਰੰਭ ਕੀਤੇ ਜਾਣ ਅਤੇ ਆਦਿ ਧਰਮੀ ਕੌਮ ਨੂੰ ਇੱਕ ਮੰਚ ਤੇ ਇਕੱਠੇ ਕਰਕੇ ਸੰਘਰਸ਼ ਤੇਜ ਕੀਤਾ ਜਾਵੇ।
