ਦੋ ਜ ਕੈ ਫਰੰਟ ਪੰਜਾਬ ਅਤੇ ਵਿ ਦੁ ਰਾ ਸਭਾ ਪੰਜਾਬ 9 ਦੀ ਦੇਸ਼ ਵਿਆਪੀ ਹੜਤਾਲ ਦਾ ਕਰੇਗੀ ਸਮਰਥਨ

ਹੁਸ਼ਿਆਰਪੁਰ- ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁੱਗਲਾਣਾ ਅਤੇ ਜਨਰਲ ਸਕੱਤਰ ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਮੈਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਨੌ ਤਰੀਕ ਦੀ ਦੇਸ਼ ਵਿਆਪੀ ਹੜਤਾਲ ਵਿੱਚ ਦੋਨੋਂ ਜਥੇਬੰਦੀਆਂ ਵੱਧ ਚੜ ਕੇ ਹਿੱਸਾ ਲੈਣਗੀਆਂ ਬਲਵੀਰ ਸਿੰਘ ਭੁਗਲਾਣਾ ਨੇ ਆਖਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਵਿਰੋਧੀ ਕਾਰਵਾਈਆਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਬੀ ਟੀਮ ਬਣ ਕੇ ਪੰਜਾਬ ਦੇ ਵਿੱਚ ਵਿਚਰ ਰਹੀ ਹੈ ਅਤੇ ਪੰਜਾਬ ਵਿੱਚ ਭੂ ਮਾਫੀਆ ਅਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ ਪੰਜਾਬ ਦੇ ਅਣਖੀ ਲੋਕ ਜਿਨਾਂ ਨੇ ਕਦੇ ਅਬਦਾਲੀ ਦੇ ਦੰਦ ਖੱਟੇ ਕੀਤੇ ਸਨ ਉਹ ਅੱਜ ਵੀ ਸਰਕਾਰਾਂ ਦੇ ਨਾਲ ਲੋਹਾ ਲੈਣ ਲਈ  ਤਿਆਰ ਬਰ ਤਿਆਰ ਬੈਠੇ ਹਨ। 
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦਿੱਲੀ ਦੇ ਇਸ਼ਾਰੇ ਉੱਤੇ ਨੱਚਣ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈ। ਦਿੱਲੀ ਦੇ ਲੋਕਾਂ ਵੱਲੋਂ ਨਕਾਰੇ ਹੋਏ ਆਗੂ ਅੱਜ ਪੰਜਾਬ ਦੇ ਵਿੱਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਹਨ, ਜੋ ਕਿ ਲੋਕ ਉਹਨਾਂ ਦੀ ਇਹ ਮਨਸਾ ਕਦੇ ਪੂਰੀ ਨਹੀਂ ਹੋਣ ਦੇਣਗੇ।