ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਭਾਜਪਾ ਨੂੰ ਨਵੀਂ ਊਰਜਾ ਅਤੇ ਦਿਸ਼ਾ ਮਿਲੇਗੀ :- ਅਜੇ ਅਰੋੜਾ
ਚੰਡੀਗੜ੍ਹ, 7 ਜੁਲਾਈ- ਭਾਜਪਾ ਪੰਜਾਬ ਦੇ ਸੋਸ਼ਲ ਮੀਡੀਆ ਸੰਯੋਜਕ ਅਜੈ ਅਰੋੜਾ ਨੇ ਅਸ਼ਵਨੀ ਸਰਮਾ ਦੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਬਣਨ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਸੀਨੀਅਰ ਨੇਤਾ ਅਤੇ ਪਠਾਨਕੋਟ ਤੋਂ ਵਿਧਾਇਕ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਭਾਜਪਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਜਾਣਾ ਬਹੁਤ ਹੀ ਸੁਆਗਤਯੋਗ ਕਦਮ ਹੈ।

ਅਜੈ ਅਰੋੜਾ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਜੀ ਦਾ ਸੰਗਠਨਾਤਮਕ ਤਜਰਬਾ, ਵਿਚਾਰਸ਼ੀਲ ਅਗਵਾਈ ਅਤੇ ਪੰਜਾਬ ਦੀ ਰਾਜਨੀਤੀ ਦੀ ਗਹਿਰੀ ਸਮਝ ਪਾਰਟੀ ਨੂੰ ਨਵੀਂ ਦਿਸ਼ਾ ਅਤੇ ਮਜ਼ਬੂਤੀ ਦੇਣਗੇ। ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਪ੍ਰਦੇਸ਼ ਪ੍ਰਧਾਨ ਰਹਿ ਚੁੱਕੇ ਹਨ ਅਤੇ ਹਰ ਵਾਰੀ ਉਨ੍ਹਾਂ ਨੇ ਸੰਗਠਨ ਨੂੰ ਨਵੀਆਂ ਉਚਾਈਆਂ 'ਤੇ ਲਿਜਾਇਆ ਹੈ।
ਉਨ੍ਹਾਂ ਨੇ ਭਾਜਪਾ ਦੇ ਕੇਂਦਰੀ ਨੇਤ੍ਰਿਤਵ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਸੂਬੇ ਵਿੱਚ ਸੰਗਠਨਾਤਮਕ ਮਜ਼ਬੂਤੀ ਦੇ ਨਾਲ-ਨਾਲ ਕਰਮਠ ਕਾਰਕੁਨਾਨ ਵਿੱਚ ਨਵਾਂ ਜੋਸ਼ ਅਤੇ ਭਰੋਸਾ ਪੈਦਾ ਕਰੇਗਾ।