ਸੋਨਾਲੀਕਾ ਏਗਰੋ ਸੋਲੂਸ਼ਨਜ਼ – ਕਿਸਾਨਾਂ ਦਾ ਭਰੋਸੇਯੋਗ ਸਾਥੀ - ਕਰਾਂਤੀ ਦੀਪਕ ਸ਼ਰਮਾ

ਹੁਸ਼ਿਆਰਪੁਰ- ਸੋਨਾਲੀਕਾ ਏਗਰੋ ਸੋਲੂਸ਼ਨਜ਼ ਦੇ ਬਿਜ਼ਨਸ ਹੈੱਡ ਕਰਾਂਤੀ ਦੀਪਕ ਸ਼ਰਮਾ ਨੇ ਸੀਨੀਅਰ ਪੱਤਰਕਾਰ ਸੰਜੀਵ ਕੁਮਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੋਨਾਲੀਕਾ ਇੰਡਸਟਰੀਜ਼ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਹੱਕ 'ਚ ਖੜ੍ਹੀ ਰਹੀ ਹੈ। ਕੰਪਨੀ ਦਾ ਮਕਸਦ ਹੈ ਕਿ ਕਿਸਾਨਾਂ ਨੂੰ ਨਵੀਂ ਤਕਨੀਕ, ਨਵੀਨਤਾ ਅਤੇ ਮਾਡਰਨ ਖੇਤੀ ਸਹੂਲਤਾਂ ਰਾਹੀਂ ਆਤਮਨਿਰਭਰ ਅਤੇ ਸਮਰੱਥ ਬਣਾਇਆ ਜਾਵੇ।

ਉਹਨਾਂ ਦੱਸਿਆ ਕਿ ਸ਼੍ਰੀ ਅਮ੍ਰਿਤ ਸਾਗਰ ਮਿੱਤਲ ਦੇ ਦੂਰਦਰਸ਼ੀ ਨੇਤ੍ਰਤਵ ਹੇਠ ਸੋਨਾਲੀਕਾ ਏਗਰੋ ਸੋਲੂਸ਼ਨਜ਼ ਨੇ ਖੇਤੀਬਾੜੀ ਖੇਤਰ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ ਹੈ ਅਤੇ ਅੱਜ ਇਹ ਕਿਸਾਨਾਂ ਦੀ ਪਹਿਲੀ ਚੋਣ ਬਣ ਚੁੱਕਾ ਹੈ।
ਕਰਾਂਤੀ ਸ਼ਰਮਾ ਨੇ ਕਿਹਾ, “ਸੋਨਾਲੀਕਾ ਦਾ ਵਿਸ਼ਵਾਸ ਹੈ ਕਿ ਅਧੁਨਿਕ ਤਕਨੀਕ ਅਤੇ ਨਵੇਂ ਹੱਲ ਕਿਸਾਨਾਂ ਦੀ ਪੈਦਾਵਾਰ ਨੂੰ ਵਧਾ ਸਕਦੇ ਹਨ ਅਤੇ ਉਨ੍ਹਾਂ ਦੀ ਆਮਦਨ ਵਿੱਚ ਇਜਾਫਾ ਕਰ ਸਕਦੇ ਹਨ।”
ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਸੋਨਾਲੀਕਾ ਦੀ ਮਾਰਕੀਟਿੰਗ ਟੀਮ ਨਾਲ ਸਬੰਧ ਬਣਾਈ ਰੱਖਣ, ਕਿਉਂਕਿ ਸਰਕਾਰ ਵੱਲੋਂ ਚੱਲ ਰਹੀਆਂ ਵੱਖ-ਵੱਖ ਸਬਸਿਡੀ ਯੋਜਨਾਵਾਂ ਤੋਂ ਲਾਭ ਲੈਣ ਲਈ ਸਮੇਂ ਉੱਤੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਸੋਨਾਲੀਕਾ ਏਗਰੋ ਸੋਲੂਸ਼ਨਜ਼ ਦੀ "ਕਿਸਾਨ ਪਹਿਲਾਂ" ਨੀਤੀ ਹੀ ਇਸ ਦੀ ਸਫਲਤਾ ਦੀ ਚਾਬੀ ਬਣੀ ਹੈ। ਕੰਪਨੀ ਨਿਰੰਤਰ ਕਿਸਾਨ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਖੇਤੀਬਾੜੀ ਖੇਤਰ ਵਿੱਚ ਨਵੀਨਤਾ ਰਾਹੀਂ ਪੇਂਡੂ ਵਿਕਾਸ ਨੂੰ ਨਵੀਂ ਦਿਸ਼ਾ ਦੇ ਰਹੀ ਹੈ।