ਪਿੰਡ ਮੌਜੀਪੁਰ ਤੋਂ ਬਾਬਾ ਬਾਲਕ ਨਾਥ ਗੁਫ਼ਾ ਨੂੰ 145ਵਾਂ ਚਾਲਾ ਗਿਆ।

ਨਵਾਂਸ਼ਹਿਰ- ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਮੌਜੀਪੁਰ ਤੋਂ ਬਾਬਾ ਬਹਾਦਰ ਸਿੰਘ ਦੀ ਅਗਵਾਈ ਵਿੱਚ ਬਾਬਾ ਬਾਲਕ ਨਾਥ ਦੀ ਗੁਫ਼ਾ ਨੂੰ 145ਵਾਂ ਚਾਲਾ ਗਿਆ ਜਿਸ ਵਿੱਚ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਸ਼ਰਧਾ ਨਾਲ ਗੁਫ਼ਾ ਤੇ ਬਾਬਾ ਜੀ ਨੂੰ ਨਤਮਸਤਕ ਹੋਈਆਂ।ਇਸ ਮੌਕੇ ਸੰਗਤਾਂ ਦੀ ਅਗਵਾਈ ਕਰ ਰਹੇ ਬਾਬਾ ਬਹਾਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਧਾਰਮਿਕ ਗੁਰੂਆਂ ਪੀਰਾਂ ਪੈਗੰਬਰਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਨੂੰ  ਕੁਰਹਿਤਾਂ ਤੋਂ ਬਚਣ ਲਈ ਨਾਮ ਨਾਲ ਜੁੜਕੇ ਆਪਣੇ ਗੁਰੂ ਪੀਰ ਪੈਗ਼ੰਬਰਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ। ਇਸ ਚਾਲੇ ਦੌਰਾਨ ਵੱਖ ਵੱਖ ਪੜਾਵਾਂ ਵਿੱਚ ਸੰਗਤਾਂ ਦੇ ਸਵਾਗਤ ਲਈ ਪਿੰਡ ਕੁੱਕੜ ਮਜਾਰਾ,ਰੱਕੜਾਂ ਕਾਲੌਨੀ ਊਨਾ, ਅਤੇ ਪਿੰਡ ਬਾਰਾਪੁਰ ਦੀਆਂ ਸੰਗਤਾਂ ਵਲੋਂ ਵੱਖ ਵੱਖ ਲੰਗਰ ਲਗਾਏ ਹੋਏ ਸਨ।
ਇਸ ਮੌਕੇ ਸੰਗਤਾਂ ਨੇ ਸ਼ਾਹ ਤਲਾਈਆਂ ਵਿਖੇ ਦੋ ਰਾਤਾਂ ਦੇ ਠਹਿਰਾਓ ਦੌਰਾਨ  ਪਿੰਡ ਕੁਲਾਮ ਵਾਲ਼ੀ ਭਜਨ ਮੰਡਲੀ ਨਾਲ਼ ਚੌਕੀਂ ਲਗਾਈ ਜਿਸ ਵਿੱਚ ਬਾਬਾ ਜੀ ਦੀਆਂ ਭੇਟਾਂ ਰਾਹੀਂ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਲੰਗਰ ਲਗਾਉਣ ਵਾਲੇ ਸ਼ਰਧਾਲੂਆਂ, ਅਤੇ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਦੇ ਸਹਿਯੋਗ ਲਈ  ਬਾਬਾ ਬਹਾਦਰ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਤਿੰਨ ਦਿਨ ਬਾਬਾ ਜੀ ਦਾ ਲੰਗਰ ਅਤੁੱਟ ਵਰਤਿਆ।