ਪ੍ਰਾਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਅਤੇ ਪੰਚਾਇਤੀ ਰਾਜ ਮੋਹਾਲੀ ਵਲੋਂ ਨਵੇ ਚੁਣੇ ਸਰਪੰਚਾਂ ਅਤੇ ਪੰਚਾਂ ਲਈ ਬਲਾਕ ਮਾਹਿਲਪੁਰ ਵਿਖੇ ਸੱਤਵਾਂ ਸਿਖਲਾਈ ਪ੍ਰੋਗਰਾਮ ਮੁਕੰਮਲ

ਗੜ੍ਹਸ਼ੰਕਰ- ਪ੍ਰਾਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਅਤੇ ਪੰਚਾਇਤੀ ਰਾਜ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਮਾਹਿਲਪੁਰ ਦੀਆਂ 149 ਗ੍ਰਾਮ ਪੰਚਾਇਤਾਂ ਦੇ ਨਵੇਂ ਚੁਣੇ ਨੁਮਾਇੰਦਿਆਂ ਨੂੰ ਸਿਖਲਾਈ ਦੇਣ ਲਈ 13 ਕੈਂਪਾ ਦਾ ਸ਼ੈਡਿਊਲ ਤਿਆਰ ਕਰਕੇ ਸਿਖਲਾਈ ਪ੍ਰੋਗਰਾਮ ਤਹਿਤ ਗ੍ਰਾਮ ਪੰਤਾਇਤਾਂ ਦਾ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਾਵਾਇਆ ਜਾ ਰਿਹਾ ਹੈ। ਅੱਜ ਸਤਵੇਂ ਕੈਂਪ ਦੇ ਦੌਰਾਨ ਮਾਹਿਲਪੁਰ ਬਲਾਕ ਦੀਆ 11 ਪੰਚਾਇਤਾਂ ਖੇੜਾ, ਖੜੋਦੀ, ਖੈਰਲ ਰਾਵਲ ਬੱਸੀ, ਭਾਣਾ, ਮਕਸੂਸਪੁਰ, ਪਾਲਦੀ, ਖੁਸ਼ਹਾਲਪੁਰ, ਨੰਗਲ ਕਲਾਂ, ਪੰਚਨੰਗਲ, ਲਕਸ਼ੀਆਂ, ਡਾਂਡੀਆਂ ਦੇ ਸਰਪੰਚ ਅਤੇ ਪੰਚ ਸਹਿਬਾਨਾਂ ਨੇ ਸ਼ਮੂਲੀਅਤ ਕੀਤੀ।

ਇਸ ਸਿਖਲਾਈ ਪ੍ਰੋਗਰਾਮ ਵਿੱਚ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਅਤੇ ਪੰਚਾਇਤੀ ਰਾਜ ਮੋਹਾਲੀ ਤੋਂ ਮਾਸਟਰ ਰਿਸੋਰਸ ਪਰਸਨ ਰਜਨੀ ਗਰਗ ਅਤੇ ਰਜਨੀ ਕੌਰ ਵੱਲੋਂ ਸਰਪੰਚ ਅਤੇ ਪੰਚ ਸਹਿਬਾਨਾਂ ਨੂੰ 73ਵੀਂ ਸੰਵਿਧਾਨਿਕ ਸੋਧ, ਪੰਚਾਇਤੀ ਰਾਜ ਐਕਟ 1994, ਗਰਾਮ ਸਭਾ ਅਤੇ ਗਰਾਮ ਪੰਚਾਇਤ ਦੀ ਬਣਤਰ, ਕੋਰਮ, ਮੀੰਟਿਗਾਂ, ਸਰਪੰਚ ਦੇ ਕੰਮ ਅਤੇ ਸ਼ਕਤੀਆਂ, ਪੰਚਾਇਤ ਦੀਆਂ ਸ਼ਕਤੀਆਂ, ਸਲਾਨਾ ਬਜਟ ਰਿਪੋਰਟਾਂ, ਆਮਦਨ ਦੇ ਸਾਧਨ, 15ਵਾਂ ਵਿੱਤ ਕਮਿਸ਼ਨ (ਟਾਈਡ ਅਤੇ ਅਨ-ਟਾਇਡ ਫੰਡ), ਵਿਕਾਸ ਕਾਰਜੀ ਗਰਾਂਟਾਂ, 17 ਸਥਾਈ ਵਿਕਾਸ ਦੇ ਟੀਚੇ, 9 ਥੀਮਾਂ, ਥਿਮੈਟਿਕ ਗਰਾਮ ਪੰਚਾਇਤ ਵਿਕਾਸ ਯੋਜਨਾ (ਜੀ.ਪੀ.ਡੀ.ਪੀ.), ਪੰਚਾਇਤ ਦੀਆਂ ਸ਼ਾਮਲਾਤ ਜ਼ਮੀਨਾਂ, ਵਿਲੇਜ਼ ਕਾਮਨ ਲੈਂਡ ਐਕਟ 1961 ਤਹਿਤ ਨਾਜ਼ਾਇਜ਼ ਕਬਜੇ ਛੁਡਾਉਣ ਅਤੇ ਪੰਚਾਇਤ ਸਕੱਤਰ, ਵੀ.ਡੀ.ਓ , ਪੰਚਾਇਤ ਅਫ਼ਸਰ ਅਤੇ ਹੋਰ ਕਰਮਚਾਰੀਆਂ ਦੀਆਂ ਭੂਮਿਕਾ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਗਈ। 
ਇਸ ਤੋਂ ਇਲਾਵਾ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਚਾਇਤਾਂ ਨਾਲ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਜਿਵੇਂ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਮਹਿਲਾਵਾਂ ਅਤੇ ਬੱਚਿਆਂ ਸਬੰਧੀ ਕਾਨੂੰਨ, ਜਲ ਸੁਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਆਜੀਵਿਕਾ ਮਿਸ਼ਨ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ ਵੱਲੋਂ ਸਰਪੰਚ ਅਤੇ ਪੰਚ ਸਹਿਬਾਨਾਂ ਨੂੰ ਵਿਭਾਗੀ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਸ਼੍ਰੀ ਸੁਖਜਿੰਦਰ ਸਿੰਘ ਬੀ.ਡੀ.ਪੀ.ਓ ਮਾਹਿਲਪੁਰ ਨੇ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ ਪੰਚਾਇਤੀ ਕਾਰਜਾਂ ਵਿੱਚ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ| ਤਾਂ ਜੋ ਪੰਚਾਇਤਾਂ ਦੀ ਕਾਰਜ ਪ੍ਰਣਾਲੀ ਨੂੰ ਬਿਹਤਰ ਬਣਾ ਕੇ ਪਿੰਡਾਂ ਦਾ ਪਧੱਰ ਉੱਚਾ ਚੁੱਕਿਆ ਜਾ ਸਕੇ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ।