ਖਨੌਰੀ ਮਹਾਂਪੰਚਾਇਤ : ਸਟਰੇਚਰ 'ਤੇ ਲਿਆਂਦੇ ਡੱਲੇਵਾਲ ਨੇ ਕਿਹਾ "ਅਸੀਂ ਇਹ ਲੜਾਈ ਜਿੱਤਾਂਗੇ"

ਖਨੌਰੀ ਬਾਰਡਰ, 4 ਜਨਵਰੀ- ਪੰਜਾਬ-ਹਰਿਆਣਾ ਸਰਹੱਦ 'ਤੇ ਖਨੌਰੀ ਵਿਖੇ ਅੱਜ ਮਹਾਂਪੰਚਾਇਤ ਵਿੱਚ ਕਿਸਾਨਾਂ ਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ। ਕਿਸਾਨ ਆਗੂ ਜਗਜੀਤ ਡੱਲੇਵਾਲ, ਜੋ ਪਿਛਲੇ 40 ਦਿਨਾਂ ਤੋਂ ਇੱਥੇ ਮਰਨ ਵਰਤ 'ਤੇ ਬੈਠੇ ਹਨ, ਨੂੰ ਸਟਰੇਚਰ ’ਤੇ ਸਟੇਜ ’ਤੇ ਲਿਆਂਦਾ ਗਿਆ। ਮਾੜੀ ਸਰੀਰਕ ਹਾਲਤ ਦੇ ਬਾਵਜੂਦ ਬਜ਼ੁਰਗ ਕਿਸਾਨ ਆਗੂ ਨੇ ਲਗਭਗ 10 ਮਿੰਟ ਤਕ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ "ਸਰਕਾਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਅਸੀਂ ਇਹ ਲੜਾਈ ਜਿੱਤਾਂਗੇ।" ਇੱਕ ਅਨੁਮਾਨ ਅਨੁਸਾਰ ਇਸ ਮਹਾਂਪੰਚਾਇਤ ਵਿੱਚ 70 ਤੋਂ 80 ਹਜ਼ਾਰ ਲੋਕ ਪੁੱਜੇ ਸਨ। ਇਸ ਮੌਕੇ ਪੰਜਾਬ ਵੱਲ ਮਹਾਪੰਚਾਇਤ ਦੀ ਸਟੇਜ ਤੋਂ ਕਰੀਬ 7 ਕਿਲੋਮੀਟਰ ਤਕ ਸੜਕ ’ਤੇ ਜਾਮ ਲੱਗ ਗਿਆ।

ਹਰਿਆਣੇ ਵਾਲੇ ਪਾਸੇ ਸਖ਼ਤ ਸੁਰੱਖਿਆ ਪ੍ਰਬੰਧ 

ਖਨੌਰੀ ਸਰਹੱਦ 'ਤੇ ਹਰਿਆਣਾ ਵਾਲੇ ਪਾਸੇ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।
ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 21 ਕੰਪਨੀਆਂ ਇੱਥੇ ਤਾਇਨਾਤ ਕੀਤੀਆਂ ਗਈਆਂ ਸਨ। ਇਸ ਕਾਰਨ ਹਰਿਆਣਾ ਦਾ ਕੋਈ ਵੀ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਨਹੀਂ ਲੈ ਸਕਿਆ।

" ਇਹ ਸਭ ਪਰਮਾਤਮਾ ਦੀ ਰਜ਼ਾ ਅਨੁਸਾਰ ਹੋ ਰਿਹਾ ਹੈ"

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ "ਮੈਂ ਲੜ ਰਿਹਾ ਹਾਂ, ਇਹ ਸਿਰਫ਼ ਇੱਕ ਸਰੀਰ ਦੀ ਤਰ੍ਹਾਂ ਦਿਖਾਈ ਦੇ ਰਿਹਾ ਹੈ ਜੋ ਲੜਾਈ ਲੜ ਰਿਹਾ ਹੈ ਪਰ ਇਹ ਰੱਬ ਦੀ ਮਰਜ਼ੀ ਹੈ। ਜੋ ਕੁਝ ਵੀ ਹੋ ਰਿਹਾ ਹੈ, ਉਸ ਦੀ ਮਰਜ਼ੀ ਅਨੁਸਾਰ ਹੋ ਰਿਹਾ ਹੈ। ਅਸੀਂ ਜਿੱਤਾਂਗੇ, ਪੁਲਿਸ ਨੇ ਮੈਨੂੰ ਇੱਥੋਂ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਪੰਜਾਬ-ਹਰਿਆਣਾ ਤੋਂ ਸੈਂਕੜੇ ਨੌਜਵਾਨਾਂ ਨੇ ਸਾਡੇ ਕੋਲ ਪਹੁੰਚ ਕੇ ਮੋਰਚਾ ਸੰਭਾਲ ਲਿਆ। ਜੋ ਅੱਜ ਮੋਰਚੇ 'ਤੇ ਪਹੁੰਚੇ ਹਨ, ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ। ਸਰਕਾਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਏ, ਅਸੀਂ ਯਕੀਨੀ ਤੌਰ 'ਤੇ ਜਿੱਤਾਂਗੇ।

ਕਿਸਾਨਾਂ ਦੀਆਂ ਖ਼ੁਦਕੁਸ਼ੀਆਂ 

ਉਨ੍ਹਾਂ ਕਿਹਾ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ ਲਗਭਗ 4 ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਪਰ ਅਸਲ ਅੰਕੜਿਆਂ ਵਿੱਚ ਹੁਣ ਤਕ 7 ਲੱਖ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਮੈਂ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਅੱਗੇ ਆਉਣ ਦੀ ਅਪੀਲ ਕਰਦਾ ਹਾਂ, ਤਾਂ ਜੋ ਲਹਿਰ ਨੂੰ ਹੋਰ ਤਾਕਤ ਮਿਲੇ।

ਪੰਜਾਬ ਸਰਕਾਰ ਦਾ ਕੇਂਦਰੀ ਖੇਤੀ ਮੰਤਰੀ ਨੂੰ ਪੱਤਰ 

ਇਸ ਦੌਰਾਨ ਪੰਜਾਬ ਸਰਕਾਰ ਦਾ ਇੱਕ ਪੱਤਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਤਕ ਪਹੁੰਚ ਗਿਆ ਹੈ। ਜਿਸ ਉਨ੍ਹਾਂ ਨੂੰ ਦਖ਼ਲ ਦੇ ਕੇ ਅੰਦੋਲਨ ਖਤਮ ਕਰਨ ਦੀ ਮੰਗ ਕੀਤੀ ਗਈ ਹੈ ਪਰ ਚੌਹਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਮਾਮਲਾ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ, ਉਹ ਉਥੋਂ ਆਉਣ ਵਾਲੇ ਫੈਸਲੇ ਨੂੰ ਲਾਗੂ ਕਰਨਗੇ।