ਪਹਿਲੀ ਵਾਰ ਮਾਹਿਲਪੁਰ ਵਿੱਚ ਕਰਵਾਇਆ ਗਿਆ ਆਈ ਲੀਗ ਦਾ ਫੁੱਟਬਾਲ ਮੁਕਾਬਲਾ
ਮਾਹਿਲਪੁਰ- ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਇਲਾਕੇ ਮਾਹਿਲਪੁਰ ਵਿੱਚ ਨਵੇਂ ਉਸਾਰੇ ਗਏ ਕੋਚ ਅਲੀ ਹਸਨ ਫੁਟਬਾਲ ਸਟੇਡੀਅਮ ਵਿੱਚ ਆਈ ਲੀਗ ਦਾ ਮੁਕਾਬਲਾ ਫੁਟਬਾਲ ਕਲੱਬ ਦਿੱਲੀ ਅਤੇ ਸ਼ਲੋਗ ਲਾਜੌਂਗ ਫੁਟਬਾਲ ਕਲੱਬ ਵਿਚਕਾਰ ਹੋਇਆ। ਮਿਨਰਵਾ ਕਲੱਬ ਮੋਹਾਲੀ ਵੱਲੋਂ ਤਿਆਰ ਕੀਤੇ ਇਸ ਸਟੇਡੀਅਮ ਦੀ ਜਿੰਮੇਵਾਰੀ ਰਣਜੀਤ ਸਿੰਘ ਬਜਾਜ ਵੱਲੋਂ ਚੁੱਕੀ ਗਈ ਹੈ। ਉਹਨਾਂ ਵੱਲੋਂ ਇਹ ਈਵੈਂਟ ਪਹਿਲੀ ਵਾਰ ਫੁਟਬਾਲ ਫੈਡਰੇਸ਼ਨ ਦੀ ਅਗਵਾਈ ਹੇਠ ਮਾਹਿਲਪੁਰ ਵਿੱਚ ਆਯੋਜਿਤ ਕੀਤੀ ਗਈ।

ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਮੈਚ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਡਾ.ਪਰਵਿੰਦਰ ਸਿੰਘ, ਖੇਡ ਲੇਖਕ ਬਲਜਿੰਦਰ ਮਾਨ, ਰਾਮ ਤੀਰਥ ਪਰਮਾਰ, ਪਰਮਪ੍ਰੀਤ ਰਾਓ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਹਰਨੰਦਨ ਸਿੰਘ ਖਾਬੜਾ, ਤਰਲੋਚਨ ਸਿੰਘ ਸੰਧੂ, ਪ੍ਰਿੰ. ਜਗਮੋਹਨ ਸਿੰਘ, ਰੋਸ਼ਨਜੀਤ ਸਿੰਘ ਪਨਾਮ, ਹਰਦੇਵ ਸਿੰਘ ਢਿੱਲੋਂ ਸਮੇਤ ਸ਼ਾਮਿਲ ਹੋਏ।
ਖਚਾ ਖਚ ਭਰੇ ਸਟੇਡੀਅਮ ਵਿੱਚ ਪਹਿਲਾ ਗੋਲ ਦਿੱਲੀ ਫੁਟਬਾਲ ਕਲੱਬ ਵੱਲੋਂ ਸੱਤ ਨੰਬਰ ਜਰਸੀ ਵਾਲੇ ਖਿਡਾਰੀ ਹਰੀਆਤਾ ਨੇ ਕੀਤਾ। ਪਹਿਲੇ ਅੱਧ ਦੇ ਅਖੀਰ ਵਿੱਚ ਸ਼ਿਲੋਂਗ ਲਿਜਾਂਗ ਦੇ ਖਿਡਾਰੀ ਭੁਆਮ ਨੇ ਗੋਲ ਉਤਾਰ ਕੇ ਆਪਣੀ ਟੀਮ ਨੂੰ ਬਰਾਬਰ ਖੜਾ ਕਰ ਲਿਆ।ਦੂਸਰੇ ਅੱਧ ਵਿੱਚ ਫੁੱਟਬਾਲ ਕਲੱਬ ਦਿੱਲੀ ਦੇ ਖਿਡਾਰੀ ਬਿਨੌਂਗ ਅਤੇ ਜਾਂਗੜਾ ਨੇ ਲੈਫਟ ਸਾਈਡ ਤੋਂ ਗੋਲ ਮਾਰ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਤਿੰਨ ਇੱਕ ਦੇ ਅੰਤਰ ਨਾਲ ਦਿੱਲੀ ਫੁੱਟਬਾਲ ਕਲੱਬ ਇਹ ਮੁਕਾਬਲਾ ਜਿੱਤਣ ਵਿੱਚ ਸਫਲ ਰਿਹਾ। ਦੂਰ ਨੇੜੇ ਦੇ 7531 ਦਰਸ਼ਕਾਂ ਨੇ ਇਸ ਖੇਡ ਮੁਕਾਬਲੇ ਦਾ ਆਨੰਦ ਮਾਣਿਆ। ਇਸ ਮੌਕੇ ਇਲਾਕੇ ਦੇ ਉੱਘੇ ਫੁੱਟਬਾਲਰ ਬਲਵੰਤ ਸਿੰਘ ,ਆਸਿਮ ਹਸਨ , ਸ਼ਿਰਾਜ ਹਸਨ, ਹਰਮਨਜੋਤ ਸਿੰਘ ਖਾਬੜਾ ਸਮੇਤ ਫੁੱਟਬਾਲ ਖਿਡਾਰੀ, ਫੁਟਬਾਲ ਪ੍ਰੇਮੀ ਅਤੇ ਫੁੱਟਬਾਲ ਪ੍ਰਮੋਟਰ ਹਾਜ਼ਰ ਸਨ।