ਨਰਿੰਦਰ ਮਹਿਤਾ ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੁਣੇ ਮੰਡਲ ਪ੍ਰਧਾਨ

ਨਵਾਂਸ਼ਹਿਰ- ਪੈਨਸ਼ਨਰਜ ਐਸੋਸੀਏਸ਼ਨ ਪੰ:ਰਾ:ਪਾ ਕਾਰਪੋ:ਲਿਮ:ਮੰਡਲ ਨਵਾਂਸ਼ਹਿਰ ਦਾ ਚੋਣ ਇਜਲਾਸ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿੱਚ ਕੀਤਾ ਗਿਆ। ਇਜਲਾਸ ਵਿੱਚ ਮੰਡਲ ਸਕੱਤਰ ਮਦਨ ਲਾਲ ਵਲੋਂ ਰਿਪੋਰਟ ਪੇਸ਼ ਕੀਤੀ ਗਈ ਅਤੇ ਫੰਡ ਦਾ ਹਿਸਾਬ ਦੱਸਿਆ ਗਿਆ। ਜਿਸ ਨੂੰ ਪੂਰੇ ਹਾਉਸ ਵਲੋਂ ਪਾਸ ਕੀਤਾ ਗਿਆ।

ਇਸ ਉਪਰੰਤ ਮੰਡਲ ਪ੍ਰਧਾਨ ਵਲੋਂ ਪਹਿਲੀ ਕਮੇਟੀ ਭੰਗ ਕੀਤੀ ਗਈ ਅਤੇ ਅਗਲੇਰੀ ਕਾਰਵਾਈ ਲਈ ਕਾਰਵਾਈ ਰਜਿਸਟਰ ਸਰਕਲ ਕਮੇਟੀ ਨੂੰ ਸੌਂਪ ਦਿੱਤਾ ਗਿਆ। ਸਰਕਲ ਕਮੇਟੀ ਦੇ ਸਕੱਤਰ ਸ਼ਿਵ ਕੁਮਾਰ ਤਿਵਾੜੀ, ਸੀ:ਮੀਤ ਪ੍ਰਧਾਨ ਜਗਦੀਸ਼ ਚੰਦਰ, ਮੀਤ ਪ੍ਰਧਾਨ ਬਲਵੀਰ ਦੁਸਾਂਝ, ਵਿੱਤ ਸਕੱਤਰ ਕੁਲਵਿੰਦਰ ਅਟਵਾਲ ਅਤੇ ਸਹਾਇਕ ਸਕੱਤਰ ਅਸ਼ਵਨੀ ਕੁਮਾਰ ਵਲੋਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਜਿਸ ਵਿੱਚ ਸਰਬ ਸੰਮਤੀ ਨਾਲ ਮੰਡਲ ਕਮੇਟੀ ਦੀ ਚੋਣ ਕੀਤੀ ਗਈ।
 ਜਿਸ ਨੂੰ ਹਾਉਸ ਵਲੋਂ ਪ੍ਰਵਾਨਗੀ ਦੇ ਦਿੱਤੀ ਗਈ। ਇਸ ਮੌਕੇ ਉਚੇਚੇ ਤੌਰ ਤੇ ਮੰਡਲ ਗੁਰਾਇਆਂ ਤੋਂ ਬਲਵਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ, ਸਕੱਤਰ ਸੁਰਿੰਦਰ ਲਾਖਾ, ਗੜ੍ਹਸ਼ੰਕਰ ਤੋਂ ਮੰਡਲ ਪ੍ਰਧਾਨ ਕਮਲ ਦੇਵ, ਸਕੱਤਰ ਅਮਰੀਕ ਸਿੰਘ, ਸਾਬਕਾ ਸਰਕਲ ਪ੍ਰਧਾਨ ਪਰਮਜੀਤ ਸਿੰਘ, ਸਟੇਟ ਦੇ ਸਾਬਕਾ  ਮੀਤ ਪ੍ਰਧਾਨ ਮਨਜੀਤ ਕੁਮਾਰ, ਸਰਕਲ ਆਗੂ ਵਿਜੇ ਕੁਮਾਰ ਅਤੇ ਸਾਬਕਾ ਆਗੂ ਜਸਵੰਤ ਰਾਏ ਵਲੋਂ ਵੀ ਸ਼ਿਰਕਤ ਕੀਤੀ ਗਈ। 
ਨਵੀਂ ਚੁਣੀ ਮੰਡਲ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ, ਸਰਪਰੱਸਤ ਪਰਮਜੀਤ ਸਿੰਘ, ਸੀ: ਮੀਤ ਪ੍ਰਧਾਨ ਰਵਿੰਦਰ ਭਾਸਕਰ, ਮੀਤ ਪ੍ਧਾਨ ਸ਼ੰਭੂ ਨਰਾਇਣ ਸਿੰਘ, ਜਨਰਲ ਸਕੱਤਰ  ਮਦਨ ਲਾਲ, ਸਹਾਇਕ ਸਕੱਤਰ ਜੁਗਿੰਦਰ ਸਿੰਘ, ਵਿਤ ਸਕੱਤਰ ਹੁਕਮ ਚੰਦ, ਪ੍ਰੈਸ ਸਕੱਤਰ ਪਰੇਮ ਚੰਦ, ਜਥੇਬੰਦਕ ਸਕੱਤਰ ਸੁਰਿੰਦਰ ਸਿੰਘ ਅਤੇ ਆਡੀਟਰ ਦੇਵ ਰਾਜ ਆਹੁਦੇਦਾਰ ਚੁਣੇ ਗਏ। ਨਵੀਂ ਚੁਣੀ ਮੰਡਲ ਕਮੇਟੀ ਵਲੋਂ ਹਾਉਸ ਨੂੰ ਪੂਰੀ ਜਿੰਮੇਵਾਰੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ।