
ਇਨਕਮ ਟੈਕਸ ਵਿਭਾਗ ਵੱਲੋਂ ਗੜਸ਼ੰਕਰ ਵਿਚ ਆਊਟ ਰੀਚ ਪ੍ਰੋਗਰਾਮ ਤਹਿਤ ਸੈਮੀਨਾਰ ਲਗਾਇਆ
ਗੜ੍ਹਸ਼ੰਕਰ, 14 ਦਸੰਬਰ - ਇਨਕਮ ਟੈਕਸ ਵਿਭਾਗ ਵੱਲੋਂ ਗੜਸ਼ੰਕਰ ਦੇ ਸ੍ਰੀ ਵਿਸ਼ਵਕਰਮਾ ਮੰਦਿਰ ਵਿੱਚ ਆਮਦਨ ਕਰ ਦੇਣ ਵਾਲੇ ਕਰ ਦਾਤਾਵਾਂ ਲਈ ਇੱਕ ਵਿਸ਼ੇਸ਼ ਸੈਮੀਨਾਰ ਲਗਵਾਇਆ ਗਿਆ।ਆਊਟ ਰੀਚ ਪ੍ਰੋਗਰਾਮ ਤਹਿਤ ਲਗਾਏ ਗਏ| ਇਸ ਸੈਮੀਨਾਰ ਦੌਰਾਨ ਆਈ ਟੀ ਓ ਕਮਲ ਕਿਸ਼ੋਰ ਵਿਸ਼ੇਸ਼ ਤੌਰ ਤੇ ਆਪਣੀ ਟੀਮ ਸਹਿਤ ਪਹੁੰਚੇ|
ਗੜ੍ਹਸ਼ੰਕਰ, 14 ਦਸੰਬਰ - ਇਨਕਮ ਟੈਕਸ ਵਿਭਾਗ ਵੱਲੋਂ ਗੜਸ਼ੰਕਰ ਦੇ ਸ੍ਰੀ ਵਿਸ਼ਵਕਰਮਾ ਮੰਦਿਰ ਵਿੱਚ ਆਮਦਨ ਕਰ ਦੇਣ ਵਾਲੇ ਕਰ ਦਾਤਾਵਾਂ ਲਈ ਇੱਕ ਵਿਸ਼ੇਸ਼ ਸੈਮੀਨਾਰ ਲਗਵਾਇਆ ਗਿਆ।ਆਊਟ ਰੀਚ ਪ੍ਰੋਗਰਾਮ ਤਹਿਤ ਲਗਾਏ ਗਏ| ਇਸ ਸੈਮੀਨਾਰ ਦੌਰਾਨ ਆਈ ਟੀ ਓ ਕਮਲ ਕਿਸ਼ੋਰ ਵਿਸ਼ੇਸ਼ ਤੌਰ ਤੇ ਆਪਣੀ ਟੀਮ ਸਹਿਤ ਪਹੁੰਚੇ|
ਉਹਨਾਂ ਨੇ ਇਸ ਮੌਕੇ ਦੱਸਿਆ ਕਿ ਲਾਲ ਚੰਦ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਅੰਮ੍ਰਿਤਸਰ ਅਤੇ ਸ਼੍ਰੀ ਜੇਐਸ ਮਿਿਨਹਾਸ ਕਮਿਸ਼ਨਰ ਆਫ ਇਨਕਮ ਟੈਕਸ 1, ਜਲੰਧਰ ਅਤੇ ਯਸ਼ਦਿੰਦਰ ਗਰਗ ਐਡੀਸ਼ਨਲ ਕਮਿਸ਼ਨਰ ਆਫ ਇਨਕਮ ਟੈਕਸ ਰੇਂਜ ਜਲੰਧਰ ਇੱਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਏ ਗਏ ਇਸ ਪ੍ਰੋਗਰਾਮ ਤਹਿਤ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਦੀਆਂ ਵਪਾਰੀਆਂ ਅਤੇ ਕਰ ਦਾਤਾਵਾਂ ਨੂੰ ਜਾਣਕਾਰੀ ਦਿੱਤੀ ਗਈ।
ਉਨਾਂ ਨੇ ਦੱਸਿਆ ਕਿ ਡਾਇਰੈਕਟ ਟੈਕਸ ਵਿਵਦ ਸੇ ਵਿਸ਼ਵਾਸ ਸਕੀਮ 2024 ਸਬੰਧੀ ਜਿੱਥੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਉੱਥੇ ਨਾਲ ਹੀ ਐਡਵਾਂਸ ਟੈਕਸ ਪੇਮੈਂਟ ਦੀ ਅਦਾਇਗੀ ਸਬੰਧੀ ਵੀ ਕਰ ਦਾਤਾਵਾਂ ਨੂੰ ਜਾਣਕਾਰੀ ਦਿੱਤੀ ਗਈ।
ਇਸ ਸੈਮੀਨਾਰ ਵਿਚ ਨਵਲ ਕਿਸ਼ੋਰ ਇੰਸਪੈਕਟਰ, ਸ਼ਬਦ ਕੁਮਾਰ ਸਿੰਘ ਇੰਸਪੈਕਟਰ, ਪਰਵੀਨ ਕੁਮਾਰ ਟੈਕਸ ਅਸਿਸਟੈਂਟ, ਵਿਜੇ ਕੁਮਾਰ ਸਿਹਤ ਵਿਭਾਗ ਦੇ ਹੋਰ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਗੜਸ਼ੰਕਰ ਦੇ ਵੱਖ ਵੱਖ ਵਪਾਰ ਮੰਡਲਾਂ ਨਾਲ ਜੁੜੇ ਹੋਏ ਵਪਾਰੀਆਂ ਅਤੇ ਇਨਕਮ ਟੈਕਸ ਅਦਾ ਕਰਨ ਵਾਲੇ ਕਰਦਾਂਤਾਂਵਾਂ ਨੇ ਇਸ ਮੌਕੇ ਹਾਜ਼ਰ ਹੋ ਕੇ ਆਪਣੇ ਸ਼ੰਕੇ ਅਤੇ ਸ਼ੰਸ਼ਾਵਾਂ ਸਬੰਧੀ ਜਾਣਕਾਰੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਗੱਲਬਾਤ ਕਰਦੇ ਹੋਏ ਚਾਰਟਰਡ ਅਕਾਊਂਟੈਂਟ ਸੀਏ ਨਿਿਤਨ ਕੁਮਾਰ ਗੁਪਤਾ ਨੇ ਦੱਸਿਆ ਕਿ ਅਜਿਹੇ ਕੈਂਪ ਕਰਦਾਤਾਵਾਂ ਲਈ ਅਤੇ ਵਕੀਲਾਂ ਤੇ ਸੀਏ ਵਾਸਤੇ ਬਹੁਤ ਹੀ ਲਾਭ ਵਾਲੇ ਸਾਬਿਤ ਹੁੰਦੇ ਹਨ| ਉਹਨਾਂ ਨੇ ਮਹਿਕਮੇ ਦੇ ਅਧਿਕਾਰੀਆਂ ਦੀ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਜੋ ਗੜਸ਼ੰਕਰ ਵਿੱਚ ਅਜਿਹੇ ਕੈਂਪ ਤੇ ਸੈਮੀਨਾਰ ਲਾ ਕੇ ਸਮੇਂ ਸਮੇਂ ਤੇ ਕਰਦਤਾਵਾਂ ਦਾ ਮਾਰਗਦਰਸ਼ਨ ਕਰਦੇ ਹਨ।
