ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ

ਨਵਾਂਸ਼ਹਿਰ/ਬੰਗਾ- ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਯੋਗ ਅਗਵਾਈ ਹੇਠ ਐੱਨ. ਐੱਸ. ਐੱਸ ਵਿਭਾਗ, ਐੱਨ.ਸੀ.ਸੀ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸਾਂਝੇ ਤੌਰ 'ਤੇ "ਰਾਸ਼ਟਰੀ ਵੋਟਰ ਦਿਵਸ"ਮਨਾਇਆ ਗਿਆ।

ਨਵਾਂਸ਼ਹਿਰ/ਬੰਗਾ- ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਯੋਗ ਅਗਵਾਈ ਹੇਠ ਐੱਨ. ਐੱਸ. ਐੱਸ ਵਿਭਾਗ, ਐੱਨ.ਸੀ.ਸੀ ਅਤੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਸਾਂਝੇ ਤੌਰ 'ਤੇ "ਰਾਸ਼ਟਰੀ ਵੋਟਰ ਦਿਵਸ"ਮਨਾਇਆ ਗਿਆ। 
ਇਸ ਮੌਕੇ ਵਲੰਟੀਅਰ ਬਲਜੀਤ ਕੌਰ ਵੱਲੋਂ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਵਿੱਚ ਅਹਿਮ ਵਿਸ਼ਵਾਸ਼ ਜਿਤਾਉਦਿਆਂ ਇਸਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਦਿਆਂ ਬਾਕੀ ਵਲੰਟੀਅਰ ਸਾਥੀਆਂ ਨੂੰ ਸਹੁੰ ਚੁਕਾਈ ਗਈ। ਪ੍ਰਿੰਸੀਪਲ ਸਾਹਿਬ ਨੇ ਇਸ ਮੌਕੇ ਵਲੰਟੀਅਰਾਂ ਨੂੰ ਸੰਬੋਧਿਤ ਹੁੰਦਿਆ ਵੋਟ ਦੀ ਵਰਤੋਂ ਅਤੇ ਇਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਐੱਨ. ਐੱਸ. ਐੱਸ ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਵਿਪਨ ਅਤੇ ਡਾ. ਨਿਰਮਲਜੀਤ ਕੌਰ ਨੇ ਵੀ 'ਚੋਣਾਂ ਵਿਚ ਵਿਦਿਆਰਥੀਆਂ ਦੀ ਭੂਮਿਕਾ' ਵਿਸ਼ੇ 'ਤੇ ਆਪਣੇ ਵਿਚਾਰ ਰੱਖਦਿਆਂ ਵੋਟਰ ਹੈਲਪਲਾਈਨ ਸੰਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ|
ਡਾ. ਨਵਨੀਤ ਕੌਰ ਵਲੋਂ ਵੀ'ਲੋਕਤੰਤਰ ਅਤੇ ਚੋਣ ਪ੍ਰਕਿਰਿਆ'ਦੇ ਸੰਬੰਧ ਵਿਚ ਵਿਦਿਆਰਥੀਆਂ ਨੂੰ ਆਪਣੇ ਸ਼ਬਦਾਂ ਰਾਹੀਂ ਜਾਗਰੂਕ ਕੀਤਾ। ਇਸ ਮੌਕੇ ਪ੍ਰੋ. ਮਨਮੰਤ ਸਿੰਘ, ਕਾਲਜ ਸੁਪਰਡੈਂਟ ਪਰਮਜੀਤ ਸਿੰਘ, ਪ੍ਰੋ., ਕਿਸ਼ੋਰ ਕੁਮਾਰ, ਪ੍ਰੋ. ਤਜਿੰਦਰ ਸਿੰਘ, ਪ੍ਰੋ. ਓਕਾਰ ਸਿੰਘ,ਨਵਜੀਤ ਸਿੰਘ ਅਤੇ ਐੱਨ. ਐੱਸ. ਐੱਸ ਅਤੇ ਐੱਨ. ਸੀ. ਸੀ. ਵਲੰਟੀਅਰ ਹਾਜ਼ਰ ਸਨ।