ਐੱਚ.ਕੇ.ਐੱਮ. ਐਰੀਨਾ ਮੁਲਤਾਨਪੁਰ ਵਿਖੇ ਤਿੰਨ ਦਿਨਾਂ ਸ਼ੂਟਿੰਗ ਮੁਕਾਬਲੇ ਸ਼ੁਰੂ
ਪਟਿਆਲਾ, 6 ਦਸੰਬਰ- ਪਟਿਆਲਾ-ਰਾਜਪੁਰਾ ਸੜਕ 'ਤੇ ਸਥਿੱਤ ਪਿੰਡ ਮੁਲਤਾਨਪੁਰ ਵਿਖੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀਆਂ ਸ਼ੂਟਿੰਗ ਤੇ ਹੋਰ ਸਹੂਲਤਾਂ ਵਾਲੀ ਰੇਂਜ ਐੱਚ.ਕੇ.ਐਮ. ਸ਼ੂਟਿੰਗ ਐਰੀਨਾ ਵਿਖੇ ਤਿੰਨ ਦਿਨਾਂ ਸ਼ੂਟਿੰਗ ਮੁਕਾਬਲੇ ਆਰੰਭ ਹੋਏ। ਇਸਦੇ ਡਾਇਰੈਕਟਰ ਗੁਰਮੀਤ ਸਿੰਘ ਮੁੰਡੇ ਨੇ ਦੱਸਿਆ ਕਿ ਐੱਚ.ਕੇ.ਐਮ. ਸ਼ੂਟਿੰਗ ਐਰੀਨਾ ਪੰਜਾਬ ਦੀ ਪਹਿਲੀ ਫੁੱਲ ਇਲੈਕਟ੍ਰੋਨਿਕ ਰੇਂਜ ਹੈ।

ਇੱਥੇ 10, 25 ਅਤੇ 50 ਮੀਟਰ ਰੇਂਜਾਂ ਹਨ ਤੇ ਵਿਸ਼ੇਸ਼ ਮਾਹਰਾਂ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਮ ਅਤੇ ਯੋਗਾ ਸੈਸ਼ਨ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਹੋਰ ਦੱਸਿਆ ਕਿ ਮੁਕਾਬਲੇ ਤਿੰਨ ਦਿਨ ਚੱਲਣਗੇ ਤੇ 8 ਦਸੰਬਰ ਨੂੰ ਜੇਤੂਆਂ ਨੂੰ ਸਨਮਾਨਤ ਕੀਤਾ ਜਾਵੇਗਾ।