ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਤਨਾਅ ਤੋਂ ਵੀ ਕਰ ਰਹੀ ਹੈ ਮੁਕਤ- ਐਸ.ਡੀ.ਐਮ. ਅਮਿਤ ਗੁਪਤਾ

ਡੇਰਾਬਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 04 ਦਸੰਬਰ, 2024: ਜ਼ਿਲ੍ਹੇ ’ਚ ਸੀ ਐਮ ਦੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜਿੰਦਗੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਲਈ ਵੀ ਸਫ਼ਲਤਾਪੂਰਵਕ ਪ੍ਰੇਰ ਰਹੀ ਹੈ, ਜਿਸ ਦਾ ਲੋਕ ਭਰਪੂਰ ਲਾਹਾ ਲੈ ਰਹੇ ਹਨ। ਐਸ.ਡੀ.ਐਮ. ਡੇਰਾਬਸੀ, ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਅਤੇ ਡੇਰਾਬਸੀ ਵਿੱਚ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਦੀ ਯੋਗਸ਼ਾਲਾ ਅਧੀਨ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਲਗਦੀਆਂ ਯੋਗਾ ਕਲਾਸਾਂ ਨੇ ਆਮ ਲੋਕਾਂ ਦੀ ਜਿੰਦਗੀ ਵਿੱਚ ਭਾਰੀ ਬਦਲਾਅ ਲਿਆਂਦਾ ਹੈ।

ਇੰਨ੍ਹਾਂ ਯੋਗ ਕਲਾਸਾਂ ਵਿੱਚ ਯੋਗ ਅਭਿਆਸ ਰਾਹੀਂ ਲੋਕ ਆਪਣੀ ਨਰੋਈ ਸਿਹਤ ਪ੍ਰਤੀ ਜਾਗਰੂਕ ਹੋਏ ਹਨ ਅਤੇ ਜਿੰਦਗੀ ਦੇ ਰੁਝੇਵਿਆਂ ਦੇ ਨਾਲ-ਨਾਲ ਆਪਣੀ ਸਿਹਤ ਨੂੰ ਯੋਗਾ ਅਭਿਆਸ ਰਾਹੀਂ ਤੰਦਰੁਸਤ ਅਤੇ ਰੋਗ ਮੁਕਤ ਕਰਨ ਲਈ ਵੀ ਧਿਆਨ ਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਯੋਗਾ ਟ੍ਰੇਨਰ ਗੁਰਪਰਾਦੀਪ ਕੌਰ ਜ਼ੀਰਕਪੁਰ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾ ਰਹੀ ਹੈ। 
ਪਹਿਲੀ ਕਲਾਸ ਰਗਾਲੀਆ ਟਾਵਰਜ, ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 6.05 ਤੋਂ 7.05 ਵਜੇ ਤੱਕ, ਦੂਜੀ ਕਲਾਸ ਅਤੇ ਤੀਜੀ ਕਲਾਸ ਬਸੰਤ ਵਿਹਾਰ ਫੇਜ਼-1 ਪਾਰਕ, ਢਕੋਲੀ, ਜ਼ੀਰਕਪੁਰ ਵਿਖੇ ਸਵੇਰੇ 7.15 ਤੋਂ 8.15 ਵਜੇ ਤੱਕ ਅਤੇ 9.10 ਤੋਂ 10.10 ਵਜੇ ਤੱਕ ਚੌਥੀ ਕਲਾਸ ਸ੍ਰੀ ਕ੍ਰਿਸ਼ਨਾ ਹੋਮਜ਼, ਢਕੋਲੀ, ਜ਼ੀਰਕਪੁਰ ਵਿਖੇ ਦੁਪਿਹਰ 2.50 ਤੋਂ 3.50 ਵਜੇ ਅਤੇ ਪੰਜਵੀਂ ਕਲਾਸ ਏਅਰ ਫੋਰਸ ਇਨਕੇਲਵ, ਸ਼ਿਵ ਮੰਦਿਰ, ਢਕੋਲੀ, ਜ਼ੀਰਕਪੁਰ ਵਿਖੇ ਬਾਅਦ ਦੁਪਿਹਰ 4.00 ਤੋਂ 5.00 ਵਜੇ ਤੱਕ ਛੇਵੀਂ ਅਤੇ ਆਖਰੀ ਕਲਾਸ ਕ੍ਰਿਸ਼ਨਾ ਇਨਕਲੇਵ, ਬਲਾਕ ਬੀ ਅਤੇ ਡੀ ਪਾਰਕ, ਢਕੋਲੀ, ਜ਼ੀਰਕਪੁਰ ਵਿਖੇ ਸ਼ਾਮ 5.05 ਤੋਂ 6.05 ਵਜੇ ਤੱਕ ਲਾਈ ਜਾਂਦੀ ਹੈ।
 ਟ੍ਰੇਨਰ ਗੁਰਪਰਾਦੀਪ ਕੌਰ ਵੱਲੋਂ ਦੱਸਿਆ ਗਿਆ ਕਿ ਜ਼ੀਰਕਪੁਰ ਵਿਖੇ ਰੋਜਾਨਾ ਲੱਗਣ ਵਾਲੀਆਂ ਵੱਖ-ਵੱਖ 6 ਕਲਾਸਾਂ ਦਾ ਸਮਾਂ ਇੱਕ ਘੰਟੇ ਦਾ ਹੁੰਦਾ ਹੈ। ਇੰਨ੍ਹਾਂ ਯੋਗਾ ਕਲਾਸਾਂ ਰਾਹੀਂ ਲੋਕਾਂ ਨੂੰ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਯੋਗ ਆਸਨਾਂ ਨਾਲ ਰਾਹਤ ਮਿਲੀ ਹੈ। ਉਨ੍ਹਾਂ ਦੁਆਰਾ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਲੋੜੀਂਦੇ ਯੋਗ ਆਸਣ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਯੋਗਾ ਕੈਂਪ ’ਚ ਭਾਗ ਲੈਣ ਵਾਲਿਆਂ ਨੂੰ ਕੁਝ ਰੋਜ਼ਾਨਾ ਕੀਤੇ ਜਾਣ ਵਾਲੇ ਯੋਗ ਆਸਨਾਂ ਤੋਂ ਇਲਾਵਾ ਭਾਗੀਦਾਰਾਂ ਵੱਲੋਂ ਉਨ੍ਹਾਂ ਦੁਆਰਾ ਦੱਸੀ ਗਈ ਸਰੀਰਕ ਲੋੜ ਮੁਤਾਬਕ ਵੀ ਵਿਸ਼ੇਸ਼ ਆਸਣ ਕਰਵਾਏ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਯੋਗਾ ਦਾ ਸਹੀ ਲਾਭ ਮਿਲ ਸਕੇ। 
ਇਨ੍ਹਾਂ ਕੈਂਪਾਂ ’ਚ ਭਾਗ ਲੈਣ ਵਾਲੇ ਲੋਕਾਂ ’ਚ ਰੋਜ਼ਾਨਾ ਆਉਂਦੇ ਵੱਖ-ਵੱਖ ਭਾਗੀਦਾਰਾਂ ਦਾ ਕਹਿਣਾ ਹੈ ਕਿ ਯੋਗਾ ਰਾਹੀਂ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਰਾਹਤ ਮਿਲੀ ਹੈ। ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਲਈ ਸੀ ਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ ਅਤੇ ਕਲਾਸ ਲਾਉਣ ਦਾ ਵੀ ਕੋਈ ਚਾਰਜ ਜਾਂ ਫ਼ੀਸ ਨਹੀਂ ਲਈ ਜਾਂਦੀ। 
ਵਧੇਰੇ ਜਾਣਕਾਰੀ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਇੱਕ ਸਮਰਪਿਤ ਹੈਲਪਲਾਈਨ ਨੰਬਰ 76694-00500 ਵੀ ਹੈ, ਜਿਸ ਤੇ ਸੰਪਰਕ ਕਰਕੇ ਉਹ ਲੋਕ ਜਿਨ੍ਹਾਂ ਨੇ ਅਜੇ ਸ਼ਾਮਲ ਹੋਣਾ ਹੈ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।