ਬੱਚਿਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਪਹਿਲਾ ਹੀ ਆਪਣੇ ਟੀਚੇ ਤੈਅ ਕਰਨੇ ਚਾਹੀਦੇ ਨੇ-ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ: ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਸਮਾਜਿਕ ਘਟਨਾਵਾਂ ਦੇ ਨਾਲ-ਨਾਲ ਆਰਥਿਕ ਤੌਰ ਉੱਪਰ ਹੋ ਰਹੀਆਂ ਤਬਦੀਲੀਆਂ ’ਤੇ ਵੀ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਤਦ ਹੀ ਸਮੇਂ ਦੇ ਹਾਣ ਦਾ ਬਣਿਆ ਜਾ ਸਕਦਾ ਹੈ| ਇਹ ਪ੍ਰਗਟਾਵਾ ਬੂਲਾਵਾੜੀ ਸਥਿਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਐੱਮ.ਡੀ. ਪਰਮਜੀਤ ਸਿੰਘ ਸੱਚਦੇਵਾ ਵੱਲੋਂ ਅਕਾਲ ਅਕੈਡਮੀ ਚੌਂਲਾਂਗ ਦੇ ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ| ਜੋ ਕਿ ਇੱਥੇ ਵਿੱਦਿਅਕ ਟੂਰ ਦੌਰਾਨ ਅਰਥ ਸ਼ਾਸ਼ਤਰ ਨਾਲ ਸਬੰਧਿਤ ਗਿਆਨ ਵਿੱਚ ਵਾਧਾ ਕਰਨ ਲਈ ਪੁੱਜੇ ਸਨ।

ਇਨ੍ਹਾਂ 40 ਦੇ ਲੱਗਭੱਗ ਵਿਦਿਆਰਥੀਆਂ ਦੇ ਨਾਲ ਕਮਰਸ ਟੀਚਰ ਰਾਹੁਲ ਆਨੰਦ, ਪੀ.ਟੀ.ਟੀਚਰ ਅਮਨਦੀਪ ਕੁਮਾਰ, ਇੰਗਲਿਸ਼ ਟੀਚਰ ਕੰਵਲਜੀਤ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਸੱਚਦੇਵਾ ਸਟਾਕਸ ਦੇ ਸਟਾਫ ਵੱਲੋਂ ਇਨ੍ਹਾਂ ਬੱਚਿਆਂ ਦਾ ਜਿੱਥੇ ਦਫਤਰ ਪੁੱਜਣ ’ਤੇ ਸਵਾਗਤ ਕੀਤਾ ਗਿਆ| ਉੱਥੇ ਹੀ ਇਨ੍ਹਾਂ ਨੂੰ ਦੇਸ਼ ਵਿਦੇਸ਼ ਦੀਆਂ ਬਦਲ ਰਹੀਆਂ ਆਰਥਿਕ ਸਥਿਤੀਆਂ ਤੋਂ ਵੀ ਜਾਣੂ ਕਰਵਾਇਆ।
ਇਸ ਸਮੇਂ ਪਰਮਜੀਤ ਸੱਚਦੇਵਾ ਨੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਇਨ੍ਹਾਂ ਨੂੰ ਸਿੱਖਿਆ ਦਿੱਤੀ ਕਿ ਤੁਸੀਂ ਹੁਣ ਤੋਂ ਹੀ ਆਉਣ ਵਾਲੀ ਜ਼ਿੰਦਗੀ ਲਈ ਤਿਆਰੀ ਸ਼ੁਰੂ ਕਰ ਸਕਦੇ ਹੋ| ਤਾਂ ਜੋ ਪੜ੍ਹਾਈ ਪੂਰੀ ਹੋਣ ਉਪਰੰਤ ਤਹਾਨੂੰ ਆਪਣੇ ਟੀਚੇ ਪ੍ਰਾਪਤ ਕਰਨ ਤੇ ਉਨ੍ਹਾਂ ਨੂੰ ਲੱਭਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।