ਬਾਬੂ ਹਰੀ ਸਿੰਘ ਬਾਸੀ ਇੰਟਰਪ੍ਰਾਇਨਸ਼ਿਪ ਸੈਂਟਰ ਦਾ ਵਿਸ਼ੇਸ਼ ਦੌਰਾ ਕੀਤਾ

ਹੁਸ਼ਿਆਰਪੁਰ: ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲ ਪੁਰ ਕੈਂਪਸ ਵਿੱਚ ਚੱਲ ਰਹੇ ਬਾਬੂ ਹਰੀ ਸਿੰਘ ਬਾਸੀ ਇੰਟਰਪ੍ਰਾਇਨਸ਼ਿਪ ਸੈਂਟਰ ਦੇ ਬਾਨੀ ਡਾਕਟਰ ਰਘਵੀਰ ਸਿੰਘ ਬਾਸੀ ਨੇ ਵਿਸ਼ੇਸ਼ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਬਰਜਿੰਦਰ ਕੌਰ ਅਤੇ ਪੁੱਤਰੀ ਰਸਜੀਤ ਕੌਰ ਵੀ ਹਾਜ਼ਰ ਸਨ।

ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਡਾਕਟਰ ਰਘਵੀਰ ਸਿੰਘ ਬਾਸੀ ਦਾ ਸਵਾਗਤ ਕੀਤਾ ਅਤੇ ਇਟਰਪਰਾਇਨਸ਼ਿਪ ਸੈਂਟਰ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾਕਟਰ ਰਘਵੀਰ ਸਿੰਘ ਬਾਸੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਕੇਂਦਰ ਕੋਰਸ ਕਰਵਾ ਕੇ ਜ਼ਿੰਦਗੀ ਵਿੱਚ ਸਫਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਇੰਟਰਪ੍ਰਾਇਨਸ਼ਿਪ ਸੈਂਟਰ ਦੇ ਹੋਰ ਵਿਸਥਾਰ ਸਬੰਧੀ ਵੀ ਸੁਝਾਅ ਹਾਸਿਲ ਕੀਤੇ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਕੰਮਾਂ ਵਿੱਚ ਨਿਪੁੰਨ ਹੋ ਕੇ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਚੰਗਾ ਕੈਰੀਅਰ ਬਣਾਉਣਾ ਚਾਹੀਦਾ ਹੈ। 
ਇਸ ਮੌਕੇ ਸੈਂਟਰ ਦੇ ਡਾਇਰੈਕਟਰ ਪ੍ਰਿਤਪਾਲ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੈਂਟਰ ਵਿੱਚੋਂ ਹੁਨਰ‌ ਕੇਂਦਰਿਤ ਕੋਰਸ ਹਾਸਲ ਕਰਕੇ ਵੱਖ ਵੱਖ ਖੇਤਰਾਂ ਵਿੱਚ ਸਫਲ ਹੋਣ ਵਾਲੇ ਵਿਦਿਆਰਥੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।