
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਸਿਹਤ ਵਿਭਾਗ ਪੰਜਾਬ ਵਿਚਲੇ ਘਰ-ਘਰ ਦਵਾਈਆਂ ਦਾ ਛਿੜਕਾਓ ਕਰਨ ਵਾਲੇ ਕਾਮਿਆਂ ਵੱਲੋਂ ਸਿਹਤ ਮੰਤਰੀ ਨੂੰ ਸੌਂਪਿਆ ਆਪਣੀਆਂ ਮੰਗਾਂ ਦਾ ਮੰਗ ਪੱਤਰ- ਦਰਸ਼ਨ ਲੁਬਾਣਾ
ਪਟਿਆਲਾ 21 ਅਗਸਤ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਸਰਕਾਰਾਂ ਤੇ ਸਿਹਤ ਵਿਭਾਗ ਦੇ ਪ੍ਰਸ਼ਾਸ਼ਨ ਲਗਾਤਾਰ ਅੱਖੋ ਔਹਲੇ ਕੀਤੇ ਜਾ ਰਹੇ ਪੰਜਾਬ ਵਿਚਲੇ ਸ਼ਹਿਰਾਂ, ਪਿਡਾਂ, ਕਸਬਿਟਾਂ ਵੱਚ ਘਰ—ਘਰ ਮਲੇਰੀਆ ਦਵਾਈਆਂ ਦਾ ਸਾਲਾਬੱਧੀ ਛਿਣਕਾਓ ਕਰਨ ਵਾਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਐਂਟੀਲਾਰਵਾ ਕਰਮੀਆਂ ਨੇ ਆਪਣੀਆਂ ਇੱਕ ਦਰਜਨ ਦੇ ਲਗਭਗ ਮੰਗਾਂ ਤੇ ਸਮੱਸਿਆਵਾਂ ਦਾ ਮੰਗ ਪੱਤਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਨਾ ਤੇ ਪੰਜਾਬ ਵਿੱਚ ਆਏ ਕਾਮਿਆਂ ਨੇ ਇੱਕ ਵੱਡਾ ਡੈਪੂਟੇਸ਼ਨ ਬਣਾਕੇ ਰੈਲੀ ਕਰਨ ਉਪਰੰਤ ਸੌਂਪਿਆ ਗਿਆ।
ਪਟਿਆਲਾ 21 ਅਗਸਤ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਸਰਕਾਰਾਂ ਤੇ ਸਿਹਤ ਵਿਭਾਗ ਦੇ ਪ੍ਰਸ਼ਾਸ਼ਨ ਲਗਾਤਾਰ ਅੱਖੋ ਔਹਲੇ ਕੀਤੇ ਜਾ ਰਹੇ ਪੰਜਾਬ ਵਿਚਲੇ ਸ਼ਹਿਰਾਂ, ਪਿਡਾਂ, ਕਸਬਿਟਾਂ ਵੱਚ ਘਰ—ਘਰ ਮਲੇਰੀਆ ਦਵਾਈਆਂ ਦਾ ਸਾਲਾਬੱਧੀ ਛਿਣਕਾਓ ਕਰਨ ਵਾਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਐਂਟੀਲਾਰਵਾ ਕਰਮੀਆਂ ਨੇ ਆਪਣੀਆਂ ਇੱਕ ਦਰਜਨ ਦੇ ਲਗਭਗ ਮੰਗਾਂ ਤੇ ਸਮੱਸਿਆਵਾਂ ਦਾ ਮੰਗ ਪੱਤਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਨਾ ਤੇ ਪੰਜਾਬ ਵਿੱਚ ਆਏ ਕਾਮਿਆਂ ਨੇ ਇੱਕ ਵੱਡਾ ਡੈਪੂਟੇਸ਼ਨ ਬਣਾਕੇ ਰੈਲੀ ਕਰਨ ਉਪਰੰਤ ਸੌਂਪਿਆ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਨਰਲ ਸਕੱਤਰ ਬਲਜਿੰਦਰ ਸਿੰਘ, ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ, ਬਲਬੀਰ ਸਿੰਘ, ਸ਼ਿਵ ਚਰਨ, ਬਲਵੀਰ ਸਿੰਘ, ਰਾਕੇਸ਼ ਕੁਮਾਰ, ਨਾਰੰਗ ਸਿੰਘ ਸੀ.ਮੀਤ ਪ੍ਰਧਾਨ, ਰਾਜੇਸ਼ ਗੋਲੂ, ਦੇਸ਼ ਰਾਜ, ਧਰਮਿੰਦਰ ਸਿੰਘ ਨਥਨੀ ਆਦਿ ਆਗੂ ਪਹੁੰਚੇ ਹੋਏ ਸਨ।
ਸਿਹਤ ਵਿਭਾਗ ਵਿਚਲੇ ਐਟੀ ਲਾਰਵਾ ਕਾਮਿਆਂ ਦੀਆਂ ਮੰਗਾਂ ਜ਼ੋ ਸਿਹਤ ਮੰਤਰੀ ਨੂੰ ਸੋਪੀਆ ਗਈਆਂ ਸਨ ਦਾ ਜਿਕਰ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਇਨ੍ਹਾਂ ਕਾਮਿਆਂ ਨੂੰ ਘੱਟੋ—ਘੱਟ ਉਜਰਤਾ ਨਹੀਂ ਦਿੱਤੀਆਂ ਜਾਂਦੀਆਂ, ਸਾਲ ਵਿੱਚ 6 ਮਹੀਨੇ ਕੰਮ 6 ਮਹੀਨੇ ਬਰੇਕਾਂ ਪਾਈਆਂ ਜਾਂਦੀਆ ਹਨ। ਜਹਿਰੀਲੀਆਂ ਦਵਾਈਆਂ ਛਿੜਕਾਓ ਲਈ ਕੋਈ ਵੀ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਜਾਂਦੀਆਂ, ਵਰਦੀਆਂ, ਸਰਕਾਰੀ ਛੁੱਟੀਆਂ, ਤਨਖਾਹਾਂ ਮਨਮਰਜੀ ਨਾਲ ਮਲੇਰੀਆ ਅਧਿਕਾਰੀ ਅਦਾ ਕਰਦੇ ਹਨ। ਇਹ ਤਨਖਾਹਾਂ ਸਰਕਾਰ ਦੀਆਂ ਹਦਾਇਤਾ ਦੇ ਉਲਟ ਕੱਟ ਕੇ ਦਿੱਤੀ ਜਾਂਦੀ ਹੈ।
ਪਰੰਤੂ ਬੈਂਕਾਂ ਰਾਹੀਂ ਨਹੀਂ ਦਿੱਤੀ ਜਾਂਦੀ ਹੈ, ਇਹ ਇੱਕ ਵੱਡੀ ਕੁਰਪਸ਼ਨ ਹੈ। ਰੈਗੂਲਰ ਕੰਮ ਨਹੀਂ ਇਹ ਵੀ ਵਿਭਾਗ ਵਿਚਲੀ ਕਰਪਸ਼ਨ ਹੈ। ਦਵਾਈਆਂ ਛਿਣਕਾਓ ਦਾ ਕੋਈ ਏਰੀਆ ਨਿਸ਼ਚਿਤ ਨਹੀਂ ਕੀਤਾ ਹੋਇਆ। ਦਰਸ਼ਨ ਲੁਬਾਣਾ ਨੇ ਕਿਹਾ ਕਿ ਇਹਨਾ ਕਾਮਿਆਂ ਦਾ ਲੰਮੇ ਸਮੇਂ ਤੋਂ ਲਗਾਤਾਰ ਆਰਥਿਕ, ਸਹੁਲਤਾਂ ਪੱਖੋਂ ਸ਼ੋਸ਼ਣ ਹੋ ਰਿਹਾ ਹੈ, ਇਕ ਤਰ੍ਹਾਂ ਦਵਾਈਆਂ ਛਿੜਕਾਅ ਦਾ ਕੰਮ ਸਾਰਾ ਸਾਲ ਜਾਰੀ ਰੱਖਣਾ ਚਾਹੀਦਾ ਹੈ, ਇਸ ਵਿੱਚ ਬਹੁਤ ਵੱਡੀ ਕੁਰਪਸ਼ਨ ਹੈ।
ਮੰਗ ਪੱਤਰ ਵਿੱਚ ਸਿਹਤ ਮੰਤਰੀ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋ ਮੰਗ ਕੀਤੀ, ਇਹਨਾਂ ਕਾਮਿਆਂ ਨੂੰ ਰੈਗੂਲਰ ਕੰਮ ਤੇ ਰੱਖਿਆ ਜਾਵੇ, ਸੇਵਾਵਾ ਪੱਕੀਆਂ ਕੀਤੀਆਂ ਜਾਣ, ਘੱਟੋ ਘੱਟ ਉਜਰਤਾ ਦਿੱਤੀਆਂ ਜਾਣ, ਸਰਕਾਰੀ ਸਹੂਲਤਾਂ ਪੂਰੀਆਂ ਦਿੱਤੀਆਂ ਜਾਣ, ਕੰਮ ਦਾ ਸਮਾਂ ਤੇ ਏਰੀਆ ਨਿਸ਼ਚਿਤ ਕੀਤਾ ਜਾਵੇ, ਵਰਦੀਆਂ ਕੰਮ ਸਮੇਂ ਸੇਫਟੀ ਕਿੱਟਾ ਦਿੱਤੀਆਂ ਜਾਣ, ਟਰੈਵਲਿੰਗ ਅਲਾਊਂਸ ਦਿੱਤਾ ਜਾਵੇ, ਸਨਾਖਤੀ ਕਾਰਡ ਬਣਾ ਕੇ ਦਿੱਤਾ ਜਾਵੇ, ਛਿਣਕਾਓ ਸਮੇਂ ਦਵਾਈ ਸਮੇਂ ਸਾਰਾ ਇਲਾਜ ਮੁਫ਼ਤ ਕੀਤਾ ਜਾਵੇ, ਤੇ ਜੀਵਨ ਬਿਮਾ ਘੱਟੋ—ਘੱਟ (ਦਸ ਲੱਖ) ਦਾ ਸਰਕਾਰੀ ਤੌਰ ਤੇ ਕੀਤਾ ਜਾਵੇ ਤਾਂ ਕੋਈ ਵੀ ਅਣਸੁਖਾਵੀ ਘਟਨਾ ਵਾਪਰਨ ਤੇ ਐਕਸ ਗ੍ਰੇਸ਼ੀਆ ਗ੍ਰਾਂਟ ਵੀ ਦਿੱਤੀ ਜਾਵੇ, ਮੁਕਮਲ ਵਰਦੀਆਂ, ਬੂਟ ਜਰਸੀਆਂ ਕੰਮ ਸਮੇਂ ਦਿੱਤੀਆਂ ਜਾਣ।
ਮੰਗ ਕੀਤੀ ਗਈ ਕਿ ਵਿਭਾਗ ਵਿੱਚ ਖਾਲੀ ਪਈਆਂ ਅਸਵਸਥ ਸਹਾਇਕ ਦੀਆਂ ਅਸਾਮੀਆਂ ਤੇ ਐਟੀ ਲਾਰਵਾ ਕਾਮਿਆਂ ਨੂੰ ਅਡਜਸਟ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਮੰਗ ਕੀਤੀ ਗਈ ਕਿ ਐਂਟੀਲਾਰਵਾ ਸਕੀਮ ਵਿਚਲੇ ਸਾਰੇ ਕਰਮੀਆਂ ਨੂੰ ਪੱਕੀਆਂ ਅਸਾਮੀਆਂ ਦੀ ਰਚਨਾ ਕਰਕੇ ਰੱਖਿਆ ਜਾਵੇ।
ਇਸ ਮੌਕੇ ਆਗੂਆਂ ਨੇ ਸਿਹਤ ਮੰਤਰੀ ਤੇ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਇਹ ਐਲਾਨ ਕੀਤਾ ਕਿ ਜੇਕਰ 15 ਦਿਨਾਂ ਦੇ ਅੰਦਰ ਅੰਦਰ ਮੰਗਾਂ ਦਾ ਨਿਪਟਾਰਾ ਯੂਨੀਅਨ ਨਾਲ ਗੱਲਬਾਤ ਕਰਕੇ ਨਾ ਕੀਤਾ ਗਿਆ ਤਾਂ ਮਜਬੂਰ ਸਿਹਤ ਮੰਤਰੀ ਦੇ ਦਫਤਰ ਤੇ ਘਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।
ਜ਼ੋ ਹੋਰ ਮੈਂਬਰਜ਼ ਹਾਜਰ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਅਮਰ ਨਾਥ, ਹਰਪ੍ਰੀਤ ਸਿੰਘ, ਸਵਰਨ, ਰੁਪਿੰਦਰ ਸਿੰਘ, ਹਰਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜ਼ਸਬੀਰ ਸਿੰਘ, ਸੰਨੀ ਸਿੰਘ ਸੰਗਰੂਰ, ਬਲਦੇਵ ਲੁਧਿਆਣਾ, ਵਰਿੰਦਰ ਸਿੰਘ, ਅਕਾਸ਼ਦੀਪ, ਹਰਪ੍ਰੀਤ ਆਦਿ ਹਾਜਰ ਸਨ।
