ਸ਼ਹੀਦ ਭਗਤ ਸਿੰਘ ਅਤੇ ਰਾਜੂ ਬਰਦਰ ਵੈਲਫੇਅਰ ਸੁਸਾਇਟੀ UK ਵਲੋਂ ਉੱਘੇ ਸਮਾਜ ਸੇਵੀ ਅਤੇ ਹਰ ਦਿਲ ਅਜ਼ੀਜ਼ ਵਾਤਾਵਰਨ ਪ੍ਰੇਮੀ ਪ੍ਰੀਤ ਪਾਰੋਵਾਲ ਜੀ ਦਾ ਜਨਮ ਦਿਨ ਹਰੇ ਭਰੇ ਬੂਟੇ ਲਗਾ ਕੇ ਮਨਾਇਆ|
ਸ਼ਹੀਦ ਭਗਤ ਸਿੰਘ ਅਤੇ ਰਾਜੂ ਬਰਦਰ ਵੈਲਫੇਅਰ ਸੁਸਾਇਟੀ UK ਵਲੋਂ ਉੱਘੇ ਸਮਾਜ ਸੇਵੀ ਅਤੇ ਹਰ ਦਿਲ ਅਜ਼ੀਜ਼ ਵਾਤਾਵਰਨ ਪ੍ਰੇਮੀ ਪ੍ਰੀਤ ਪਾਰੋਵਾਲ ਜੀ ਦਾ ਜਨਮ ਦਿਨ ਹਰੇ ਭਰੇ ਬੂਟੇ ਲਗਾ ਕੇ ਮਨਾਇਆ| ਇਸ ਮੌਕੇ ਦਰਸ਼ਨ ਸਿੰਘ ਮੱਟੂ ਜੀ, ਬੀਬੀ ਸੁਭਾਸ਼ ਕੌਰ ਮੱਟੂ, ਹੈਪੀ ਸਾਧੋਵਾਲ, ਸੈਂਡੀ ਭੱਜਲਾਂ ਵਾਲਾ, ਡਾਕਟਰ ਲਖਵਿੰਦਰ ਸਿੰਘ ਲੱਕੀ, ਆਦਿ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ|

ਦਰਸ਼ਨ ਸਿੰਘ ਮੱਟੂ ਜੀ ਨੇ ਕਿਹਾ ਪ੍ਰੀਤ ਪਾਰੋਵਾਲ ਬੇਜ਼ੁਬਾਨ ਜਾਨਵਰਾਂ ਦੀ ਭਲਾਈ ਲਈ ਤਤਪਰ, ਸਮਾਜ ਸੇਵਾ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲਾ ਸੱਭਨਾਂ ਦੇ ਦੁੱਖ ਸੁੱਖ ਵਿਚ ਸਰੀਕ ਹੋਣ ਵਾਲਾ ਹਰ ਦਿਲ ਅਜ਼ੀਜ਼ ਸਨਮਾਨਯੋਗ ਸ਼ਖ਼ਸੀਅਤ ਹੈ| ਹੈਪੀ ਸਾਧੋਵਾਲ ਜੀ ਨੇ ਕਿਹਾ, ਪ੍ਰੀਤ ਪਾਰੋਵਾਲ ਸਮਾਜ ਸੇਵਾ ਦੇ ਖੇਤਰ ਵਿਚ ਚਮਕਦਾ ਸਿਤਾਰਾ ਹੈ, ਜਿਸਦੇ ਨੇਕ ਉਪਰਾਲੇ ਸ਼ਲਾਘਾਯੋਗ ਹਨ|
ਸੈੱਡੀ ਭੱਜਲਾ ਵਾਲਾ ਨੇ ਕਿਹਾ ਪ੍ਰੀਤ ਪਾਰੋਵਾਲ ਹਮੇਸ਼ਾ ਮੇਰੇ ਨਾਲ ਆਵਾਰਾ ਬੇਜ਼ੁਬਾਨ ਜਾਨਵਰਾਂ ਦੇ ਇਲਾਜ ਲਈ ਬਹੁਤ ਮਦਦ ਕਰਦਾ ਹੈ| ਇਹ ਕੋਈ ਆਮ ਇਨਸਾਨ ਨਹੀਂ ਹੈ ਪ੍ਰਮਾਤਮਾ ਦਾ ਭੇਜਿਆ ਹੋਇਆ ਕੋਈ ਫ਼ਰਿਸ਼ਤਾ ਹੈ| ਜਿਸਦੇ ਉੱਦਮ ਸਦਕਾ ਬਹੁਤ ਸਾਰੇ ਬੇਜ਼ੁਬਾਨ ਜਾਨਵਰਾਂ ਨੂੰ ਨਵੀਂ ਜ਼ਿੰਦਗੀ ਮਿਲੀ|
ਮੈਂ ਇਸਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ, ਅਤੇ ਡਾਕਟਰ ਲਖਵਿੰਦਰ ਲੱਕੀ ਜੀ ਨੇ ਕਿਹਾ ਪ੍ਰੀਤ ਪਾਰੋਵਾਲ ਸਮਾਜ ਸੇਵਾ ਵਿਚ ਤਨ ਮਨ ਨਾਲ ਸੇਵਾ ਕਰਦਾ ਹੈ| ਪ੍ਰੀਤ ਇੱਕ ਸਨਮਾਨਯੋਗ ਹਸਤੀ ਦਾ ਮਾਲਕ ਹੈ| ਵਾਤਾਵਰਨ ਪ੍ਰੇਮ ਹੋਰ ਸਮਾਜ ਸੇਵੀ ਕੰਮਾਂ ਵਿੱਚ ਸ਼ਮੂਲੀਅਤ ਕਰਨਾ ਹਰ ਇੱਕ ਨੋਜਵਾਨ ਲਈ ਮਿਸਾਲ ਪੈਦਾ ਕਰਦਾ ਹੈ|