ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਸਤੀਸ਼ ਕੁਮਾਰ ਸੋਨੀ ਨੇ ਬੇਟੀ ਦਾ ਜਨਮ ਦਿਨ ਸਕੂਲੀ ਬੱਚਿਆ ਨਾਲ ਮਨਾਇਆ

ਗੜ੍ਹਸ਼ੰਕਰ: ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣੀ ਬੇਟੀ ਅਨੰਤਾ ਦਾ ਜਨਮ ਦਿਨ ਪਿੰਡ ਕੁੱਲੇਵਾਲ ਦੇ ਸਕੂਲ ਵਿਚ ਛੋਟੇ ਛੋਟੇ ਬੱਚਿਆਂ ਚ ਕੇਕ ਕੱਟ ਕੇ ਮਨਾਇਆ। ਉਹਨਾ ਨੇ ਸਕੂਲ ਨੂੰ ਵਾਟਰ ਕੂਲਰ, ਬੱਚਿਆਂ ਨੂੰ ਕੋਟੀਆਂ, ਫਲ ਫਰੂਟ ਅਤੇ ਵਿਦਿਅਕ ਸਮਗਰੀ ਭੇਂਟ ਕੀਤੀ।

ਗੜ੍ਹਸ਼ੰਕਰ: ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣੀ ਬੇਟੀ ਅਨੰਤਾ ਦਾ ਜਨਮ ਦਿਨ ਪਿੰਡ ਕੁੱਲੇਵਾਲ ਦੇ ਸਕੂਲ ਵਿਚ ਛੋਟੇ ਛੋਟੇ ਬੱਚਿਆਂ ਚ ਕੇਕ ਕੱਟ ਕੇ ਮਨਾਇਆ। ਉਹਨਾ ਨੇ ਸਕੂਲ  ਨੂੰ  ਵਾਟਰ ਕੂਲਰ, ਬੱਚਿਆਂ ਨੂੰ ਕੋਟੀਆਂ, ਫਲ ਫਰੂਟ ਅਤੇ ਵਿਦਿਅਕ ਸਮਗਰੀ ਭੇਂਟ ਕੀਤੀ। 
ਇਸ ਮੌਕੇ ਪ੍ਰੋ. ਜਗਦੀਸ਼ ਰਾਏ ਬੁਲਾਰਾ ਪੰਜਾਬ, ਮਨਜੀਤ ਰਾਮ ਮੀਡੀਆ ਇੰਚਾਰਜ, ਕਿਰਨ ਬਾਲਾ ਮੋਰਾਂਵਾਲੀ ਵਾਈਸ ਪ੍ਰਧਾਨ, ਡਾ. ਹਰੀਕ੍ਰਿਸ਼ਨ ਬੰਗਾ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਸ਼ਹਿਰ, ਵਾਸੁਦੇਵ ਪਰਦੇਸੀ ਪ੍ਰੈਸ ਸਕਤੱਰ, ਗੁਰਜੀਤ ਸਿੰਘ, ਦਰਸ਼ਨ ਕੁਮਾਰ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਮਾਸਟਰ ਪ੍ਰਕਾਸ਼ ਰਾਮ ਜਨਰਲ ਸਕੱਤਰ ਬਲਾਕ ਗੜਸ਼ੰਕਰ, ਮਾਸਟਰ ਸਤਨਾਮ ਸਿੰਘ ਬੰਗੜ ਚੇਅਰਮੈਨ ਬਲਾਕ, ਮਨਜੀਤ ਸਿੰਘ ਰਿਟਾਇਰਡ ਐੱਸ ਐੱਚ ਓ, ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। 
ਇਸ ਮੌਕੇ ਛੋਟੇ ਛੋਟੇ ਬੱਚਿਆਂ ਨੇ ਸਮਾਜ ਨੂੰ ਵਧੀਆ ਸੇਧ ਦਿੰਦੀਆਂ ਪੇਸ਼ਕਾਰੀਆਂ ਅਤੇ ਸੁੰਦਰ ਕਵਿਤਾਵਾਂ ਪੇਸ਼  ਕਰਕੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਮੌਕੇ ਬੁਲਾਰਾ ਪੰਜਾਬ ਪ੍ਰੋ.ਜਗਦੀਸ਼ ਰਾਏ ਨੇ ਆਪਣੇ ਸੰਬੋਧਨ ਵਿਚ ਸਮਾਜ ਚ ਚਲ ਰਹੀਆਂ ਕੁਰੀਤੀਆਂ ਤੋਂ ਬਚਣ ਲਈ ਬੱਚਿਆ ਨੂੰ ਜਾਗ੍ਰਿਤ ਕਰਨ ਲਈ ਉਪਰਾਲੇ ਕਰਨ ਤੇ ਜ਼ੋਰ ਦਿੱਤਾ। ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਕਿਹਾ ਕਿ  ਸੁਸਾਇਟੀ ਦੇ ਪ੍ਰਧਾਨ ਅਤੇ ਹੋਰ ਮੈਂਬਰਾਂ ਦੁਆਰਾ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਣਾ ਸਮਾਜ ਵਿੱਚ ਇਕਜੁੱਟਤਾ ਦਾ ਸਨੇਹਾ ਦਿੰਦਾ ਹੈ। ਬੱਚਿਆ  ਨੂੰ ਇਕ ਦੂਜੇ ਦੀ ਮਦਦ ਕਰਨ ਲਈ ਅੱਗੇ ਆਉਣ ਲਈ ਸੇਧ ਮਿਲਦੀ ਹੈ। 
ਇਸ ਮੌਕੇ ਬੱਚਿਆ ਨੂੰ ਪੇਸਟ੍ਰਿਆਂ ਵਿਤਰਿਤ ਕੀਤੀਆਂ ਗਈਆਂ। ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਏ ਹੋਏ ਮਹਿਮਾਨਾਂ ਦਾ ਅਪਣੀ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆ ਨੂੰ ਆਪਣੇ ਬੱਚਿਆਂ ਦਾ ਜਨਮ ਦਿਨ ਇਸੇ ਤਰ੍ਹਾਂ ਛੋਟੇ ਛੋਟੇ ਬੱਚਿਆਂ ਵਿਚ ਮਨਾਉਣਾ ਚਾਹੀਦਾ ਹੈ। ਜਿਸ ਨਾਲ ਸਾਡੀ ਖੁਸ਼ੀ ਦੁੱਗਣੀ ਹੁੰਦੀ ਹੈ ਅਤੇ ਉਹਨਾ ਨੂੰ ਅੱਗੇ ਵਧਣ ਲਈ ਮੱਦਦ ਮਿਲਦੀ ਹੈ। 
ਆਯੋਜਨ ਦਾ ਸਟੇਜ ਸੰਚਾਲਨ ਡਾਕਟਰ ਜੋਗਿੰਦਰ ਸਿੰਘ ਕੁੱਲੇਵਾਲੀਆ ਨੇ ਬਾਖੂਬੀ  ਨਿਭਾਇਆ ਅਤੇ ਆਪਣੇ ਸਕੂਲ਼ ਵਿਚ ਪ੍ਰੋਗਰਾਮ ਕਰਨ ਲਈ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਹਨਾ ਨੇ ਆਏ ਹੋਏ ਮਹਿਮਾਨਾਂ ਨੂੰ ਤਰਕਸ਼ੀਲ ਅਤੇ ਹੋਰ ਸਮਾਜ ਨੂੰ ਸੁਚੱਜੀ ਸੇਧ ਦਿੰਦੀਆਂ ਪੁਸਤਕਾਂ ਭੇਂਟ ਕੀਤੀਆਂ। 
ਇਸ ਮੌਕੇ ਜੋਗਿੰਦਰ ਸਿੰਘ ਕੁੱਲੇਵਾਲੀਆ, ਕਿਰਨ ਬਾਲਾ ਮੋਰਾਂਵਾਲੀ ਵਾਈਸ ਪ੍ਰਧਾਨ, ਪ੍ਰੋ ਜਗਦੀਸ਼ ਰਾਏ ਬੁਲਾਰਾ ਪੰਜਾਬ,ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ, ਮਾਸਟਰ ਪ੍ਰਕਾਸ਼ ਰਾਮ ਜਨਰਲ ਸਕੱਤਰ ਬਲਾਕ, ਮਾਸਟਰ ਸਤਨਾਮ ਸਿੰਘ ਬੰਗੜ ਚੈਅਰਮੈਨ ਬਲਾਕ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਂਸ਼ਹਿਰ, ਵਾਸੁਦੇਵ ਪਰਦੇਸੀ ਪ੍ਰੈਸ ਸਕਤੱਰ,ਗੁਰਜੀਤ ਸਿੰਘ, ਦਰਸ਼ਨ ਕੁਮਾਰ,ਸੀਮਾ ਰਾਣੀ ਮੌਲਾ, ਮੈਡਮ ਅੰਜੂ ਬਾਲਾ ਹਿੰਦੀ ਟੀਚਰ, ਰਣਜੀਤ ਕੌਰ ਪੰਚ, ਅਮਰਜੀਤ ਸਿੰਘ ਪੰਚ, ਕਮਲਜੀਤ ਕੌਰ ਪ੍ਰਿੰਸੀਪਲ, ਦੇਵ ਸਿੰਘ ਫ਼ੌਜੀ, ਹਰਮਿੰਦਰ ਸਿੰਘ, ਰਜਨੀ ਅਧਿਆਪਕ, ਅੰਜੂ ਰਾਣੀ ਟੀਚਰ, ਨਵਨੀਤ, ਵਿਵੇਕ, ਇਸ਼ਾ, ਜਸਵੀਰ ਕੌਰ,ਬਬਲੀ ਰਾਣੀ, ਓਮ ਸ਼ੰਕਰ, ਹੈਪੀ ਸਿੰਘ, ਕੁਲਵੰਤ ਕੌਰ, ਚੰਦਾ, ਅਤੇ ਹੋਰ ਪਤਵੰਤੇ ਹਾਜਰ ਸਨ।