ਸਿੱਖ ਨੈਸ਼ਨਲ ਕਾਲਜ ਬੰਗਾ ਦੀ ਲਵਜੋਤ ਕੌਰ ਨੇ ਵੱਖ-ਵੱਖ ਅਥਲੈਟਿਕਸ ਮੀਟਾਂ 'ਚ ਜਿੱਤੇ ਮੈਡਲ
ਨਵਾਂਸ਼ਹਿਰ/ਬੰਗਾ: ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੀ ਹੋਣਹਾਰ ਵਿਦਿਆਰਥਣ ਲਵਜੋਤ ਕੌਰ ਨੇ ਦੌੜਾਂ ਦੇ ਵੱਖ-ਵੱਖ ਮੁਕਾਬਲਿਆਂ 'ਚ ਮੈਡਲ ਜਿੱਤ ਕਰਕੇ ਕਾਲਜ ਦਾ ਨਾਂ ਚਮਕਾਇਆ ਹੈ। ਇਸ ਮੌਕੇ ਵਧਾਈ ਦਿੰਦਿਆਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਸਾਡੇ ਕਾਲਜ ਦੀ ਵਿਦਿਆਰਥਣ ਲਵਜੋਤ ਕੌਰ ਨੇ ਲੁਧਿਆਣਾ ਵਿਖੇ ਆਯੋਜਿਤ ਜੂਨੀਅਰ ਫੈਡਰੇਸ਼ਨ ਪੰਜਾਬ ਦੇ 100 ਦੌੜ ਦੇ ਮੁਕਾਬਲਿਆਂ 'ਚ ਗੋਲਡ ਮੈਡਲ ਅਤੇ ਦਿੱਲੀ ਦੇ ਨਹਿਰੂ ਸਟੇਡੀਅਮ 'ਚ ਆਯੋਜਿਤ ਜੂਨੀਅਰ ਫੈਡਰੇਸ਼ਨ ਇੰਡੀਆ ਨਾਰਥ ਜੋਨ ਦੇ 100 ਮੀਟਰ ਦੌੜ ਦੇ ਮੁਕਾਬਲਿਆਂ 'ਚ ਸਿਲਵਰ ਮੈਡਲ ਪ੍ਰਾਪਤ ਕੀਤਾ ਹੈ।

ਏਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਆਯੋਜਿਤ ਖੇਡਾਂ ਵਤਨ ਪੰਜਾਬ ਦੀਆਂ ਦੇ ਦੌੜ 100 ਅਤੇ 200 ਮੀਟਰ ਦੇ ਦੋਵਾਂ ਮੁਕਾਬਲਿਆਂ 'ਚ ਗੋਲਡ ਮੈਡਲ ਹਾਸਲ ਕੀਤੇ ਹਨ। ਲਵਜੋਤ ਕੌਰ ਦੇ ਕੋਚ ਸ. ਰਣਧੀਰ ਸਿੰਘ ਭੁੱਲਰ ਹੁਰਾਂ ਨੇ ਦੱਸਿਆ ਕਿ ਇਸ ਵਿਦਿਆਰਥਣ ਨੇ ਪਿਛਲੇ ਦੋ ਮਹੀਨਿਆਂ 'ਚ ਤਿੰਨ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤ ਕੇ ਆਪਣੇ ਕਾਲਜ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਪ੍ਰਾਪਤੀ ਲਈ ਸਮੁੱਚੇ ਕਾਲਜ ਨੇ ਲਵਜੋਤ ਕੌਰ ਨੂੰ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਫੁੱਟਬਾਲ ਕੋਚ ਕੁਲਦੀਪ ਸਿੰਘ ਵੀ ਹਾਜ਼ਰ ਸਨ।