ਗੜ੍ਹਸ਼ੰਕਰ ਵਿਖੇ ਜੀਵਨ ਜਾਗ੍ਰਤੀ ਮੰਚ ਗੜ੍ਹਸ਼ੰਕਰ ਵਲੋਂ ਦਸਵਾਂ ਖ਼ੂਨਦਾਨ ਕੈਂਪ ਅਯੋਜਿਤ , ਕੈਂਪ ਦੌਰਾਨ 67 ਯੂਨਿਟ ਖੂਨ ਦਾਨ ਕੀਤਾ ਗਿਆ

ਗੜ੍ਹਸ਼ੰਕਰ: ਜੀਵਨ ਜਾਗਰਤੀ ਮੰਚ ਗੜ੍ਹਸ਼ੰਕਰ ਵੱਲੋਂ ਦਸਵਾਂ ਖੂਨ ਦਾਨ ਕੈਂਪ ਸ਼ਹਿਰ ਦੀਆਂ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਨਰਾ ਬੈਂਕ ਦੇ ਫਾਉਂਡਰਜ਼ ਡੇ ਦੇ ਮੌਕੇ ਬਰਾਂਚ ਗੜਸ਼ੰਕਰ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਜੈ ਕਿਸ਼ਨ ਸਿੰਘ ਰੌੜੀ, ਡਿਪਟੀ ਸਪੀਕਰ,ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ।

ਗੜ੍ਹਸ਼ੰਕਰ: ਜੀਵਨ ਜਾਗਰਤੀ ਮੰਚ ਗੜ੍ਹਸ਼ੰਕਰ ਵੱਲੋਂ ਦਸਵਾਂ ਖੂਨ ਦਾਨ ਕੈਂਪ ਸ਼ਹਿਰ ਦੀਆਂ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਨਰਾ ਬੈਂਕ ਦੇ ਫਾਉਂਡਰਜ਼ ਡੇ ਦੇ ਮੌਕੇ ਬਰਾਂਚ ਗੜਸ਼ੰਕਰ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਜੈ ਕਿਸ਼ਨ ਸਿੰਘ ਰੌੜੀ, ਡਿਪਟੀ ਸਪੀਕਰ,ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ। 
ਇਸ ਸਮੇਂ ਉਹਨਾਂ ਨੇ ਮੰਚ ਦੀ ਭਰਪੂਰ  ਸ਼ਲਾਘਾ ਕਰਦਿਆਂ ਆਪਣੇ ਅਖਤਿਆਰੀ ਫੰਡ ਵਿੱਚੋਂ 50 ਹਜਾਰ ਰੁਪਏ ਮੰਚ ਲਈ ਅਤੇ ਇਕ ਲੱਖ ਰੁਪਏ ਬਲੱਡ ਡੋਨਰਜ ਕੌਂਸਲ ਨਵਾਂ ਸ਼ਹਿਰ ਨੂੰ ਦੇਣ ਦਾ ਐਲਾਨ ਕੀਤਾ। ਇਸ ਸਮੇਂ ਮੰਚ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤਿਆਂ  ਦੇ ਨਾਲ ਨਾਲ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ ਵੀ ਸ਼ਾਮਿਲ ਸਨ। ਇਲਾਕੇ ਦੇ ਖੂਨਦਾਨੀਆਂ ਵੱਲੋਂ ਬਲੱਡ ਡੋਨਰਜ਼ ਕੌਂਸਿਲ ਨਵਾਂ ਸ਼ਹਿਰ  ਦੇ ਤਕਨੀਕੀ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 67 ਯੂਨਿਟ ਖੂਨ ਦਾਨ ਕੀਤਾ ਗਿਆ। 
ਪ੍ਰਿੰਸੀਪਲ ਡਾਕਟਰ ਬਿਕਰ ਸਿੰਘ, ਡਾਕਟਰ ਅਜੇ  ਬੱਗਾ, ਕਾਮਰੇਡ ਦਰਸ਼ਨ ਸਿੰਘ ਮੱਟੂ ਪ੍ਰਧਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਮੰਚ ਅਹੁਦੇਦਾਰਾਂ ਅਤੇ ਕਾਰਜ- ਕਾਰਨੀ ਮੈਂਬਰਾਂ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਵਿੱਚ ਸਰਵ ਸ਼੍ਰੀ. ਪ੍ਰਿੰਸੀਪਲ ਸੁਰਿੰਦਰ ਪਾਲ, ਪ੍ਰੋਫੈਸਰ ਸੰਧੂ ਵਰਿਆਣਵੀ, ਪੀ.ਐਲ.ਸੂਦ, ਹਰਦੇਵ ਰਾਏ, ਚਰਨਜੀਤ ਸਿੰਘ ਚੰਨੀ ਓ ਐਸ ਡੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਹੈਪੀ ਸਾਧੋਵਾਲ, ਬਲਵੰਤ ਸਿੰਘ, ਮਾਸਟਰ ਹੰਸਰਾਜ, ਹਰੀ ਲਾਲ ਨਫ਼ਰੀ, ਵਿਜੇ ਲਾਲ, ਪਵਨ ਗੋਇਲ, ਬ੍ਰਾਂਚ ਮੈਨੇਜਰ  ਸਗੁਨ ਰਾਣਾ, ਨੀਲੇਸ਼ ਕੁਮਾਰ ਡਿਵੀਜ਼ਨਲ ਮੈਨੇਜਰ  ਕੇਨਰਾ ਬੈਂਕ ਜਲੰਧਰ, ਸੋਮ ਨਾਥ ਬੰਗੜ, ਪ੍ਰਿੰਸੀਪਲ ਦਲਵਾਰਾ ਰਾਮ, ਬੀਬੀ  ਸੁਭਾਸ਼ ਮੱਟੂ, ਤਰਕਸ਼ੀਲ ਆਗੂ ਜੋਗਿੰਦਰ ਕੁਲੇਵਾਲ, ਡਾ. ਅਵਤਾਰ ਦੁੱਗਲ, ਸ੍ਰੀ ਹੇਮ ਰਾਜ ਧੰਜਲ, ਭੁਪਿੰਦਰ ਰਾਣਾ, ਪ੍ਰਿੰਸੀਪਲ ਅਮਨਦੀਪ ਹੀਰਾ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਜੀ ਐਸ ਬਾਜਵਾ, ਡਾ ਲਖਵਿੰਦਰ ਲੱਕੀ, ਹੈਪੀ ਸਾਧੋਵਾਲ, ਡਾ ਬਿੱਟੂ ਵਿੱਜ, ਜੋਗਾ ਸਿੰਘ ਸਾਧੜਾ, ਲਾਡੀ ਅੰਮ੍ਰਿਤਸਰੀਆ, ਪਵਨ ਭੰਮੀਆ, ਹਰਪਾਲ ਕੌਰ ਸਰਪੰਚ ਆਦਿ ਸ਼ਾਮਿਲ ਸਨ।