
ਬੱਚਿਆਂ ਨੂੰ ਡਾਇਬਿਟੀਜ ਬਾਰੇ ਜਾਣਕਾਰੀ ਦਿੱਤੀ
ਐਸ ਏ ਐਸ ਨਗਰ, 8 ਨਵੰਬਰ - ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਉਂਡੇਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਦੇ ਬੱਚਿਆਂ ਨੇ ਸਕੂਲ ਸਟਾਫ ਸਮੇਤ ਟੈਗੋਰ ਥਇਏਟਰ ਸੈਕਟਰ 18 ਵਿੱਚ ਹੋਈ ਐਮਪੂਟੇਸ਼ਨ ਫਰੀ ਇੰਡੀਆ ਸਬੰਧੀ ਸੈਮੀਨਾਰ ਵਿੱਚ ਹਿੱਸਾ ਲਿਆ ਜਿਸ ਵਿੱਚ ਬੱਚਿਆਂ ਨੂੰ ਡਾਇਬਿਟੀਜ ਬਾਰੇ ਜਾਣਕਾਰੀ ਦਿੱਤੀ ਗਈ
ਐਸ ਏ ਐਸ ਨਗਰ, 8 ਨਵੰਬਰ - ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਉਂਡੇਸ਼ਨ ਸਕੂਲ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਦੇ ਬੱਚਿਆਂ ਨੇ ਸਕੂਲ ਸਟਾਫ ਸਮੇਤ ਟੈਗੋਰ ਥਇਏਟਰ ਸੈਕਟਰ 18 ਵਿੱਚ ਹੋਈ ਐਮਪੂਟੇਸ਼ਨ ਫਰੀ ਇੰਡੀਆ ਸਬੰਧੀ ਸੈਮੀਨਾਰ ਵਿੱਚ ਹਿੱਸਾ ਲਿਆ ਜਿਸ ਵਿੱਚ ਬੱਚਿਆਂ ਨੂੰ ਡਾਇਬਿਟੀਜ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਬਿਮਾਰੀ ਸਬੰਧੀ ਇਲਾਜ ਅਤੇ ਪਰਹੇਜ਼ ਤੋਂ ਜਾਣੂ ਕਰਵਾਇਆ ਗਿਆ।
ਇਹ ਵਿਸ਼ੇਸ਼ ਸੈਮੀਨਾਰ ਫੋਰਟੀਸ ਹਸਪਤਾਲ ਦੇ ਡਾਕਟਰ ਰਾਹੁਲ ਜਿੰਦਲ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਉੱਘੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ, ਅਨੂਪ ਗੁਪਤਾ (ਚੰਡੀਗੜ੍ਹ ਦੇ ਮੇਅਰ) ਅਤੇ ਹੋਰ ਡਾਕਟਰ ਵੀ ਸ਼ਾਮਿਲ ਸਨ।
